• Home
  • »
  • News
  • »
  • entertainment
  • »
  • PUNJAB IS BECOMING HOTBED OF TERRORIST ACTIVITIES SAYS KANGANA RANAUT OVER PM MODIS NEGLIGENCE IN SECURITY KS

'ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣ ਰਿਹੈ ਪੰਜਾਬ', PM ਮੋਦੀ ਦੀ ਸੁਰੱਖਿਆ 'ਚ ਅਣਗਹਿਲੀ 'ਤੇ ਬੋਲੀ ਕੰਗਨਾ ਰਣੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕਮੀ 'ਤੇ ਅਦਾਕਾਰਾ ਕੰਗਨਾ ਰਣਨੌਤ (Kangana Ranaut on PM Narendra Modi Security Breach) ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸ ਨੇ ਲਿਖਿਆ, 'ਪੰਜਾਬ ਵਿੱਚ ਜੋ ਕੁੱਝ ਵੀ ਹੋਇਆ, ਉਹ ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਲੋਕਤੰਤਰ ਨਾਲ ਜੁੜੇ ਹੋਏ ਨੇਤਾ, ਨੁਮਾਇੰਦੇ ਅਤੇ 1.4 ਅਰਬ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ 'ਤੇ ਹਮਲਾ ਹਰ ਭਾਰਤੀ 'ਤੇ ਹਮਲਾ ਹੈ...ਇਹ ਸਾਡੇ ਲੋਕਤੰਤਰ 'ਤੇ ਵੀ ਹਮਲਾ ਹੈ, ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ।

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ (Prime Minister Narendra Modi Security Breach) ਪੰਜਾਬ ਦੇ ਫਿਰੋਜ਼ਪੁਰ ਰੈਲੀ 'ਚ ਜਾਣ ਦੌਰਾਨ ਵੱਡੀ ਅਣਗਹਿਲੀ ਹੋਈ। ਪ੍ਰਧਾਨ ਮੰਤਰੀ ਦਾ ਸੜਕ ਰਸਤੇ ਰਾਹੀਂ ਜਾਂਦੇ ਹੋਏ ਫਲਾਈਓਵਰ 'ਤੇ ਲਗਭਗ 20 ਮਿੰਟ ਤੱਕ ਕਾਫਲਾ ਰੁਕਿਆ ਰਿਹਾ। ਇਸ ਮਾਮਲੇ 'ਤੇ ਜਿਥੇ ਭਾਜਪਾ, ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਾ ਰਹੀ ਹੈ, ਉਥੇ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ 'ਚ ਉਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਪਰ ਹੁਣ ਮਾਮਲਾ ਅਦਾਲਤ ਤੱਕ  ਪੁੱਜ ਗਿਆ ਹੈ। ਇਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣਨੌਤ (Kangana Ranaut on PM Narendra Modi Security Breach) ਦਾ ਬਿਆਨ ਵੀ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅਣਗਹਿਲੀ ਨੂੰ ਉਸ ਨੇ ਸ਼ਰਮਨਾਕ ਦੱਸਿਆ ਹੈ।

    ਇਹ ਲੋਕਤੰਤਰ 'ਤੇ ਹਮਲਾ ਹੈ: ਕੰਗਣਾ

    ਕੰਗਨਾ ਰਣੌਤ (Kangana Ranaut) ਨੇ ਸੋਸ਼ਲ ਮੀਡੀਆ (Social Media) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਨੂੰ ਸ਼ਰਮਨਾਕ ਦੱਸਿਆ ਹੈ। ਕੰਗਨਾ ਨੇ ਇਸ ਮਾਮਲੇ ਵਿੱਚ 'ਤੇ ਗੰਭੀਰ ਨਾਰਾਜ਼ਗੀ ਜ਼ਾਹਰ ਕੀਤੀ। ਉਸ ਨੇ ਆਪਣੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਝੀ ਕੀਤੀ। ਉਸ ਨੇ ਲਿਖਿਆ, 'ਪੰਜਾਬ ਵਿੱਚ ਜੋ ਕੁੱਝ ਵੀ ਹੋਇਆ, ਉਹ ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਲੋਕਤੰਤਰ ਨਾਲ ਜੁੜੇ ਹੋਏ ਨੇਤਾ, ਨੁਮਾਇੰਦੇ ਅਤੇ 1.4 ਅਰਬ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ 'ਤੇ ਹਮਲਾ ਹਰ ਭਾਰਤੀ 'ਤੇ ਹਮਲਾ ਹੈ...ਇਹ ਸਾਡੇ ਲੋਕਤੰਤਰ 'ਤੇ ਵੀ ਹਮਲਾ ਹੈ, ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ, ਜੇਕਰ ਅਸੀਂ ਉਨ੍ਹਾਂ ਨੂੰ ਹੁਣ ਨਹੀਂ ਰੋਕਿਆ ਤਾਂ ਦੇਸ਼ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।'

    ਵਾਇਰਲ ਹੋ ਰਹੀ ਹੈ ਪੋਸਟ

    ਕੰਗਨਾ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਪੁੱਜਣ ਦਾ ਰਸਤੇ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ 'ਤੇ ਰਾਜਨੀਤੀ ਭਖਦੀ ਜਾ ਰਹੀ ਹੈ। ਭਾਜਪਾ ਲਗਾਤਾਰ ਪੰਜਾਬ ਸਰਕਾਰ 'ਤੇ ਹਮਲਾ ਕਰ ਰਹੀ ਹੈ ਕਿ ਆਖਿਰ ਪ੍ਰਧਾਨ ਮੰਤਰੀ ਮੋਦੀ ਦੇ ਰੂਟ ਬਾਰੇ ਪ੍ਰਦਰਸ਼ਨਕਾਰੀਆਂ ਨੂੰ ਕਿਵੇਂ ਭਿਣਕ ਲੱਗੀ।

    ਪੰਜਾਬ 'ਚ ਪ੍ਰਦਰਸ਼ਨਕਾਰੀਆਂ ਵਿਚਕਾਰ ਘਿਰ ਚੁੱਕੀ ਹੈ ਕੰਗਨਾ

    ਕੰਗਨਾ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਤਾਰੀਫ਼ ਕਰ ਚੁੱਕੀ ਹੈ। ਕਿਸਾਨ ਪ੍ਰਦਰਸ਼ਨ ਦੌਰਾਨ ਵੀ ਉਸ ਨੇ ਕਈ ਪੋਸਟਾਂ ਸਾਂਝੀਆਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਾਲਿਸਤਾਨੀ ਤੱਕ ਕਹਿ ਦਿੱਤਾ ਸੀ। ਦੱਸ ਦੇਈਏ ਕਿ ਕੰਗਨਾ ਵੀ ਪੰਜਾਬ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਘਿਰ ਚੁੱਕੀ ਹੈ। ਪਿਛਲੇ ਮਹੀਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਦੀ ਕਾਰ ਕੁੱਝ ਲੋਕਾਂ 'ਚ ਫਸੀ ਨਜ਼ਰ ਆ ਰਹੀ ਸੀ। ਕੰਗਨਾ ਨੇ ਦੱਸਿਆ ਕਿ ਉਸ ਨੂੰ ਮਾਫੀ ਮੰਗਣ ਲਈ ਕਿਹਾ ਜਾ ਰਿਹਾ ਸੀ ਅਤੇ ਪ੍ਰਦਰਸ਼ਨ ਕਰ ਰਹੇ ਲੋਕ ਖੁਦ ਨੂੰ ਕਿਸਾਨ ਕਹਿ ਰਹੇ ਸਨ।
    Published by:Krishan Sharma
    First published: