• Home
 • »
 • News
 • »
 • entertainment
 • »
 • PRIYANKA CHOPRA CELEBRATES DIWALI AT LOS ANGELES HOME PERFORMS LAXMI PUJAN WITH HUSBAND NICK JONAS SEE PICS AP

ਪ੍ਰਿਯੰਕਾ ਨੇ ਪਤੀ ਨਿੱਕ ਨਾਲ ਕੀਤੀ ਦੀਵਾਲੀ ਦੀ ਪੂਜਾ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਦੀਆਂ ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਪ੍ਰਿਯੰਕਾ ਦੇ ਸਿਰ ‘ਤੇ ਪੱਲਾ ਹੈ, ਮਾਂਗ ਸਿੰਦੂਰ ਨਾਲ ਸਜੀ ਹੋਈ ਹੈ ਤੇ ਉਹ ਨਿੱਕ ਨਾਲ ਮਿਲ ਕੇ ਦੀਵਾਲੀ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ ਇਸ ਦੀਵਾਲੀ 'ਤੇ, ਪ੍ਰਿਯੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਲਾਸ ਏਂਜਲਸ ਦੇ ਘਰ ਵਿੱਚ ਲਕਸ਼ਮੀ ਪੂਜਾ ਕੀਤੀ।

ਪ੍ਰਿਯੰਕਾ ਨੇ ਪਤੀ ਨਿੱਕ ਨਾਲ ਕੀਤੀ ਦੀਵਾਲੀ ਦੀ ਪੂਜਾ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

 • Share this:
  ਜਿੰਨਾ ਸਫ਼ਲ ਪ੍ਰਿਯੰਕਾ ਦਾ ਕਰੀਅਰ ਰਿਹਾ ਹੈ, ਹੁਣ ਉਨੀਂ ਹੀ ਸਫ਼ਲ ਉਨ੍ਹਾਂ ਦਾ ਵਿਆਹ ਵੀ ਨਜ਼ਰ ਆ ਰਿਹਾ ਹੈ। ਤਾਂ ਹੀ ਨਿੱਕ ਤੇ ਪ੍ਰਿਯੰਕਾ ਦੋਵੇਂ ਅਲੱਗ-ਅਲੱਗ ਸੱਭਿਆਚਾਰ ਦੇ ਹੋ ਕੇ ਵੀ ਇੱਕ ਦੂਜੇ ਨਾਲ ਪਿਛਲੇ ਕਾਫ਼ੀ ਸਾਲਾਂ ਤੋਂ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦਰਮਿਆਨ ਮਜ਼ਬੂਤ ਰਿਸ਼ਤਾ ਅਤੇ ਉਨ੍ਹਾਂ ਦੀ ਆਪਸੀ ਮੁਹੱਬਤ ਤੇ ਤਾਲਮੇਲ ਵੀ ਸਾਫ਼ ਨਜ਼ਰ ਆਉਂਦਾ ਹੈ। ਇਹੀ ਕਾਰਨ ਹੈ ਕਿ ਦੋਵੇਂ ਇੱਕ ਦੂਜੇ ਦੇ ਧਰਮਾਂ ਨਾਲ ਜੁੜੇ ਤਿਓਹਾਰ ਇਕੱਠੇ ਮਨਾਉਂਦੇ ਦਿਖਦੇ ਹਨ।

  ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਦੀਆਂ ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਪ੍ਰਿਯੰਕਾ ਦੇ ਸਿਰ ‘ਤੇ ਪੱਲਾ ਹੈ, ਮਾਂਗ ਸਿੰਦੂਰ ਨਾਲ ਸਜੀ ਹੋਈ ਹੈ ਤੇ ਉਹ ਨਿੱਕ ਨਾਲ ਮਿਲ ਕੇ ਦੀਵਾਲੀ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ ਇਸ ਦੀਵਾਲੀ 'ਤੇ, ਪ੍ਰਿਯੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਲਾਸ ਏਂਜਲਸ ਦੇ ਘਰ ਵਿੱਚ ਲਕਸ਼ਮੀ ਪੂਜਾ ਕੀਤੀ। ਉਸ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪੂਜਾ ਕਰਦੀ ਨਜ਼ਰ ਆ ਰਹੀ ਹੈ।
  ਇਸ ਖਾਸ ਮੌਕੇ 'ਤੇ ਪ੍ਰਿਯੰਕਾ ਅਤੇ ਨਿਕ ਦੋਵੇਂ ਹੀ ਪਰੰਪਰਾਗਤ ਪਹਿਰਾਵੇ 'ਚ ਨਜ਼ਰ ਆਏ। ਪ੍ਰਿਅੰਕਾ ਨੇ ਸਿਰ 'ਤੇ ਪੱਲੂ ਨਾਲ ਭਰੀ ਪੀਲੇ ਰੰਗ ਦੀ ਸਾੜ੍ਹੀ ਅਤੇ ਮਾਂਗ 'ਚ ਸਿੰਦੂਰ ਸਜਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਨਿਕ ਸਫੇਦ ਕੁੜਤੇ-ਪਜਾਮੇ 'ਚ ਕਾਫ਼ੀ ਹੈਂਡਸਮ ਨਜ਼ਰ ਆ ਰਹੇ ਸੀ। ਪ੍ਰਿਯੰਕਾ ਨੇ ਪੂਜਾ ਕਰਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਤੱਕ ਉਸ ਦੀ ਇੰਸਟਾਗ੍ਰਾਮ ਪੋਸਟ ਨੂੰ 21 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

  ਅਭਿਨੇਤਰੀ ਨੇ ਫੋਟੋ ਦੇ ਕੈਪਸ਼ਨ 'ਚ ਲਿਖਿਆ- "ਯਾਂ ਦੇਵੀ ਸਰਵ ਭੂਤੇਸ਼ੁ ਲਕਸ਼ਮੀ ਰੂਪੇਨ ਸੰਸਥਿਤਾ। ਨਮਸਤਸੇ ਨਮਸਤਸੇ ਨਮਸਤਸੇ ਨਮੋ ਨਮਹ। ਦੇਵੀ ਮਹਾਲਕਸ਼ਮੀ ਦੇ ਆਸ਼ੀਰਵਾਦ ਨਾਲ, ਅਸੀਂ ਉਨ੍ਹਾਂ ਦੀ ਕਿਰਪਾ ਨੂੰ ਆਪਣੇ ਘਰ ਬੁਲਾਉਂਦੇ ਹਾਂ। ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।"
  Published by:Amelia Punjabi
  First published: