HOME » NEWS » Films

ਸੁਸ਼ਾਂਤ ਸਿੰਘ ਰਾਜਪੂਤ ਦੀ ਅਰਦਾਸ ਸਭਾ ਪਟਨਾ ਸਥਿਤ ਘਰ ਵਿੱਚ ਹੋਈ

News18 Punjabi | News18 Punjab
Updated: June 22, 2020, 11:13 AM IST
share image
ਸੁਸ਼ਾਂਤ ਸਿੰਘ ਰਾਜਪੂਤ ਦੀ ਅਰਦਾਸ ਸਭਾ ਪਟਨਾ ਸਥਿਤ ਘਰ ਵਿੱਚ ਹੋਈ
ਸੁਸ਼ਾਂਤ ਦੀ ਯਾਦ ਵਿੱਚ ਪਟਨਾ ਉਨ੍ਹਾਂ ਦੇ ਘਰ ਵਿੱਚ ਰੱਖੀ ਗਈ ਪ੍ਰਾਰਥਨਾ ਸਭਾ। (Photo Credit-manav.manglani/Instagram)

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਲਈ ਉਨ੍ਹਾਂ ਦੇ ਪਟਨਾ (Patna) ਸਥਿਤ ਘਰ ਵਿੱਚ ਪ੍ਰਾਰਥਨਾ ਸਭਾ (Prayer Meet) ਰੱਖੀ ਗਈ। ਬਿਹਤਰੀਨ ਉੱਭਰਦੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਨੇ ਪੂਰੇ ਬਾਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਖ਼ੁਦਕੁਸ਼ੀ (Suicide) ਦੀ ਖ਼ਬਰ ਤੋਂ ਬਾਅਦ ਹਰ ਕੋਈ ਇਹ ਇਸ ਗੱਲ ਤੋਂ ਹੈਰਾਨ ਹੈ ਕਿ ਹਮੇਸ਼ਾ ਹੱਸਦੇ ਰਹਿਣ ਵਾਲੇ ਐਕਟਰ ਸੁਸ਼ਾਂਤ ਨੇ ਇਸ ਤਰਾਂ ਦਾ ਕਦਮ ਕਿਉਂ ਚੁੱਕਿਆ ਹੈ। ਸੁਸ਼ਾਂਤ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਇੰਡਸਟਰੀ ਦੇ ਲੋਕਾਂ ਉੱਤੇ ਕਈ ਤਰਾਂ ਦੇ ਇਲਜ਼ਾਮ ਲੱਗ ਰਹੇ ਹਨ। ਪਟਨਾ ਸਥਿਤ ਘਰ (Patna Residence) ਉੱਤੇ ਸੁਸ਼ਾਂਤ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਸਭਾ (Prayer Meet) ਰੱਖੀ ਗਈ।

ਸੁਸ਼ਾਂਤ ਸਿੰਘ ਰਾਜਪੂਤ ਨੂੰ ਸਿਰਫ਼ 34 ਸਾਲ ਦੀ ਉਮਰ ਵਿੱਚ ਖੋਹ ਦੇਣ ਉੱਤੇ ਉਨ੍ਹਾਂ ਦੇ ਪਿਤਾ ਬੇਹੱਦ ਦੁੱਖ ਵਿਚੋਂ ਗੁਜ਼ਰ ਰਹੇ ਹਨ। ਕਈ ਮੌਕਿਆਂ ਉੱਤੇ ਸਾਹਮਣੇ ਆਈ ਉਨ੍ਹਾਂ ਦੀ ਤਸਵੀਰਾਂ ਵਿੱਚ ਪਿਤਾ ਦਾ ਦੁੱਖ ਸਾਫ਼ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਸੁਸ਼ਾਂਤ ਦਾ ਪਰਵਾਰ ਬਿਹਾਰ ਦੇ ਪਟਨਾ ਵਿੱਚ ਰਹਿੰਦਾ ਹੈ। ਮੁੰਬਈ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੁਣ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਸਭਾ ਰੱਖੀ ਗਈ। ਇਸ ਦੌਰਾਨ ਜੋ ਤਸਵੀਰ ਸਾਹਮਣੇ ਆਈਆਂ ਹਨ ਉਹ ਸਹੀ ਵਿੱਚ ਬੇਹੱਦ ਇਮੋਸ਼ਨਲ ਕਰ ਦੇਣ ਵਾਲਿਆਂ ਹਨ। ਸੁਸ਼ਾਂਤ ਦੀ ਤਸਵੀਰ ਵੇਖ ਕੇ ਉਨ੍ਹਾਂ ਦੇ ਫੈਂਨਸ ਬੇਹੱਦ ਦੁਖੀ ਹਨ ਅਤੇ ਸਾਰੇ ਨੇ ਉਨ੍ਹਾਂ ਦੀ ਆਤਮ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਰਥਨਾ ਸਭਾ ਵਿੱਚ ਸੁਸ਼ਾਂਤ ਨੂੰ ਜਾਣਨ ਵਾਲੇ ਕਈ ਲੋਕ ਪੁੱਜੇ ਸਨ। ਸਾਰਿਆ ਨੇ ਉਨ੍ਹਾਂ ਦੇ ਪਰਵਾਰ ਨੂੰ ਹਿੰਮਤ ਬਣਾਏ ਰੱਖਣ ਲਈ ਹੌਸਲਾ ਦਿੱਤਾ।ਸੁਸ਼ਾਂਤ ਦੀ ਅਰਦਾਸ ਸਭਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹਿਆਂ ਹਨ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿੱਚ ਆਪਣੇ ਘਰ ਉੱਤੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਸੀ।ਉੱਥੇ ਹੀ ਉਨ੍ਹਾਂ ਦੀ ਖ਼ੁਦਕੁਸ਼ੀ ਦਾ ਕਾਰਨ ਡਿਪ੍ਰੇਸ਼ਨ ਦੱਸਿਆ ਜਾ ਰਿਹਾ ਹੈ ਫ਼ਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
First published: June 22, 2020, 11:12 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading