HOME » NEWS » Films

ਦੀਪਿਕਾ-ਰਣਵੀਰ ਤੋਂ ਬਾਅਦ ਪ੍ਰਿਯੰਕਾ ਚੋਪੜਾ-ਨਿਕ ਜੋਨਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, 2 ਦਿਸੰਬਰ ਨੂੰ ਹੈ ਵਿਆਹ

News18 Punjab
Updated: November 21, 2018, 7:57 PM IST
ਦੀਪਿਕਾ-ਰਣਵੀਰ ਤੋਂ ਬਾਅਦ ਪ੍ਰਿਯੰਕਾ ਚੋਪੜਾ-ਨਿਕ ਜੋਨਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, 2 ਦਿਸੰਬਰ ਨੂੰ ਹੈ ਵਿਆਹ
ਦੀਪਿਕਾ-ਰਣਵੀਰ ਤੋਂ ਬਾਅਦ ਪ੍ਰਿਯੰਕਾ ਚੋਪੜਾ-ਨਿਕ ਜੋਨਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ,

  • Share this:
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਵਿਆਹ ਵੀ ਦੀਪਿਕਾ-ਰਣਵੀਰ ਵਾਂਗ ਦੋ ਤਰ੍ਹਾਂ ਹੋਵੇਗਾ। ਪਹਿਲਾਂ ਭਾਰਤੀ ਰੀਤੀ ਰਿਵਾਜ਼ਾਂ ਨਾਲ ਤੇ ਦੂਜਾ ਇਸਾਈ ਰੀਤੀ-ਰਿਵਾਜ਼ਾਂ ਨਾਲ। ਖ਼ਬਰਾਂ ਅਨੁਸਾਰ ਇਹ ਵਿਆਹ 13 ਦਿਸੰਬਰ ਨੂੰ ਹੋਵੇਗਾ ਜਦਕਿ ਭਾਰਤੀ ਰੀਤੀ ਰਿਵਾਜ਼ਾਂ ਨਾਲ ਇਹ ਵਿਆਹ ਇਸਾਈ ਰਿਵਾਜ਼ਾਂ ਤੋਂ ਪਹਿਲਾਂ ਹੋਵੇਗਾ।

ਗਣੇਸ਼ ਹੇਗੜੇ ਸਿਖਾ ਰਹੇ ਹਨ ਨਿੱਕ ਨੂੰ ਡਾਂਸ: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਵਿੱਚ ਮਹਿਜ਼ 12 ਦਿਨ ਬਾਕੀ ਹੈ। ਅਜਿਹੇ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਖ਼ਬਰ ਹੈ ਕਿ ਨਿਕ ਜੋਨਸ ਸੰਗੀਤ ਪ੍ਰੋਗਰਾਮ ਲਈ ਪ੍ਰਿਯੰਕਾ ਦੇ ਫ਼ਿਲਮੀ ਗਾਣਿਆਂ ਉੱਤੇ ਡਾਂਸ ਕਰਨਗੇ ਜਿਸ ਲਈ ਕੋਰੀਓਗ੍ਰਾਫਰ ਗਣੇਸ਼ ਹੇਗੜੇ ਉਨ੍ਹਾਂ ਨੂੰ ਟਰੇਨਿੰਗ ਦੇ ਰਹੇ ਹਨ।


3 ਦਿਨ ਦੇ ਹੋਣਗੇ ਸਮਾਰੋਹ: ਪ੍ਰਿਯੰਕਾ-ਨਿਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਤਿੰਨ ਤੱਕ ਚੱਲੇਗਾ। ਪਿਛਲੇ ਦਿਨੀਂ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਵੀ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਗਈ ਸੀ। ਪ੍ਰਿਯੰਕਾ ਦੇ ਕਰੀਬੀ ਸੂਤਰਾਂ ਅਨੁਸਾਰ ਵਿਆਹ ਦੀ ਤਰੀਕ 2 ਦਿਸੰਬਰ ਦੱਸੀ ਜਾ ਰਹੀ ਹੈ। ਜਦਕਿ ਮਹਿੰਦੀ ਤੇ ਸੰਗੀਤ ਸੈਰੇਮਨੀ 29 ਤੇ 30 ਨਵੰਬਰ ਨੂੰ ਹੋਣ ਵਾਲੀ ਹੈ।

ਸ਼ੂਟਿੰਗ ਵੀ ਕਰ ਰਹੀ ਹੈ ਪ੍ਰਿਯੰਕਾ: ਵਿਆਹ ਦੀਆਂ ਤਿਆਰੀਆਂ ਦੇ ਵਿੱਚ ਪ੍ਰਿਯੰਕਾ ਚੋਪੜਾ ਸੋਨਾਲੀ ਬੋਸ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਫ਼ਿਲਮ 'ਦ ਸਕਾਏ ਇਜ਼ ਪਿੰਕ' ਦੀ ਸ਼ੂਟਿੰਗ ਵੀ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ਦਿੱਲੀ ਵਿੱਚ ਹਨ ਜਿੱਥੇ ਫਰਹਾਨ ਅਖ਼ਤਰ ਤੇ ਜ਼ਾਇਰਾ ਵਸੀਮ ਦੇ ਨਾਲ ਸ਼ਡਿਊਲ ਸ਼ੂਟ ਕੀਤਾ ਜਾ ਰਿਹਾ ਹੈ।

ਅਬੂ ਜਾਨੀ-ਸੰਦੀਪ ਦੇ ਕੱਪੜੇ: ਪ੍ਰਿਯੰਕਾ ਦਾ ਵੈਡਿੰਗ ਡਰੈਸ ਡਿਜ਼ਾਇਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਤਿਆਰ ਕਰ ਰਹੇ ਹਨ। ਇਸ ਜੋੜੀ ਨੇ ਹੀ ਫ਼ਿਲਮ ਦੇਵਦਾਸ ਲਈ ਕਾਸਟਿਊਮ ਡਿਜ਼ਾਇਨ ਕੀਤਾ ਸੀ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਪੈਰਿਸ ਤੋਂ ਵਿਆਹ ਸ਼ਾੱਪਿੰਗ ਕਰਕੇ ਭਾਰਤ ਵਾਪਿਸ ਪਰਤੀ ਹੈ।
First published: November 21, 2018
ਹੋਰ ਪੜ੍ਹੋ
ਅਗਲੀ ਖ਼ਬਰ