Home /News /entertainment /

Punjab News: ਸੋਨੂੰ ਸੂਦ ਵਿਰੁੱਧ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਅਧੀਨ ਕੇਸ ਦਰਜ

Punjab News: ਸੋਨੂੰ ਸੂਦ ਵਿਰੁੱਧ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਅਧੀਨ ਕੇਸ ਦਰਜ

Punjab Assembly Election Post Polls 2022: ਬਾਲੀਵੁੱਡ ਅਦਾਕਾਰ (Bollywood Actor) ਸੋਨੂੰ ਸੂਦ (Sonu Sood) ਦੀ ਬੀਤੇ ਦਿਨ ਗੱਡੀ ਜ਼ਬਤ ਕੀਤੇ ਜਾਣ ਤੋਂ ਬਾਅਦ ਮੁਸੀਬਤ ਹੋਰ ਵਧ ਗਈ ਹੈ। ਸੋਨੂੰ ਵਿਰੁੱਧ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਵਿਰੁੱਧ ਮੋਗਾ ਵਿੱਚ ਅਧੀਨ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

    Punjab Assembly Election Post Polls 2022: ਬਾਲੀਵੁੱਡ ਅਦਾਕਾਰ (Bollywood Actor) ਸੋਨੂੰ ਸੂਦ (Sonu Sood) ਦੀ ਬੀਤੇ ਦਿਨ ਗੱਡੀ ਜ਼ਬਤ ਕੀਤੇ ਜਾਣ ਤੋਂ ਬਾਅਦ ਮੁਸੀਬਤ ਹੋਰ ਵਧ ਗਈ ਹੈ। ਸੋਨੂੰ ਵਿਰੁੱਧ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਵਿਰੁੱਧ ਮੋਗਾ (Moga) ਵਿੱਚ ਅਧੀਨ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।

    ਦੱਸ ਦੇਈਏ ਕਿ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਸੂਦ ਨੂੰ ਚੋਣ ਆਬਜਰਵਰ ਵੱਲੋਂ ਮੋਗਾ ਵਿੱਚ ਪਿੰਡ ਲੰਡੇਕੇ ਵਿਖੇ ਰੋਕਿਆ ਗਿਆ ਸੀ। ਆਬਜਰਵਰ ਵੱਲੋਂ ਸੋਨੂੰ ਦੀ ਗੱਡੀ ਜ਼ਬਤ ਕਰਕੇ ਘਰ ਭੇਜ ਦਿੱਤਾ ਗਿਆ ਅਤੇ ਘਰ ਵਿੱਚ ਹੀ ਰਹਿਣ ਦੇ ਹੁਕਮ ਕੀਤੇ ਸਨ।

    ਜ਼ਿਕਰਯੋਗ ਹੈ ਕਿ ਸੋਨੂੰ ਸੂਦ ਵਿਰੁੱਧ ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਹਨ।

    ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਰਾਜ ਵਿੱਚ ਨਹੀਂ ਰਹਿ ਸਕਦੇ। ਇਸ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀ ਕਿਸੇ ਫਿਲਮ ਦੀ ਸ਼ੂਟਿੰਗ ਹੈ।

    ਪੁਲਿਸ ਵੱਲੋਂ ਸੋਨੂੰ ਸੂਦ ਵਿਰੁੱਧ ਵੋਟਰਾਂ ਨੂੰ ਭਰਮਾਏ ਜਾਣ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਦੂਜੇ ਪਾਸੇ ਸੋਨੂੰ ਸੂਦ ਦਾ ਕਹਿਣਾ ਸੀ ਕਿ ਉਨ੍ਹਾਂ ਉਪਰ ਲਾਏ ਦੋਸ਼ ਬਿਲਕੁਲ ਗਲਤ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਵੋਟਰਾਂ ਨੂੰ ਪ੍ਰਭਾਵਤ ਨਹੀਂ ਕੀਤਾ। ਉਹ ਸਿਰਫ਼ ਆਪਣੇ ਸਮਰਥਕਾਂ ਤੋਂ ਰਿਪੋਰਟ ਲੈ ਰਹੇ ਸਨ।

    Published by:Krishan Sharma
    First published:

    Tags: Assembly Elections 2022, Congress, Post Poll Alliances, Punjab Election 2022, Punjab politics, Sonu Sood