ਹੁਣ ਫਲਾਇੰਗ ਕਿੱਸ ਦਿੰਦੀ ਨੈਸ਼ਨਲ ਕਰਸ਼ ਪ੍ਰਿਆ ਪ੍ਰਕਾਸ਼ ਦਾ ਦੂਜਾ ਵੀਡੀਓ ਵਾਇਰਲ


Updated: February 14, 2018, 6:10 PM IST
ਹੁਣ ਫਲਾਇੰਗ ਕਿੱਸ ਦਿੰਦੀ ਨੈਸ਼ਨਲ ਕਰਸ਼ ਪ੍ਰਿਆ ਪ੍ਰਕਾਸ਼ ਦਾ ਦੂਜਾ ਵੀਡੀਓ ਵਾਇਰਲ

Updated: February 14, 2018, 6:10 PM IST
ਅੱਖ ਮਾਰਨ ਵਾਲੀ ਵੀਡੀਓ ਤੋ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਪ੍ਰਿਆ ਪ੍ਰਕਾਸ਼ ਦਾ ਦੂਸਰਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।ਦੂਸਰੇ ਵੀਡੀਓ ਵਿੱਚ ਉਹ ਅੱਖਾਂ ਨਾਲ ਗੋਲੀ ਨਹੀਂ ਮਾਰ ਰਹੀ ਸਗੋ ਫਲਾਇੰਗ ਕਿੱਸ ਦਿੰਦੀ ਨਜ਼ਰ ਆ ਰਹੀ ਹੈ।ਲੇਕਿਨ ਅੰਦਾਜ਼ ਅਜਿਹਾ ਹੈ ਕਿ ਕੋਈ ਵੀ ਦੀਵਾਨਾ ਹੋ ਜਾਏ।ਮੰਗਲਵਾਰ ਨੂੰ ਰਿਲਿਜ਼ ਹੋਇਆ ਇਹ ਵੀਡੀਓ ਤੇਜੀ ਨਾਲ ਸ਼ੇਅਰ ਹੋ ਰਿਹਾ ਹੈ।ਦੋ ਘੰਟੇ ਵਿੱਚ ਫੇਸਬੁੱਕ,ਟਵਿੱਟਰ ਆਦਿ ਪਲੇਟਫਾਰਮਾਂ ਤੇ ਇਹ ਅੰਦਾਜਨ 50 ਲੱਖ ਤੋ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।


ਪਹਿਲਾਂ ਵੀਡੀਓ ਵਾਇਰਲ ਹੋਣ ਤੋ ਬਾਅਦ ਨੈਸ਼ਨਲ ਸੀ ਕਰਸ਼ ਬਣ ਚੁਕੀ ਪ੍ਰਿਆ ਦੀ ਫੈਨ ਫੋਲੋਵਿੰਗ ਰਾਤੋ ਰਾਤ ਵੱਧ ਗਈ।ਖਾਸ ਗੱਲ ਇਹ ਹੈਂ ਕਿ ਇਹਨਾਂ ਵੀਡਿਓਜ਼ ਦੀ ਟਾਈਮਿੰਗ ਵੀ ਕਾਫੀ ਸਟੀਕ ਹੈ।ਵੈਲੇਨਟਾਈਨ ਵੀਕ ਦੇ ਨੇੜੇ ਤੇੜੇ ਇੰਟਰਨੈਟ ਤੇ ਆਈ ਇਸ ਵੀਡੀਓ ਨੇ ਖੂਬ ਤਹਿਲਕਾ ਮਚਾਇਆ ਹੈ।ਖ਼ੁਦ ਫਿਲਮ ਮੇਕਰਸ ਨੂੰ ਵੀ ਅੰਦਾਜਾ ਨਹੀਂ ਹੋਵੇਗਾ ਕਿ ਉਹਨਾਂ ਦੀ ਇਹ ਸਟ੍ਰੇਟਿਜੀ ਕਮਾਲ ਕਰਨ ਵਾਲੀ ਹੈ।18 ਸਾਲ ਦੀ ਪ੍ਰਿਆ ਕੇਰਲ ਦੀ ਰਹਿਣ ਵਾਲੀ ਹੈ।ਜਿਸ ਵਾਇਰਲ ਵੀਡੀਓ ਵਿੱਚ ਉਹ ਆਪਣੇ ਖੂਬਸੂਰਤ ਐਕ੍ਸਪ੍ਰੇਸ਼ਨਸ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ ਉਹ ਇਕ ਮਾਲਿਆਲੀ ਗਾਣਾ ਮਾਣਿਕਾ ਮਲਿਆਰਾ ਪੁਵੀ ਹੈ।ਇਹ ਗਾਣਾ ਉਹਨਾਂ ਦੀ ਆਉਣ ਵਾਲੀ ਫ਼ਿਲਮ ਓਰੁ ਅਦਾਰ ਲਵ ਦਾ ਹੈ ਅਤੇ ਇਸ ਗਾਣੇ ਨੇ ਇੰਟਰਨੇਟ ਤੇ ਧੂਮ ਮਚਾਈ ਹੋਈ ਹੈ।ਇਸ ਵੀਡੀਓ ਦਾ ਯੂਟਿਊਬ ਤੇ ਦੋ ਦਿਨਾਂ ਦੇ ਅੰਦਰ ਹੀ 45 ਲੱਖ ਵਿਊਜ਼ ਪਹੁੰਚ ਗਏ ਹਨ ਅਤੇ ਇਹ ਲਗਾਤਾਰ ਵੱਧ ਰਹੇ ਹਨ।


ਓਰੁ ਅਦਾਰ ਲਵ ਤੋ ਪ੍ਰਿਆ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੁਆਤ ਕਰਨ ਜਾ ਰਹੀ ਹੈ।ਇਹ ਫ਼ਿਲਮ 3 ਮਾਰਚ 2018 ਨੂੰ ਰਿਲਿਜ਼ ਹੋਣ ਜਾ ਰਹੀ ਹੈ।ਇਹ ਉਸਦੀ ਪਹਿਲੀ ਫ਼ਿਲਮ ਹੋਵੇਗੀ ਪਰ ਫੈਸ਼ਨ ਇੰਡਸਟਰੀ ਵਿੱਚ ਉਹ ਪਹਿਲਾਂ ਆਪਣਾ ਜਲਵਾ ਦਿਖਾ ਚੁੱਕੀ ਹੈ।
First published: February 14, 2018
ਹੋਰ ਪੜ੍ਹੋ
ਅਗਲੀ ਖ਼ਬਰ