HOME » NEWS » Films

ਗਰਭਵਤੀ ਨੁਸਰਤ ਜਹਾਂ ਨੇ ਫੋਟੋਸ਼ੂਟ ਲਈ ਸਵੀਮਿੰਗ ਪੂਲ ਵਿੱਚ ਲਾਈ ਡੁਬਕੀ , ਵਾਇਰਲ ਹੋਈ ਅਭਿਨੇਤਰੀ ਦੀ ਵੀਡੀਓ

News18 Punjabi | Trending Desk
Updated: June 24, 2021, 4:55 PM IST
share image
ਗਰਭਵਤੀ ਨੁਸਰਤ ਜਹਾਂ ਨੇ ਫੋਟੋਸ਼ੂਟ ਲਈ ਸਵੀਮਿੰਗ ਪੂਲ ਵਿੱਚ ਲਾਈ ਡੁਬਕੀ , ਵਾਇਰਲ ਹੋਈ  ਅਭਿਨੇਤਰੀ ਦੀ  ਵੀਡੀਓ
ਗਰਭਵਤੀ ਨੁਸਰਤ ਜਹਾਂ ਨੇ ਫੋਟੋਸ਼ੂਟ ਲਈ ਸਵੀਮਿੰਗ ਪੂਲ ਵਿੱਚ ਲਾਈ ਡੁਬਕੀ , ਵਾਇਰਲ ਹੋਈ ਅਭਿਨੇਤਰੀ ਦੀ ਵੀਡੀਓ

  • Share this:
  • Facebook share img
  • Twitter share img
  • Linkedin share img
ਨੁਸਰਤ ਜਹਾਂ ਦੀ ਨਿੱਜੀ ਉਥਲ-ਪੁਥਲ ਦਰਮਿਆਨ ਅਭਿਨੇਤਰੀ ਦਾ ਇੱਕ ਸਵੀਮਿੰਗਪੂਲ ਵੀਡੀਓ ਅਚਾਨਕ ਵਾਇਰਲ ਹੋ ਗਿਆ ਹੈ । ਇਹ ਵੀਡੀਓ ਗਰਭਵਤੀ ਨੁਸਰਤ ਦੇ ਹਾਲ ਹੀ ਵਿੱਚ ਹੋਏ ਫੋਟੋਸ਼ੂਟ ਦਾ ਹੈ। ਬੰਗਾਲੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ  ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਹਨ। ਤੁਰਕੀ ਵਿਚ ਕਾਰੋਬਾਰੀ ਨਿਖਿਲ ਜੈਨ ਨਾਲ ਹੋਏ ਆਪਣੇ ਵਿਆਹ ਨੂੰ ਨੁਸਰਤ ਨੇ ਖੁਦ ਹੀ ਰੱਧ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਨਿੱਜੀ ਜ਼ਿੰਦਗੀ ਦੇ ਇਨ੍ਹਾਂ ਸਾਰੇ ਘੱਲੂਘਾਰੇ ਦਰਮਿਆਨ ਅਦਾਕਾਰਾ ਨੁਸਰਤ ਜਹਾਂ ਦੀ ਸਵੀਮਿੰਗ ਵੀਡੀਓ ਅਚਾਨਕ ਵਾਇਰਲ ਹੋ ਗਈ ਹੈ । ਇਹ ਵੀਡੀਓ ਨੁਸਰਤ ਦੇ ਇੱਕ ਨਵੇਂ ਫੋਟੋ ਸ਼ੂਟ ਦੀ ਹੈ ਅਤੇ ਅਦਾਕਾਰਾ ਨੇ ਖੁਦ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।



ਨੁਸਰਤ ਦੀ ਗਰਭਅਵਸਥਾ ਦੀ ਖ਼ਬਰ ਉਸ ਦੇ ਬੇਬੀ ਬੰਪ ਦੀਆਂ ਫੋਟੋਆਂ ਸਾਹਮਣੇ ਆਣ ਤੋਂ ਬਾਅਦ ਫੈਲੀ । ਹਾਲ ਹੀ ਵਿੱਚ, ਅਦਾਕਾਰਾ ਨੇ ਖੁਦ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਦਾ ਬੇਬੀ ਬੰਪ ਵਿਖ ਰਿਹਾ ਹੈ। ਗਰਭਵਤੀ ਨੁਸਰਤ ਇਸ ਵੀਡੀਓ ਵਿੱਚ ਸਵੀਮਿੰਗ ਪੂਲ ਵਿੱਚ ਫੋਟੋਸ਼ੂਟ ਕਰਵਾਉਂਦੇ ਨਜ਼ਰ ਆ ਰਹੇ ਹਨ। ਉਸਨੇ ਇੱਕ ਡਿਜ਼ਾਈਨਰ ਗਾਊਨ ਪਹਿਨਿਆ ਹੋਇਆ ਹੈ ਅਤੇ ਉਸਨੇ ਆਪਣੀਆਂ ਅੱਖਾਂ 'ਤੇ ਸਮੋਕੀ ਮੇਕਅੱਪ ਪਹਿਨਿਆ ਹੋਇਆ ਹੈ। ਨੁਸਰਤ ਨੇ ਵੀਡੀਓ ਨੂੰ 'ਨੋ ਰਿਸ੍ਕ ਨੋ ਸਟੋਰੀ' ਵਜੋਂ ਸਿਰਲੇਖ ਦਿੱਤਾ।







View this post on Instagram






A post shared by Nusrat (@nusratchirps)





ਨੁਸਰਤ ਜਹਾਂ ਨੇ ਉਸ ਦੇ ਵਿਆਹ ਨੂੰ ਦਸਿਆ ਗੈਰ-ਕਾਨੂੰਨੀ

9 ਜੂਨ ਨੂੰ ਨੁਸਰਤ ਨੇ ਦਾਅਵਾ ਕੀਤਾ ਕਿ ਨਿਖਿਲ ਜੈਨ ਨਾਲ ਉਸ ਦਾ ਵਿਆਹ ਕਾਨੂੰਨੀ ਨਹੀਂ ਸੀ, ਸਗੋਂ ਲਿਵ-ਇਨ ਰਿਸ਼ਤਾ ਸੀ ਕਿਉਂਕਿ ਤੁਰਕੀ ਵਿੱਚ ਉਸ ਦੇ ਵਿਆਹ ਨੂੰ ਭਾਰਤੀ ਕਾਨੂੰਨ ਨੇ ਮਾਨਤਾ ਨਹੀਂ ਦਿੱਤੀ ਹੈ। ਅਦਾਕਾਰਾ ਨੇ ਇੱਕ ਬਿਆਨ ਜਾਰੀ ਕੀਤਾ ਕਿ ਕਿਉਂਕਿ ਜੈਨ ਨਾਲ ਉਸ ਦਾ ਵਿਆਹ ਤੁਰਕੀ ਦੇ ਵਿਆਹ ਨਿਯਮਾਂ ਨਾਲ ਹੋਇਆ ਸੀ, ਇਸ ਲਈ ਇੱਥੇ ਉਸ ਦਾ ਵਿਆਹ ਗੈਰ-ਕਾਨੂੰਨੀ ਹੈ।

ਨੁਸਰਤ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ, 'ਕਿਉਂਕਿ ਇਹ ਇੱਕ ਅੰਤਰ-ਧਾਰਮਿਕ ਵਿਆਹ ਸੀ, ਇਸ ਲਈ ਇਸ ਨੂੰ ਭਾਰਤ ਵਿੱਚ ਵਿਸ਼ੇਸ਼ ਵਿਆਹ ਐਕਟ ਤਹਿਤ ਮਾਨਤਾ ਦੀ ਲੋੜ ਹੈ, ਜਿਸ ਨੂੰ ਅਜੇ ਪ੍ਰਾਪਤ ਨਹੀਂ ਕੀਤਾ ਗਿਆ ਹੈ। ਕਾਨੂੰਨ ਅਨੁਸਾਰ, ਇਹ ਵਿਆਹ ਨਹੀਂ ਹੈ, ਸਗੋਂ ਰਿਸ਼ਤਾ ਹੈ ਜਾਂ ਲਿਵ-ਇਨ ਰਿਸ਼ਤਾ ਹੈ।



2019 ਵਿੱਚ ਹੋਇਆ ਵਿਆਹ

ਜਹਾਂ ਨੇ 2019 ਵਿੱਚ ਤੁਰਕੀ ਵਿੱਚ ਜੈਨ ਨਾਲ ਵਿਆਹ ਕੀਤਾ ਸੀ, ਜਿਸ ਵਿੱਚ ਚੋਣਵੇਂ ਲੋਕ ਸ਼ਾਮਲ ਹੋਏ ਸਨ। ਟੀਐਮਸੀ ਦੀ ਟਿਕਟ 'ਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਲੀ ਜਹਾਂ ਨੇ ਬਾਅਦ ਵਿੱਚ ਕੋਲਕਾਤਾ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਇੱਕ ਸ਼ਾਨਦਾਰ ਵਿਆਹ ਸਮਾਰੋਹ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਵਿਆਹ ਵਿਚ ਦਰਾਰ ਦੀਆਂ ਅਟਕਲਾਂ ਵਿਚਕਾਰ ਨੁਸਰਤ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਉਹ ਵੱਖਰੇ ਰਹਿੰਦੇ ਹਨ ਅਤੇ ਉਹ ਗਰਭਵਤੀ ਹੈ।
Published by: Ramanpreet Kaur
First published: June 24, 2021, 4:55 PM IST
ਹੋਰ ਪੜ੍ਹੋ
ਅਗਲੀ ਖ਼ਬਰ