ਮੁੰਬਈ— ਬ੍ਰਾਜ਼ੀਲ ਦੀ ਮਸ਼ਹੂਰ ਗਾਇਕਾ ਮਾਰਿਲੀਆ ਮੇਂਡੋਨਕਾ (Marilia Mendonca) ਦੀ ਜਹਾਜ਼ ਹਾਦਸੇ 'ਚ ਮੌਤ ਹੋ ਗਈ ਹੈ। ਜਹਾਜ਼ ਵਿਚ ਉਨ੍ਹਾਂ ਨਾਲ ਚਾਚਾ, ਮੈਨੇਜਰ ਅਤੇ ਸਹਿਕਰਮੀ ਵੀ ਮੌਜੂਦ ਸਨ, ਜਿਨ੍ਹਾਂ ਦੀ ਉਸ ਹਾਦਸੇ ਵਿਚ ਜਾਨ ਚਲੀ ਗਈ। ਦੱਸਣਯੋਗ ਹੈ ਕਿ ਮਾਰਿਲੀਆ 26 ਸਾਲਾਂ ਦੀ ਸੀ। ਗਾਇਕ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਿਨਾਸ ਗੇਰੇਸ ਸੂਬੇ ਦੀ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮਾਰੀਲੀਆ ਮੇਂਡੋਂਕਾ ਦੇ ਪ੍ਰੈਸ ਦਫਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਉਸ ਦੇ ਨਿਰਮਾਤਾ ਹੈਨਰੀਕ ਰਿਬੇਰੋ (Henrique Ribeiro), ਸਹਿਯੋਗੀ ਅਬੀਸੀਏਲੀ ਸਿਲਵੇਰਾ (Abicieli Silveira), ਡਾਇਸ ਫਿਲਹੋ (Filho) ਦੇ ਨਾਲ-ਨਾਲ ਜਹਾਜ਼ ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਹਾਦਸੇ ਵਿਚ ਮਾਰੇ ਗਏ।
ਮਾਰਿਲੀਆ ਮੇਂਡੋਨਕਾ ਨੇ ਸਾਲ 2019 ਵਿੱਚ ਸਰਵੋਤਮ ਐਲਬਮ "ਸਰਤਾਨੇਜੋ" (Sertanejo) ਰਾਹੀਂ ਆਪਣੀ ਪਛਾਣ ਬਣਾਈ। ਉਨ੍ਹਾਂ ਇਸ ਐਲਬਮ ਲਈ ਗ੍ਰੈਮੀ ਅਵਾਰਡ ਜਿੱਤਿਆ। ਮਾਰਿਲੀਆ ਬ੍ਰਾਜ਼ੀਲ ਵਿੱਚ ਹੀ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਵਿੱਚ ਮਸ਼ਹੂਰ ਸੀ। ਉਸ ਨੂੰ ਯੂਟਿਊਬ 'ਤੇ ਕਰੀਬ 22 ਮਿਲੀਅਨ ਲੋਕ ਫਾਲੋ ਕਰਦੇ ਹਨ। ਸਿੰਗਰ ਨੇ ਜਹਾਜ਼ ਹਾਦਸੇ ਤੋਂ ਪਹਿਲਾਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਨਿਊਜ਼ ਵੈੱਬਸਾਈਟ G1 ਦੇ ਮੁਤਾਬਕ, ਜਹਾਜ਼ ਮੱਧ ਪੱਛਮੀ ਸ਼ਹਿਰ ਗੋਈਆਨੀਆ ਤੋਂ ਕੈਰਿੰਗਾ ਜਾ ਰਿਹਾ ਸੀ, ਜਿੱਥੇ 26 ਸਾਲਾ ਮੇਂਡੋਨਕਾ ਨੇ ਸ਼ੁੱਕਰਵਾਰ ਨੂੰ ਬਾਅਦ ਵਿੱਚ ਇੱਕ ਸੰਗੀਤ ਸਮਾਰੋਹ ਕੀਤਾ ਸੀ। ਇਹ ਹਾਦਸਾ ਕੈਰਿੰਗਾ ਦੇ ਇੱਕ ਪੇਂਡੂ ਖੇਤਰ ਵਿੱਚ ਵਾਪਰਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਟਵੀਟ ਕਰਕੇ ਮਾਰਿਲੀਆ ਮੇਂਡੋਨਕਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, 'ਪੂਰਾ ਦੇਸ਼ ਇਸ ਖਬਰ ਤੋਂ ਸਦਮੇ 'ਚ ਹੈ, ਉਨ੍ਹਾਂ ਕਿਹਾ ਕਿ ਮੇਂਡੋਨਕਾ ਆਪਣੀ ਪੀੜ੍ਹੀ ਦੇ ਮਹਾਨ ਕਲਾਕਾਰਾਂ 'ਚੋਂ ਇਕ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਬਹੁਤ ਨੇੜੇ ਕੁਝ ਗੁਆ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।