HOME » NEWS » Films

ਕੋਵਿਡ ਦੌਰ 'ਚ ਸੁਪਰਸਟਾਰ ਧਰਮਿੰਦਰ ਕਰ ਰਹੇ ਨੇ ਸਭ ਨੂੰ Positive

News18 Punjabi | News18 Punjab
Updated: June 4, 2021, 2:22 PM IST
share image
ਕੋਵਿਡ ਦੌਰ 'ਚ ਸੁਪਰਸਟਾਰ ਧਰਮਿੰਦਰ ਕਰ ਰਹੇ ਨੇ ਸਭ ਨੂੰ Positive
ਕੋਵਿਡ ਦੌਰ 'ਚ ਸੁਪਰਸਟਾਰ ਧਰਮਿੰਦਰ ਕਰ ਰਹੇ ਨੇ ਸਭ ਨੂੰ Positive

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਜਿੰਨੇ ਨੇ ਬਾਲੀਵੁੱਡ ਨੂੰ ਸੁਪਰਹਿੱਟ ਫ਼ਿਲਮਾਂ  ਦਿਤੀਆਂ ਨੇ ਤੇ ਸਦਾਬਹਾਰ ਫ਼ਿਲਮ ਦਿੱਤੀਆਂ  ਨੇ ਤੇ ਹੁਣ ਭਾਵੇ  ਫਿਲਮਾਂ 'ਚ ਸਰਗਰਮ ਨਾ ਹੋਣ, ਪਰ ਸੋਸ਼ਲ ਮੀਡੀਆ 'ਤੇ ਖੂਬ ਸਰਗਰਮ ਰਹਿੰਦੇ ਨੇ । ਧਰਮਿੰਦਰ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਹੈ। ਉਹ ਅਕਸਰ ਆਪਣੀਆਂ ਫੋਟੋਆਂ, ਵੀਡੀਓ ਅਤੇ ਪੁਰਾਣੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ, ਜੋ ਫੈਨਸ ਨੂੰ ਬਹੁਤ ਪਸੰਦ ਆਉਂਦੀਆਂ ਹਨ। ਬੁੱਧਵਾਰ 2 ਜੂਨ ਨੂੰ ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇਕ ਖੂਬਸੂਰਤ ਵੀਡੀਓ ਪੋਸਟ ਕੀਤੀ  ਜਿਸ ਨੂੰ ਹਰ ਇਕ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ..ਧਰਮਿੰਦਰ ਲੰਬੇ ਸਮੇਂ ਤੋਂ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ ਵਿਚ ਰਹਿ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਵਿੱਚ ਸਵੇਰ ਦਾ ਇੱਕ ਸੁੰਦਰ ਨਜ਼ਾਰਾ ਸਾਂਝਾ ਕੀਤਾ ਹੈ.... ਇਸ ਵੀਡੀਓ ਵਿਚ ਧਰਮਿੰਦਰ ਬਦਾਮਾਂ ਦੇ ਤੇਲ ਨਾਲ ਆਪਣੇ ਸਿਰ ਦੀ ਮਾਲਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੰਛੀ ਚਾਰੇ ਪਾਸੇ ਚਹਿਕ ਰਹੇ ਹਨ ਉਸ ਮਾਹੌਲ ਨੂੰ  ਹਰ ਕੋਈ ਇੰਜੋਏ ਕਰਦਾ ਹੋਇਆ ਨਜ਼ਰ ਆਇਆ,, ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, 'ਗੁੱਡ ਮਾਰਨਿੰਗ ਦੋਸਤੋ, ਬਦਾਮ ਦੇ ਤੇਲ ਨਾਲ ਮਾਲਸ਼ ਕਰਨਾ ਸਵੇਰੇ ਚੰਗਾ ਹੁੰਦਾ ਹੈ, ਮੈਂ ਰੋਜ਼ ਕਰਦਾ ਹਾਂ।'

View this post on Instagram


A post shared by Dharmendra Deol (@aapkadharam)

ਵੀਡੀਓ ਵਿੱਚ ਧਰਮਿੰਦਰ ਕਹਿੰਦੇ ਨਜ਼ਰ ਆ ਰਹੇ ਹਨ - ਗੁੱਡ ਮਾਰਨਿੰਗ। ਵੇਖੋ ਇਸ ਸ਼ਾਨਦਾਰ  ਵੀਡੀਓ ਆਈ ਸਾਹਮਣੇ ਧਰਮਿੰਦਰ ਪਹਿਲਾਂ ਹੀ ਆਪਣੇ ਫਾਰਮ ਹਾਊਸ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਪੋਸਟ ਕਰ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਆਖਰੀ ਵਾਰ ਫ਼ਿਲਮ ਯਮਲਾ ਪਗਲਾ ਦੀਵਾਨਾ ਫਿਰ ਸੇ 'ਚ ਨਜ਼ਰ ਆਏ ਸੀ। ਹੁਣ ਉਹ ਆਪਣੀ ਹੋਮ ਪ੍ਰੋਡਕਸ਼ਨ ਫਿਲਮ 'ਆਪ' 2 'ਚ ਨਜ਼ਰ ਆਉਣਗੇ। ਇਸ ਫਿਲਮ ਵਿਚ ਧਰਮਿੰਦਰ, ਸੰਨੀ ਅਤੇ ਬੌਬੀ ਤੋਂ ਇਲਾਵਾ ਕਰਨ ਦਿਓਲ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ ਅਤੇ ਕੋਰੋਨਾ ਵਾਇਰਸ ਕਾਰਨ ਇਸ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ,, ਕੋਵਿਡ  ਦੌਰ 'ਚ ਧਰਮਿੰਦਰ ਤਾਂ ਖੂਬ ਫ਼੍ਰੇਸ਼ਨੈੱਸ ਨਾਲ ਸਮਾਂ ਗੁਜਾਰਦੇ ਨਜ਼ਰ ਆ ਰਹੇ ਨੇ  ਤੇ positive  ਰਹਿਣ ਦੀ ਸਲਾਹ ਦਿੰਦੇ ਨਜ਼ਰ ਆਉਂਦੇ ਨੇ
Published by: Ramanpreet Kaur
First published: June 4, 2021, 2:22 PM IST
ਹੋਰ ਪੜ੍ਹੋ
ਅਗਲੀ ਖ਼ਬਰ