Russia-Ukraine War: ਰੂਸ ਨੇ ਯੂਕਰੇਨ 'ਤੇ ਹਮਲਾ ਕਰ ਕੇ ਕੋਰੋਨਾ ਮਹਾਮਾਰੀ ਤੋਂ ਉਭਰ ਰਹੀ ਦੁਨੀਆ ਨੂੰ ਜੰਗ ਵੱਲ ਧੱਕ ਦਿੱਤਾ ਹੈ। ਦੁਨੀਆ ਭਰ ਦੇ ਲੋਕ ਇਸ ਨੂੰ ਲੈ ਕੇ ਚਿੰਤਤ ਹਨ। ਬਾਲੀਵੁਡ ਦੇ ਸਾਰੇ ਸਿਤਾਰੇ ਵੀ ਬੇਕਸੂਰ ਲੋਕਾਂ ਦੀ ਹੱਤਿਆ ਤੋਂ ਚਿੰਤਤ ਹਨ। ਕੁਝ ਹਫਤਿਆਂ ਪਹਿਲਾ ਪ੍ਰਿਯੰਕਾ ਚੋਪੜਾ ਨੇ ਯੂਕਰੇਨ ਵਾਸੀਆਂ ਦੀ ਮੌਜੂਦਾ ਸਥਿਤੀ ਨੂੰ ਦਰਸਾਉਂਦਾ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਅੱਜ ਔਰਤਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ।
ਦਰਅਸਲ, ਪ੍ਰਿਯੰਕਾ ਚੋਪੜਾ ਨੇ ਯੂਕਰੇਨ ਸੰਕਟ ਵਿੱਚ ਅੰਤਰਰਾਸ਼ਟਰੀ ਸ਼ਰਨਾਰਥੀਆਂ ਅਤੇ ਮਦਦਗਾਰਾਂ ਨੂੰ ਮਹਿਲਾ ਦਿਵਸ ਪੋਸਟ ਸਮਰਪਿਤ ਕੀਤਾ ਹੈ। ਅਦਾਕਾਰਾਂ ਨੇ ਪੋਸਟ ਸਾਂਝੀ ਕਰ ਲਿਖਿਆ, ਸੰਸਾਰ ਦੀ ਸੇਵਾ ਕਰਨ ਲਈ ਉਹ ਸਾਡੇ ਵਿੱਚੋਂ ਹੀ ਉੱਠੇ। ਦੁਨੀਆ ਭਰ ਦੀਆਂ ਔਰਤਾਂ ਦਾ ਸਨਮਾਨ ਕਰਨ ਵਾਲੇ ਦਿਨ, ਮੈਂ ਕੁਝ ਸ਼ਾਨਦਾਰ ਦਿਖਾਉਣਾ ਚਾਹੁੰਦੀ ਹਾਂ। ਔਰਤਾਂ ਜਿਨ੍ਹਾਂ ਦੀਆਂ ਕਹਾਣੀਆਂ ਮੈਨੂੰ ਪ੍ਰੇਰਿਤ ਕਰਦੀਆਂ ਹਨ। ਇਹ ਬਹਾਦਰ ਔਰਤਾਂ ਦੁਨੀਆ ਭਰ ਦੇ ਸ਼ਰਨਾਰਥੀ ਸੰਕਟ ਦੀ ਪਹਿਲੀ ਲਾਈਨ 'ਤੇ ਹਨ। ਮੈਂ ਤੁਹਾਡੇ ਅਣਥੱਕ ਸਮਰਪਣ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ #InternationalWomensday ਦੀਆਂ ਬਹੁਤ ਬਹੁਤ ਮੁਬਾਰਕਾਂ.
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਯੂਕਰੇਨ ਦੇ ਬੇਕਸੂਰ ਲੋਕਾਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ 'ਚ ਦੇਖਿਆ ਗਿਆ ਕਿ ਰੂਸੀ ਹਮਲੇ ਨੂੰ ਲੈ ਕੇ ਯੂਕਰੇਨ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਸਬ ਸਟੇਸ਼ਨਾਂ ਨੂੰ ਜ਼ਮੀਨਦੋਜ਼ ਬੰਕਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਲੋਕ ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਹਮਲੇ ਤੋਂ ਬਚਾਉਣ ਲਈ ਸੁਰੱਖਿਅਤ ਥਾਵਾਂ 'ਤੇ ਪਨਾਹ ਲੈ ਰਹੇ ਸਨ। ਯੂਕਰੇਨੀਆਂ ਦੇ ਦਰਦ ਨੂੰ ਦੇਖਦੇ ਹੋਏ ਪ੍ਰਿਯੰਕਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਯੂਕਰੇਨ ਦੀ ਸਥਿਤੀ ਭਿਆਨਕ ਲੱਗ ਰਹੀ ਸੀ। ਬੇਕਸੂਰ ਲੋਕ ਦਹਿਸ਼ਤ ਹੇਠ ਜੀ ਰਹੇ ਹਨ। ਉੱਥੇ ਰਹਿੰਦੇ ਲੋਕ ਭਵਿੱਖ ਦੀ ਅਨਿਸ਼ਚਿਤਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਿਯੰਕਾ ਨੇ ਅੱਗੇ ਲਿਖਿਆ, 'ਆਧੁਨਿਕ ਦੁਨੀਆ 'ਚ ਅਜਿਹੀ ਭਿਆਨਕ ਸਥਿਤੀ ਨੂੰ ਸਮਝਣਾ ਬਹੁਤ ਮੁਸ਼ਕਲ ਹੈ, ਪਰ ਇਹ ਅਜਿਹਾ ਸਮਾਂ ਹੈ ਜਿਸ ਦਾ ਅਸਰ ਪੂਰੀ ਦੁਨੀਆ 'ਤੇ ਪਵੇਗਾ। ਇਸ ਯੁੱਧ ਖੇਤਰ ਵਿੱਚ ਬੇਕਸੂਰ ਲੋਕ ਰਹਿ ਰਹੇ ਹਨ। ਉਹ ਵੀ ਤੁਹਾਡੇ ਅਤੇ ਮੇਰੇ ਵਰਗੇ ਲੋਕ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।