ਪ੍ਰੀਤ ਹਰਪਾਲ ਨੇ ਪੁਰਾਣੇ ਦਿਨਾਂ ਦੀਆਂ ਕੁੱਝ ਯਾਦਾਂ ਕੀਤੀਆਂ ਸਾਂਝੀਆਂ


Updated: January 3, 2019, 11:41 AM IST
ਪ੍ਰੀਤ ਹਰਪਾਲ ਨੇ ਪੁਰਾਣੇ ਦਿਨਾਂ ਦੀਆਂ ਕੁੱਝ ਯਾਦਾਂ ਕੀਤੀਆਂ ਸਾਂਝੀਆਂ

Updated: January 3, 2019, 11:41 AM IST
ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਵਿਚੋਂ ਇਕ ਹੈ ਜੋ ਕਿਸੇ ਵੀ ਸ਼ੈਲੀ ਤੇ ਤਸਵੀਰ ਨਾਲ ਬੱਝੇ ਹੋਏ ਨਹੀਂ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਬਲੈਕ ਸੂਟ, ਅੱਤ ਗੋਰਿਏ,ਵਕਤ ਆਦਿ ਜਹੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ। ਉਹ ਸਿਰਫ ਗਾਣਿਆਂ ਵਿਚ ਹੀ ਨਹੀਂ ,ਬਲਕਿ 'ਸਿਰਫਿਰੇ', 'ਮਾਈ ਸੇਲ੍ਫ਼ ਪੇਂਡੂ' ਵਰਗੀ ਫਿਲਮਾਂ ਵਿਚ ਵੀ ਅਪਣੀ ਪ੍ਰਤਿਭਾ ਦਾ ਹੁਨਰ ਦਿਖਾ ਚੁਕੇ ਹਨ। ਕਰਮਜੀਤ ਅਨਮੋਲ ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ।

ਤੁਹਾਨੂੰ ਦਸ ਦੇਈਏ ਕਿ ਪ੍ਰੀਤ ਹਰਪਾਲ ਬੇਸ਼ੱਕ ਅੱਜ ਕਾਮਯਾਬ ਗਾਇਕ ਹਨ ਅਤੇ ਕਰਮਜੀਤ ਅਨਮੋਲ ਇਕ ਪ੍ਰਸਿੱਧ ਅਦਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਇਹ ਦੋਵੇਂ ਆਪੋ ਅਪਣਾ ਮੁਕਾਮ ਹਾਸਲ ਕਰਨ ਲਈ ਬਹੁਤ ਹੀ ਜ਼ਿਆਦਾ ਸੰਘਰਸ਼ ਕਰ ਰਹੇ ਸਨ। ਇਹ ਦੋਵੇਂ ਅਕਸਰ ਇਕਠੇ ਨਜ਼ਰ ਆਉਂਦੇ ਸਨ। ਪ੍ਰੀਤ ਹਰਪਾਲ ਨੇ ਅਪਣੇ ਸੰਘਰਸ਼ ਦੇ ਦਿਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਦੌਰਾਨ ਇਹ ਇੱਕਠੇ ਨਜ਼ਰ ਆਉਂਦੇ ਸਨ। ਪ੍ਰੀਤ ਹਰਪਾਲ ਨੇ ਅਪਣੇ ਇੰਸਟਾਗ੍ਰਾਮ 'ਤੇ ਦੋਨਾਂ ਦੀ ਸੰਘਰਸ਼ ਦੇ ਦਿਨਾਂ ਅਤੇ ਹੁਣ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।


First published: January 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ