HOME » NEWS » Films

ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ, ਪੋਸਟਰ ਜਾਰੀ

News18 Punjabi | News18 Punjab
Updated: June 19, 2020, 5:40 PM IST
share image
ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ, ਪੋਸਟਰ ਜਾਰੀ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਉੱਤੇ ਫ਼ਿਲਮ ਬਣਨ ਜਾ ਰਹੀ ਹੈ। 14 ਜੂਨ ਨੂੰ ਸੁਸ਼ਾਂਤ ਵੱਲੋਂ ਫਾਂਸੀ ਲਾ ਕੇ ਆਤਮ ਹੱਤਿਆ ਕਰਨ ਤੋਂ ਬਾਅਦ ਬਾਲੀਵੁੱਡ ਵਿੱਚ ਭਾਈ ਭਤੀਜਾ ਵਾਦ ਉੱਤੇ ਬਹਿਸ ਸ਼ੁਰੂ ਹੋ ਗਈ ਹੈ ਤੇ ਕਈ ਫ਼ਿਲਮੀ ਪਰਿਵਾਰਾਂ ਦੇ ਬੱਚੇ, ਡਾਇਰੈਕਟਰ, ਅਦਾਕਾਰ ਇਸ ਬਹਿਸ ਦਾ ਵਿਸ਼ਾ ਬਣ ਗਏ ਹਨ।

ਕੀ ਸੁਸ਼ਾਂਤ ਨੂੰ ਭਾਈ ਭਤੀਜਾ ਵਾਦ ਕਰ ਕੇ ਅਵਸਾਦ ਸੀ ਇਹ ਸਵਾਲ ਹੁਣ ਬਹਿਸ ਅਤੇ ਪੁਲਿਸ ਵੱਲੋਂ ਜਾਂਚ ਦਾ ਵਿਸ਼ਾ ਬਣ ਗਿਆ ਹੈ। ਇਸ ਦੌਰਾਨ ਸੁਸ਼ਾਂਤ ਦੇ ਜੀਵਨ ਤੇ ਫ਼ਿਲਮ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਂਅ ਹੋਵੇਗਾ ''Suicide or Murder'. ਵਿਜੈ ਸ਼ੇਖ਼ਰ ਗੁਪਤਾ ਨੇ ਫ਼ਿਲਮ ਦਫ਼ਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ।


 




View this post on Instagram





 

A post shared by VIJAY SHEKHAR GUPTA (@iamvijayshekhar) on






 

ਗੁਪਤਾ ਨੇ ਨਵਭਾਰਤ ਟਾਇਮਸ ਨਾਲ ਗੱਲ ਕਰਦਿਆਂ ਕਿਹਾ, "ਮੈਂ ਫ਼ਿਲਮ ਬਣਾਉਣ ਜਾ ਰਿਹਾ ਹਾਂ ਤਾਂ ਜੋ ਫ਼ਿਲਮ ਇੰਡਸਟਰੀ ਵਿੱਚ ਜਿਨ੍ਹਾਂ ਵੱਡੇ ਸਟਾਰ, ਪ੍ਰੋਡਕਸ਼ਨ ਹਾਉਸਿਸ ਦੀ ਮਨੋਪਲੀ (monopoly) ਚੱਲ ਰਹੀ ਹੈ ਉਸ ਨੂੰ ਖ਼ਤਮ ਕੀਤਾ ਜਾ ਸਕੇ। ਇਸ ਫ਼ਿਲਮ ਵਿੱਚ ਉਹ ਸਭ ਕੁੱਝ ਹੋਵੇਗਾ ਜੋ ਸੁਸ਼ਾਂਤ ਨਾਲ ਹੋਇਆ। ਕਿੱਦਾਂ ਕੁੱਝ ਵੱਡੇ ਪ੍ਰੋਡਕਸ਼ਨ ਹਾਉਸਿਸ ਨੇ ਉਸ ਦਾ ਬਹਿਸ਼ਕਾਰ ਕੀਤਾ। ਸਮਾਜਿਕ ਬਾਈਕਾਟ ਕੀਤਾ। ਕਈ ਫ਼ਿਲਮਾਂ ਤੋਂ ਬਾਹਰ ਕਰ ਦਿੱਤਾ।"

ਵਿਜੈ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਿਸਰਚ ਕਰਨ ਵਿੱਚ ਲੱਗੀ ਹੈ ਤੇ ਫ਼ਿਲਮ ਦੀ ਕਹਾਣੀ ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਫ਼ਿਲਮ ਲਈ ਨਵਾਂ ਐਕਟਰ ਫਾਈਨਲ ਕੀਤਾ ਗਿਆ ਹੈ। ਸਟਾਰ ਕਾਸਟ ਉੱਤੇ ਤੇ ਵੀ ਕੰਮ ਚੱਲ ਰਿਹਾ ਹੈ।

ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਦੋਸਤ ਰਿਆ ਚੱਕਰਵਰਤੀ (Rhea Chakraborty) ਸਮੇਤ ਕਰੀਬ 13 ਲੋਕਾਂ ਦਾ ਬਿਆਨ ਦਰਜ ਕਰ ਲਿਆ ਹੈ। ਪੁਲਿਸ ਸੁਸ਼ਾਂਤ ਦੇ ਨੌਕਰਾਂ, ਦੋਸਤਾਂ, ਰਿਸ਼ਤੇਦਾਰਾਂ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ।
First published: June 19, 2020, 5:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading