HOME » NEWS » Films

ਕੋਰੋਨਾ ਕਾਲ ਵਿੱਚ ਭਾਰਤੀਆਂ ਦੀ ਮਦਦ ਲਈ ਪ੍ਰਿਯੰਕਾ ਨੇ ਇੱਕਠਾ ਕੀਤਾ 22 ਕਰੋੜ ਦਾ ਫੰਡ

News18 Punjabi | News18 Punjab
Updated: May 22, 2021, 7:40 PM IST
share image
ਕੋਰੋਨਾ ਕਾਲ ਵਿੱਚ ਭਾਰਤੀਆਂ ਦੀ ਮਦਦ ਲਈ ਪ੍ਰਿਯੰਕਾ ਨੇ ਇੱਕਠਾ ਕੀਤਾ 22 ਕਰੋੜ ਦਾ ਫੰਡ
ਕੋਰੋਨਾ ਵਿੱਚ ਭਾਰਤੀਆਂ ਦੀ ਮਦਦ ਲਈ ਪ੍ਰਿਯੰਕਾ ਨੇ ਇੱਕਠਾ ਕੀਤਾ 22 ਕਰੋੜ ਦਾ ਫੰਡ

  • Share this:
  • Facebook share img
  • Twitter share img
  • Linkedin share img
ਬਾਲੀਵੱੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕੀ ਆਪਣੇ ਪਤੀ ਨਿਕ ਜੋਨਾਸ ਨਾਲ ਦੂਰ ਵਿਦੇਸ਼ ਵਿੱਚ ਰਹਿੰਦੀ ਹੈ ਪਰ ਦਿਲ ਉਸ ਹਾਲੇ ਵੀ ਕਿਤੇ ਨਾ ਕਿਤੇ ਆਪਣੇ ਦੇਸ਼ ਭਾਰਤ ਵਿੱਚ ਹੀ ਹੈ।ਇਸ ਲਈ ਭਾਰਤ 'ਤੇ ਕੋਈ ਮੁਸ਼ਕਲ ਆਉਣ 'ਤੇ ਪ੍ਰਿਯੰਕਾ ਅਕਸਰ ਭਾਰਤੀਆਂ ਦੀ ਮਦਦ ਲਈ ਅੱਗੇ ਰਹਿੰਦੀ ਹੈ। ਅਜਿਹਾ ਹੀ ਕੁਝ ਕੋਰੋਨਾ ਦੌਰ ਵਿੱਚ ਦੇਖਣ ਨੂੰ ਮਿਿਲਆ ਹੈ ਜਿੱਥੇ ਪ੍ਰਿੰਯਕਾ ਆਪਣੇ ਦੇਸ਼ ਦੀ ਵਿਗੜਦੀ ਹਾਲਤ ਦੇਖ ਨਾ ਸਕੀ ਅਤੇ ਉਨ੍ਹਾਂ ਵੱਲੋਂ ਦੇਸ਼ ਫੰਡ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਹ ਖੁਸ਼ਖਬਰੀ ਪੀਸੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨ ਨਾਲ ਸ਼ੇਅਰ ਕੀਤੀ ਹੈ।
ਜਿੱਥੇ ਪ੍ਰਿੰਯਕਾ ਨੇ ਦੱਸਿਆ ਕੀ ਉਸ ਨੇ 500 ਆਕਸੀਜਨ ਸਿਲੰਡਰ ਖਰੀਦੇ ਨੇ ਅਤੇ ਉਸ ਨਾਲ ਹਰ ਮਹੀਨੇ 2500 ਤੋਂ ਵਧ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾਵੇਗੀ। ਇਸ ਮੁਹਿੰਮ ਦੇ ਤਹਿਤ ਉਹ 10 ਵੈਕਸੀਨੇਸ਼ਨ ਕੇਂਦਰ ਵੀ ਸੁਰੂ ਕੀਤੇ ਹਨ ਜਿੱਥੇ ਉਹ ਭਾਰੀ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਨ ਵੀ ਕਰਵਾਉਣ ਵਿੱਚ ਮਦਦ ਕਰੇਗੀ।ਉੱਥੇ ਹੀ ਆਪਣੀ ਸੋਸ਼ਲ ਮੀਡੀਆ ਸਟੋਰੀ ਜ਼ਰੀਏ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਬੀ ਟਾਊਨ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ ਮਦਦ ਲਈ ਅੱਗੇ ਆ ਚੁੱਕੇ ਹਨ।
Published by: Ramanpreet Kaur
First published: May 22, 2021, 5:52 PM IST
ਹੋਰ ਪੜ੍ਹੋ
ਅਗਲੀ ਖ਼ਬਰ