Home /entertainment /

5 ਨਵੰਬਰ ਨੂੰ ਸਿਨੇਮਿਆਂ 'ਚ ਪਵੇਗੀ 'ਪਾਣੀ 'ਚ ਮਧਾਣੀ'; ਪੁਰਾਣੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਹੈ ਫ਼ਿਲਮ

5 ਨਵੰਬਰ ਨੂੰ ਸਿਨੇਮਿਆਂ 'ਚ ਪਵੇਗੀ 'ਪਾਣੀ 'ਚ ਮਧਾਣੀ'; ਪੁਰਾਣੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਹੈ ਫ਼ਿਲਮ

ਫਿਲਮ

ਫਿਲਮ 'ਚ ਕਈ ਨਾਮੀ ਸਿਤਾਰਿਆਂ ਨੇ ਹਿੱਸਾ ਲਿਆ ਹੈ, ਜਿਵੇਂ ਕਿ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ। ਗੱਲਬਾਤ ਕਰਦਿਆਂ ਪ੍ਰਸਿੱਧ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ 'ਚ ਸਨ 1980 ਦੇ ਦਹਾਕੇ ਨੂੰ ਦਰਸਾਇਆ ਗਿਆ ਹੈ।

  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਪਾਬੰਦੀਆਂ ਦੇ ਹੱਟਣ ਮਗਰੋਂ ਪੰਜਾਬੀ ਸਿਨੇਮਾ ਦੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਸਿਨੇਮਿਆਂ ਵਿੱਚ ਮੁੜ ਰੌਣਕਾਂ ਆ ਗਈਆਂ ਹਨ। ਦੱਸਦੀਏ ਕਿ ਅਗਾਮੀ ਆਉਣ ਵਾਲੀ 5 ਨਵੰਬਰ ਨੂੰ ਪੰਜਾਬੀ ਫਿਲਮ ਕਲਾਕਾਰ ਗਿੱਪੀ ਗਰੇਵਾਲ ਦੀ ਫਿਲਮ "ਪਾਣੀ 'ਚ ਮਧਾਣੀ" ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਵੇਖਣ ਨੂੰ ਮਿਲੇਗੀ।

    ਇਸ ਫਿਲਮ 'ਚ ਕਈ ਨਾਮੀ ਸਿਤਾਰਿਆਂ ਨੇ ਹਿੱਸਾ ਲਿਆ ਹੈ, ਜਿਵੇਂ ਕਿ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ। ਗੱਲਬਾਤ ਕਰਦਿਆਂ ਪ੍ਰਸਿੱਧ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ 'ਚ ਸਨ 1980 ਦੇ ਦਹਾਕੇ ਨੂੰ ਦਰਸਾਇਆ ਗਿਆ ਹੈ।

    ਗਿੱਪੀ ਨੇ ਕਿਹਾ ਕਿ ਉਸ ਸਮੇਂ ਵਿੱਚ ਜ਼ਿੰਦਗੀ ਬੜੇ ਹੀ ਸਾਦੇ ਢੰਗ ਨਾਲ ਬਿਤਾਈ ਜਾਂਦੀ ਸੀ, ਜਿਸ ਨੂੰ ਇਸ ਫਿਲਮ ਰਾਹੀਂ ਦਰਸ਼ਕਾਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੀ ਲੋਕਾਂ ਵੱਲੋਂ ਭਰਪੂਰ ਪਿਆਰ ਮਿਲੇਗਾ।

    Published by:Krishan Sharma
    First published:

    Tags: Bollwood, Bollywood actress, Entertainment news, Gippy Grewal, Pollywood, Punjabi Cinema, Punjabi film