• Home
  • »
  • News
  • »
  • entertainment
  • »
  • PUNJAB ELECTION RESULTS 2022 POLLYWOOD CELEBES AMMY VIRK DILJIT DOSANJH SHARRY MANN DEV KHAROUD CONGRATULATES BHAGWANT MANN AND AAP FOR CLEAN SWEEP IN PUNJAB AP

ਪੰਜਾਬ ਚੋਣ ਨਤੀਜੇ 2022:ਪਾਲੀਵੁੱਡ ਕਲਾਕਾਰ ਦੇ ਰਹੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ

ਪੰਜਾਬ ਚੋਣ ਨਤੀਜੇ 2022 (Punjab Assembly Election Resulys 2022): ਪੰਜਾਬ ਵਿਧਾਨ ਸਭਾ ਚੋਣ ਨਤੀਜੇ ਸਾਹਮਣੇ ਆ ਚੁੱਕੇ ਹਨ। ਪੰਜਾਬ ਦੀ ਜਨਤਾ ਨੇ ਆਪਣਾ ਫ਼ੈਸਲਾ ਸੁਣਾ ਦਿਤਾ ਹੈ। ਸੂਬੇ `ਚ ਆਪ ਦੀ ਹੂੰਝਾ ਫ਼ੇਰ ਜਿੱਤ ਹੋਈ ਹੈ। ਇਸ ਮੌਕੇ ਪੂਰਾ ਪੰਜਾਬ ਆਪਣੇ ਅਗਲੇ ਸੀਐਮ ਭਗਵੰਤ ਮਾਨ ਨੂੰ ਵਧਾਈਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਪਾਲੀਵੁੱਡ ਸੈਲੇਬ੍ਰਿਟੀ ਵੀ ਭਗਵੰਤ ਮਾਨ ਤੇ ਆਪ ਨੂੰ ਵਧਾਈ ਦਿੰਦੇ ਨਜ਼ਰ ਆਏ।

  • Share this:
    ਪੰਜਾਬ ਚੋਣ ਨਤੀਜੇ 2022: ਪੰਜਾਬ ਦੀ ਜਨਤਾ ਦਾ ਫ਼ੈਸਲਾ ਸਾਹਮਣੇ ਆ ਚੁੱਕਿਆ ਹੈ। ਆਮ ਆਦਮੀ ਪਾਰਟੀ ਦਾ ਝਾੜੂ ਪੰਜਾਬ `ਚ ਚੱਲ ਗਿਆ ਹੈ। ਆਪ ਦੇ ਝਾੜੂ ਨੇ ਪੰਜਾਬ `ਚ ਜਿਸ ਤਰੀਕੇ ਨਾਲ ਹੂੰਝਾ ਫੇਰ ਜਿੱਤ ਹਾਸਲ ਕੀਤੀ। ਉਸ ਤੋਂ ਹਰ ਕੋਈ ਹੈਰਾਨ ਵੀ ਤੇ ਖ਼ੁਸ਼ ਵੀ। ਉੱਧਰ ਇਸ ਮੌਕੇ ਪਾਲੀਵੁੱਡ ਕਲਾਕਾਰਾਂ ਨੇ ਵੀ ਰੀਐਕਸ਼ਨ ਦਿਤਾ ਹੈ। ਆਪ ਦੀ ਜਿੱਤ `ਤੇ ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਇੰਸਟਾਗ੍ਰਾਮ ;ਤੇ ਪੋਸਟ ਸ਼ੇਅਰ ਕਰਕੇ ਆਪ ਤੇ ਭਗਵੰਤ ਮਾਨ ਨੂੰ ਵਧਾਈ ਦਿਤੀ।








    View this post on Instagram






    A post shared by Dev Kharoud (@dev_kharoud)






    ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਖਰੌੜ ਨੇ ਭਗਵੰਤ ਮਾਨ ਨਾਲ ਫ਼ੋਟੋ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, "ਝਾੜੂ ਫੇਰ ਜਿੱਤ ਲਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਉਮੀਦ ਕਰਦਾਂ ਹਾਂ ਕਿ ਭਗਵੰਤ ਮਾਨ ਬਾਈ ਜੀ ਅਗਵਾਈ ਵਿੱਚ ਪੰਜਾਬ ਵਧੇਗਾ ਤੇ ਪ੍ਰਫੂਲਿਤ ਹੋਵੇਗਾ।"

    ਐਮੀ ਵਿਰਕ ਨੇ ਭਗਵੰਤ ਮਾਨ ਦੀ ਫ਼ੋਟੋ ਇੰਸਟਾਗ੍ਰਾਮ ਸਟੋਰੀ `ਚ ਸ਼ੇਅਰ ਉਨ੍ਹਾਂ ਨੂੰ ਵਧਾਈ ਦਿਤੀ।


    ਦਿਲਜੀਤ ਦੋਸਾਂਝ ਨੇ ਭਗਵੰਤ ਮਾਨ ਦੀ ਫ਼ੋਟੋ ਇੰਸਟਾਗ੍ਰਾਮ ਸਟੋਰੀ `ਚ ਸ਼ੇਅਰ ਉਨ੍ਹਾਂ ਨੂੰ ਵਧਾਈ ਦਿਤੀ।


    ਸ਼ੈਰੀ ਮਾਨ ਨੇ ਇੰਸਟਾ ਸਟੋਰੀ `ਚ ਪੋਸਟ ਲਿਖ ਕੇ ਭਗਵੰਤ ਮਾਨ ਨੂੰ ਵਧਾਈ ਦਿਤੀ।
    Published by:Amelia Punjabi
    First published: