Home /News /entertainment /

'ਇਸ ਤਸਵੀਰ 'ਚ ਕਿਸਾਨ ਬੜੇ ਖੁਸ਼ ਨੇ, ਕੀ ਲਿਖਿਆ-ਸਮਝਾਓ', ਕਾਮੇਡੀਅਨ ਵੱਲੋਂ ਬੇਨਤੀ

'ਇਸ ਤਸਵੀਰ 'ਚ ਕਿਸਾਨ ਬੜੇ ਖੁਸ਼ ਨੇ, ਕੀ ਲਿਖਿਆ-ਸਮਝਾਓ', ਕਾਮੇਡੀਅਨ ਵੱਲੋਂ ਬੇਨਤੀ

'ਇਸ ਤਸਵੀਰ 'ਚ ਕਿਸਾਨ ਬੜੇ ਖੁਸ਼ ਨੇ, ਕੀ ਲਿਖਿਆ-ਸਮਝਾਓ', ਕਾਮੇਡੀਅਨ ਵੱਲੋਂ ਬੇਨਤੀ

'ਇਸ ਤਸਵੀਰ 'ਚ ਕਿਸਾਨ ਬੜੇ ਖੁਸ਼ ਨੇ, ਕੀ ਲਿਖਿਆ-ਸਮਝਾਓ', ਕਾਮੇਡੀਅਨ ਵੱਲੋਂ ਬੇਨਤੀ

ਗੁਰਤੇਜ ਚਿੱਤਰਕਾਰ ਇਸ ਪੋਸਟ ਤੇਂ ਬਾਅਦ ਲੋਕਾਂ ਨੇ ਕੁਮੈਂਟਾਂ ਤੇ ਚੜ੍ਹੀ ਲੱਗਾ ਦਿੱਤੀ। ਅਸਲ ਵਿੱਚ ਇਹ ਓਡੀਸ਼ਾ ਦੇ ਉਡੀਆ ਭਾਸ਼ਾ ਵਿੱਚ ਮਸ਼ਹੂਰ ਅਖ਼ਬਾਰ Dharitri ਦੇ ਪਹਿਲੇ ਪੰਨੇ ਤੇ ਲੱਗਿਆ ਇਹ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ।

  • Share this:
    ਚੰਡੀਗੜ੍ਹ : ਲੋਕ ਪੰਜਾਬ ਸਰਕਾਰ ਵੱਲੋਂ ਇਸਤਿਹਾਰਬਾਜੀ ਤੇ ਕੀਤੇ ਜਾ ਰਹੇ ਖਰਚਿਆਂ ਤੇ ਸਵਾਲ ਚੁੱਕ ਰਹੇ ਹਨ। ਉੱਥੇ ਹੀ ਹੁਣ ਇੱਕ ਦੱਖਣ ਸੂਬੇ ਦੇ ਇੱਕ ਅਖਬਾਰ ਵਿੱਚ ਛਪਿਆ ਇਸ਼ਤਿਹਾਰ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਐਡ ਨੂੰ ਲੈਕੇ ਲੋਕ ਕਈ ਤਰ੍ਹਾਂ ਦੀਆਂ ਚੁਟਕੀਆਂ ਵੀ ਲੈ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਦੇ ਜਿਲ੍ਹੇ ਦੇ ਕਾਮੇਡੀਅਨ ਗੁਰਤੇਜ ਚਿੱਤਰਕਾਰ ਨੇ ਇਹ ਇਸਤਿਹਾਰ ਆਪਣੇ ਫੇਸਬੁੱਕ ਪੇਜ ਤੇ ਸਾੰਝਾ ਕੀਤਾ ਹੈ।

    ਉਨ੍ਹਾਂ ਨੇ ਆਪਣੇ ਅੰਦਾਜ਼ ਵਿੱਚ ਲਿਖਿਆ ਹੈ ਕਿ 'ਇਹ ਕੀ ਲਿਖਿਆ ਜੀ ਕਿਹੜੀ ਭਾਸ਼ਾ ਪਰ ਮੈਨੂੰ ਨੀ ਆਉਦੀ ਤਸਵੀਰ ਚ ਕਿਸਾਨ ਖੁਸ਼ ਬਹੁਤ ਨਜ਼ਰ ਆ ਰਹੇ ਨੇ । ਜੋ ਸੱਜਣ ਪਿਆਰਾ ਇਹ ਭਾਸ਼ਾ ਜਾਣਦੇ ਦਸ ਸਕਦਾ ਕੀ ਲਿਖਿਆ ਬੇਨਤੀ ਆ'



    ਗੁਰਤੇਜ ਚਿੱਤਰਕਾਰ ਇਸ ਪੋਸਟ ਤੇਂ ਬਾਅਦ ਲੋਕਾਂ ਨੇ ਕੁਮੈਂਟਾਂ ਤੇ ਚੜ੍ਹੀ ਲੱਗਾ ਦਿੱਤੀ। ਅਸਲ ਵਿੱਚ ਇਹ ਓਡੀਸ਼ਾ ਦੇ ਉਡੀਆ ਭਾਸ਼ਾ ਵਿੱਚ ਮਸ਼ਹੂਰ ਅਖ਼ਬਾਰ Dharitri ਦੇ ਪਹਿਲੇ ਪੰਨੇ ਤੇ ਲੱਗਿਆ ਇਹ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲਿਖਿਆ ਹੈ ਕਿ...

    -1 ਜੁਲਾਈ 2022 ਤੋਂ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਹੋਵੇਗੀ

    -'ਅਸੀਂ ਉਨ੍ਹਾਂ ਚੀਜ਼ਾਂ ਦਾ ਸਬੂਤ ਦਿੰਦੇ ਹਾਂ ਜੋ ਅਸੀਂ ਵਿਕਾਸ ਲਈ ਪਹਿਲਾਂ ਵਾਅਦੇ ਕੀਤੇ ਹਨ
    'ਆਪ' ਸਰਕਾਰ ਨੇ ਆਪਣਾ ਵਚਨ ਰੱਖਿਆ, ਪੰਜਾਬ ਲਈ 300 ਯੂਨਿਟ ਮੁਫਤ ਬਿਜਲੀ ਲਾਗੂ ਕੀਤੀ'

    -ਪੰਜਾਬ ਸਰਕਾਰ ਨੇ ਸੂਬੇ ਦੇ ਵਸਨੀਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਲਈ ਆਪਣੀ ਪਹਿਲੀ ਚੋਣ ਪ੍ਰੀ-ਪੋਲ ਗਾਰੰਟੀ ਸ਼ੁਰੂ ਕੀਤੀ ਹੈ: ਮੁੱਖ ਮੰਤਰੀ ਭਗਵੰਤ ਮਾਨ

    ਦੱਸ ਦੇਈਏ ਕਿ ਪਿਛਲੇ ਮਹੀਨੇ RTI ਜਾਣਕਾਰੀ ਦੀ ਕਾਪੀ ਟਵੀਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਕੱਲੇ ਅਪਰੈਲ ਮਹੀਨੇ ਵਿੱਚ ਹੀ ਪ੍ਰਚਾਰ ’ਤੇ 24 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਇਸ ਮਾਮਲੇ ਤੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਿਆ।

    ਖਹਿਰਾ ਨੇ ਪੁੱਛਿਆ- ਕੀ ਇਸ ਤਰ੍ਹਾਂ ਭਰਿਆ ਜਾਵੇਗਾ ਪੰਜਾਬ ਦਾ ਖਜ਼ਾਨਾ?

    ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ RTI ਜਾਣਕਾਰੀ ਦੀ ਕਾਪੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਅਪਰੈਲ ਮਹੀਨੇ ਵਿੱਚ ਹੀ ਪ੍ਰਚਾਰ ’ਤੇ 24 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਸ ਤਰ੍ਹਾਂ ਪੰਜਾਬ ਦਾ ਖਜ਼ਾਨਾ ਭਰਨ ਦਾ ਵਾਅਦਾ ਕੀਤਾ ਸੀ। ਖਹਿਰਾ ਨੇ ਕਿਹਾ ਕਿ ਇਕ ਵਿਧਾਇਕ, ਇਕ ਪੈਨਸ਼ਨ ਨਾਲ ਸਰਕਾਰ ਇਕ ਸਾਲ ਵਿਚ ਸਿਰਫ 8 ਕਰੋੜ ਦੀ ਬਚਤ ਕਰੇਗੀ ਅਤੇ ਇਕ ਮਹੀਨੇ ਵਿਚ ਇੰਨਾ ਖਰਚ ਕਰ ਦੇਵੇਗੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਪ੍ਰਚਾਰ ਲਈ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।



    3 ਮਹੀਨਿਆਂ 'ਚ 9 ਹਜ਼ਾਰ ਕਰੋੜ ਦਾ ਕਰਜ਼ਾ ਤੇ 24 ਕਰੋੜ ਪ੍ਰਚਾਰ 'ਤੇ ਖਰਚੇ : ਸਿਰਸਾ

    ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਮਹੀਨੇ ਕੀਤੇ ਟਵੀਟ ਵਿੱਚ ਕਿਹਾ ਸੀ ਕਿ ਪਿਛਲੇ 3 ਮਹੀਨਿਆਂ ਵਿੱਚ 9 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ। ਇਕੱਲੇ ਅਪ੍ਰੈਲ ਮਹੀਨੇ ਵਿਚ ਹੀ ਸਰਕਾਰ ਦੇ ਪ੍ਰਚਾਰ ਅਤੇ ਇਸ਼ਤਿਹਾਰਾਂ 'ਤੇ 24.40 ਕਰੋੜ ਰੁਪਏ ਖਰਚ ਕੀਤੇ ਗਏ। ਹੁਣ ਤੱਕ ਪੰਜਾਬ ਦੀ ਕਿਸੇ ਵੀ ਔਰਤ ਨੂੰ 1000 ਰੁਪਏ ਮਹੀਨਾ ਨਹੀਂ ਦਿੱਤਾ ਗਿਆ। ਬਿਜਲੀ ਅਤੇ ਪਾਣੀ 'ਤੇ ਕੋਈ ਸਬਸਿਡੀ ਨਹੀਂ ਦਿੱਤੀ ਗਈ। ਸਿਰਸਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਕੋਈ ਕੰਮ ਹੀ ਨਹੀਂ ਹੁੰਦਾ ਤਾਂ ਪ੍ਰਚਾਰ ਕਿਸ ਗੱਲ ਦਾ ਹੈ। ਇਹ ਇਨਕਲਾਬ ਨਹੀਂ, ਕੇਜਰੀਵਾਲ ਦਾ ਦਿੱਲੀ ਮਾਡਲ ਹੈ।



    ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ ਸਰਕਾਰ: ਵੜਿੰਗ



    ਇਸ ਤਰ੍ਹਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ। ਹਰ ਰੋਜ਼ ਇੱਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।'
    Published by:Sukhwinder Singh
    First published:

    Tags: AAP Punjab, Bhagwant Mann, Odisha

    ਅਗਲੀ ਖਬਰ