Home /News /entertainment /

Gurpreet Ghuggi: ਗੁਰਪ੍ਰੀਤ ਘੁੱਗੀ ਨੂੰ ਆਈ ਬਚਪਨ ਦੀ ਯਾਦ, ਦੇਖੋ ਕਿਵੇਂ ਕੀਤੀ ਬੱਚਿਆਂ ਵਾਲੀ ਹਰਕਤ

Gurpreet Ghuggi: ਗੁਰਪ੍ਰੀਤ ਘੁੱਗੀ ਨੂੰ ਆਈ ਬਚਪਨ ਦੀ ਯਾਦ, ਦੇਖੋ ਕਿਵੇਂ ਕੀਤੀ ਬੱਚਿਆਂ ਵਾਲੀ ਹਰਕਤ

Gurpreet Ghuggi

Gurpreet Ghuggi

Punjabi Actor Gurpreet Ghuggi New Video: ਪੰਜਾਬੀ ਇੰਡਸਟਰੀ ਦੇ ਹਾਸਰੱਸ ਕਲਾਕਾਰ ਗੁਰਪ੍ਰੀਤ ਘੁੱਗੀ (Gurpreet Ghuggi) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਅਤੇ ਕਾਮੇਡੀ ਨਾਲ ਪ੍ਰਸ਼ੰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਲਾਕਾਰ ਆਪਣੀ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਲੈਕੇ ਕਾਫੀ ਚਰਚਾ ‘ਚ ਰਹੇ। ਇਸ ਤੋਂ ਇਲਾਵਾ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ।

ਹੋਰ ਪੜ੍ਹੋ ...
  • Share this:

Punjabi Actor Gurpreet Ghuggi New Video: ਪੰਜਾਬੀ ਇੰਡਸਟਰੀ ਦੇ ਹਾਸਰੱਸ ਕਲਾਕਾਰ ਗੁਰਪ੍ਰੀਤ ਘੁੱਗੀ (Gurpreet Ghuggi) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਅਤੇ ਕਾਮੇਡੀ ਨਾਲ ਪ੍ਰਸ਼ੰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਲਾਕਾਰ ਆਪਣੀ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਲੈਕੇ ਕਾਫੀ ਚਰਚਾ ‘ਚ ਰਹੇ। ਇਸ ਤੋਂ ਇਲਾਵਾ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਇਸ ਵਿਚਕਾਰ ਗੁਰਪ੍ਰੀਤ ਘੁੱਗੀ ਵੱਲੋਂ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਬੱਚਿਆਂ ਵਾਲੀਆਂ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ..


ਦਰਅਸਲ, ਗੁਰਪ੍ਰੀਤ ਘੁੱਗੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕੈਪਸ਼ਨ ‘ਚ ਲਿਖਿਆ, ਬਚਪਨ ਵਰਗੀ ਮੌਜ ਨਹੀਂ ਲੱਭਣੀ, ਜ਼ਿੰਦਗੀ ਸਾਰੀ ਚੋਂ...

ਕਾਬਿਲੇਗ਼ੌਰ ਹੈ ਕਿ ਹਾਲ ਹੀ ‘ਚ ਗੁਰਪ੍ਰੀਤ ਘੁੱਗੀ ਫਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਲਈ ਇੰਗਲੈਂਡ ‘ਚ ਸਨ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਉਨ੍ਹਾਂ ਵੱਲੋਂ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’ ਲਈ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਹਾਲ ਕਲਾਕਾਰ ਆਪਣੀ ਮਸਤੀ ਭਰੀਆਂ ਵੀਡੀਓਜ਼ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੇ ਹਨ।

Published by:Rupinder Kaur Sabherwal
First published:

Tags: Entertainment, Entertainment news, Gurpreet, Pollywood, Punjabi Cinema, Punjabi industry