Home /News /entertainment /

Takeoff Death: ਮਸ਼ਹੂਰ ਅਮਰੀਕੀ ਰੈਪਰ ਟੇਕਆਫ਼ ਦੀ ਮੌਤ, 28 ਸਾਲਾ ਗਾਇਕ ਨੂੰ ਗੋਲੀਆਂ ਨਾਲ ਭੁੰਨਿਆ

American Rapper Takeoff Shot Dead: ਅਮਰੀਕੀ ਰੈਪਰ ਟੇਕਆਫ (Takeoff) ਦੀ ਹਿਊਸਟਨ `ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸ਼ਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਟੇਕਆਫ ਨੇ ਆਪਣੇ ਕਰੀਅਰ `ਚ ਕਈ ਸੁਪਰਹਿੱਟ ਗੀਤ ਦਿੱਤੇ ਹਨ। 28 ਸਾਲਾਂ ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਸਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਿਕ ਗੋਲੀਬਾਰੀ ਦੀ ਘਟਨਾ ਝਗੜੇ ਤੋਂ ਬਾਅਦ ਹੋਈ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by TakeOff🚀 (@yrntakeoff)

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੇਕਆਫ ਨੂੰ "ਜਾਂ ਤਾਂ ਸਿਰ ਵਿੱਚ ਜਾਂ ਉਸਦੇ ਸਿਰ ਦੇ ਨੇੜੇ" ਗੋਲੀ ਮਾਰੀ ਗਈ ਸੀ। ਇਸ ਕਾਰਨ ਰੈਪਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

ਡਾਈਸ ਗੇਮ ਦੇ ਦੌਰਾਨ ਹੋਇਆ ਝਗੜਾ

ਰਿਪੋਰਟ ਮੁਤਾਬਿਕ ਡਾਈਸ ਗੇਮ ਦੇ ਦੌਰਾਨ ਇੱਕ ਝਗੜਾ ਹੋਇਆ ਸੀ ਅਤੇ ਇਸ ਦੌਰਾਨ ਟੇਕ-ਆਫ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ Fox5 ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸ਼ੂਟਿੰਗ ਦੇ ਸਮੇਂ ਬੌਲਿੰਗ ਐਲੀ 'ਚ ਕਰੀਬ 50 ਲੋਕ ਮੌਜੂਦ ਸਨ। ਇਸ ਘਟਨਾ ਵਿੱਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਟੇਕਆਫ਼ ਦੀ ਗੱਲ ਕਰਿਏ ਤਾਂ ਰੈਪਰ ਦੀ ਮੌਤ ਤੇ ਇੰਡਸਟਰੀ ਦੇ ਕਈ ਸਿਤਾਰਿਆ ਵੱਲੋਂ ਸੋਗ ਪ੍ਰਗਟ ਕੀਤਾ ਗਿਆ ਹੈ।

Published by:Rupinder Kaur Sabherwal
First published:

Tags: Bollywood, Dead, Entertainment, Entertainment news