Priyanka- Nick Daughter: ਪ੍ਰਿਅੰਕਾ ਚੋਪੜਾ(Priyanka Chopra) ਨੇ 3 ਸਾਲ ਬਾਅਦ ਭਾਰਤ ਆ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਪ੍ਰਿਅੰਕਾ ਕਰੀਬ 5 ਦਿਨ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਰਹੀ। ਹੁਣ ਉਹ ਆਪਣੇ ਲਾਸ ਏਂਜਲਸ ਦੇ ਘਰ 'ਚ ਬੇਟੀ ਮਾਲਤੀ ਮੈਰੀ ਚੋਪੜਾ 'ਤੇ ਜੋਨਸ ਨਾਲ ਪਿਆਰੇ ਭਰੇ ਪਲ ਬਿਤਾ ਰਹੀ ਹਨ। ਇਸ ਵਿਚਕਾਰ 'ਚ ਉਨ੍ਹਾਂ ਨੇ ਬੇਟੀ ਦੀ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਪਹਿਲੀ ਵਾਰ ਧੀ ਦਾ ਚਿਹਰਾ ਦਿਖਾਇਆ ਗਿਆ ਹੈ। ਹਾਲਾਂਕਿ ਇਸ ਤਸਵੀਰ 'ਚ ਪ੍ਰਿਅੰਕਾ ਦੀ ਬੇਟੀ ਦਾ ਪੂਰਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਬੇਟੀ ਮਾਲਤੀ ਮੈਰੀ ਚੋਪੜਾ ਦੀ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਮਾਲਤੀ ਨੂੰ ਕਾਰ ਦੀ ਸੀਟ 'ਤੇ ਸੁੱਤਾ ਦੇਖਿਆ ਜਾ ਸਕਦਾ ਹੈ। ਪ੍ਰਿਅੰਕਾ ਨੇ ਗਰਮ ਗੁਲਾਬੀ ਟੋਪੀ ਨਾਲ ਬੇਟੀ ਮਾਲਤੀ ਦਾ ਅੱਧਾ ਚਿਹਰਾ ਢੱਕਿਆ ਹੋਇਆ ਹੈ। ਹਾਲਾਂਕਿ ਨੱਕ ਦੇ ਹੇਠਾਂ ਬੇਟੀ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ।
ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਚੋਪੜਾ ਜੋਨਸ ਨੇ ਚਿੱਟੇ ਰੰਗ ਦਾ ਸਵੈਟਰ ਵੀ ਪਾਇਆ ਹੋਇਆ ਹੈ ਅਤੇ ਉੱਪਰੋਂ ਗੁਲਾਬੀ ਕੰਬਲ ਨਾਲ ਢੱਕਿਆ ਹੋਇਆ ਹੈ। ਉਹ ਸ਼ਾਂਤੀ ਨਾਲ ਸੌਂ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਪਿਆਰ ਨਾਲ ਭਰੇ ਇਮੋਜੀ ਨਾਲ ਲਿਖਿਆ, ''ਮੇਰਾ ਮਤਲਬ...'' ਫੈਨਜ਼ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।
ਮਾਲਤੀ ਮੈਰੀ ਚੋਪੜਾ ਦੀ ਇਸ ਤਸਵੀਰ 'ਤੇ ਕੰਮੈਂਟ ਕਰਕੇ ਪਿਆਰ ਦਿਖਾ ਰਹੇ ਹਨ। ਮਾਲਤੀ ਬਹੁਤ ਪਿਆਰੀ ਲੱਗ ਰਹੀ ਹੈ। ਕਈ ਫੈਨਜ਼ ਨੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਕਿ ਮਾਲਤੀ ਮੈਰੀ ਕਿਹੋ ਜਿਹੀ ਦਿਖਦੀ ਹੈ। ਕਈਆਂ ਨੇ ਕਿਹਾ ਕਿ ਮਾਲਤੀ ਦੇ ਹੱਥ ਅਤੇ ਬੁੱਲ ਨਿਕ ਜੋਨਸ ਵਰਗੇ ਲੱਗਦੇ ਹਨ ਅਤੇ ਕਈਆਂ ਨੇ ਕਿਹਾ ਕਿ ਮਾਲਤੀ ਨੂੰ ਆਪਣੀ ਮਾਂ ਦੀ ਖੂਬਸੂਰਤੀ ਵਿਰਾਸਤ 'ਚ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, In bollywood, Priyanka Chopra