Pooja Bhatt in Bharat Jodo Yatra: ਬਾਲੀਵੁੱਡ ਅਦਾਕਾਰਾ ਅਤੇ ਫਿਲਮ ਮੇਕਰ ਪੂਜਾ ਭੱਟ (Pooja Bhatt) ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣ ਚਰਚਾ ਵਿੱਚ ਆ ਗਈ ਹੈ। ਦੱਸ ਦੇਈਏ ਕਿ ਇਹ ਯਾਤਰਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਪਹੁੰਚ ਗਈ ਹੈ, ਜਿੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਅਦਾਕਾਰਾ ਪੂਜਾ ਭੱਟ ਵੀ ਦਿਖੀ। ਸੋਸ਼ਲ ਮੀਡੀਆ ਉੱਪਰ ਇਹ ਤਸਵੀਰਾਂ ਖੂਬ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਹੁਲ ਗਾਂਧੀ ਅਤੇ ਪੂਜਾ ਭੱਟ ਗੱਲਾਂ ਕਰਦੇ ਹੋਏ ਵੀ ਦੇਖੇ ਜਾ ਸਕਦੇ ਹਨ। ਉੱਥੇ ਹੀ ਪੂਜਾ ਭੱਟ ਇਸ ਯਾਤਰਾ ਦਾ ਹਿੱਸਾ ਬਣਨ ਵਾਲੀ ਪਹਿਲੀ ਬਾਲੀਵੁੱਡ ਹਸਤੀ ਹੈ। ਇਸ ਦੌਰਾਨ ਸਮਰਥਕਾਂ ਨੇ ਵੀ ਰੈਲੀ ਵਿੱਚ ਵੱਧ- ਚੜ੍ਹ ਕੇ ਹਿੱਸਾ ਲਿਆ।
Actress-filmmaker Pooja Bhatt briefly joins the Congress party's Bharat Jodo Yatra. The Yatra resumed from Hyderabad city in Telangana this morning.
(Source: AICC) pic.twitter.com/eIBiFQaLXi
— ANI (@ANI) November 2, 2022
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਵਰਾ ਭਾਸਕਰ ਨੇ ਰਾਹੁਲ ਗਾਂਧੀ ਅਤੇ ਭਾਰਤ ਜੋੜੋ ਦੀ ਯਾਤਰਾ ਦੀ ਤਾਰੀਫ ਕੀਤੀ ਸੀ। ਅਭਿਨੇਤਰੀ ਨੇ ਇਕ ਟਵੀਟ 'ਚ ਲਿਖਿਆ, ''ਚੋਣ ਹਾਰ, ਟ੍ਰੋਲਿੰਗ, ਨਿੱਜੀ ਹਮਲਿਆਂ ਅਤੇ ਲਗਾਤਾਰ ਆਲੋਚਨਾ ਦੇ ਬਾਵਜੂਦ ਰਾਹੁਲ ਗਾਂਧੀ ਨਾ ਤਾਂ ਫਿਰਕੂ ਬਿਆਨਬਾਜ਼ੀ ਅਤੇ ਨਾ ਹੀ ਸਨਸਨੀਖੇਜ਼ ਰਾਜਨੀਤੀ ਅੱਗੇ ਝੁਕਿਆ ਹੈ। ਇਸ ਦੇਸ਼ ਦੀ ਹਾਲਤ ਨੂੰ ਦੇਖਦੇ ਹੋਏ ਭਾਰਤ ਜੋੜੋ ਵਰਗੇ ਉਪਰਾਲੇ ਸ਼ਲਾਘਾਯੋਗ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ 7 ਸਤੰਬਰ 2022 ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਹੈ। ਇਹ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼ ਤੋਂ ਹੁੰਦਾ ਹੋਇਆ ਤੇਲੰਗਾਨਾ ਪਹੁੰਚਿਆ ਹੈ। 150 ਦਿਨਾਂ ਦੀ ਇਹ ਯਾਤਰਾ ਜੰਮੂ-ਕਸ਼ਮੀਰ 'ਚ ਸਮਾਪਤ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Congress, Entertainment, Entertainment news, Indian National Congress, Rahul Gandhi