Parmish Verma With Daughter Sadaa: ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਅਕਸਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਬੇਟੀ ਸਦਾ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਜਿਸ ਦੀਆਂ ਖਾਸ ਤਸਵੀਰਾਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀਆਂ ਕਰਦੇ ਰਹਿੰਦੇ ਹਨ। ਬੇਟੀ ਸਦਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਪਰਮੀਸ਼ ਦੀ ਖੁਸ਼ੀ ਸਾਫ਼ ਝਲਕ ਰਹੀ ਹੈ। ਤਸਵੀਰ ਵਿੱਚ ਤੁਸੀ ਦੇਖ ਸਕਦੇ ਹੋ ਪਰਮੀਸ਼ ਵਰਮਾ ਨੇ ਬੇਟੀ ਸਦਾ ਨੂੰ ਗੋਦੀ ਚੁੱਕਿਆ ਹੋਇਆ ਹੈ। ਬੈਕਗਰਾਊਂਡ ‘ਚ ਗਾਣਾ ਚੱਲ ਰਿਹਾ ਹੈ ‘ਤੇਰੇ ਆਉਣ ‘ਤੇ ਪਤਾ ਲੱਗਿਆ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ ਹੈ।’
ਫਿਲਹਾਲ ਪਰਮੀਸ਼ ਵੱਲੋਂ ਬੇਟੀ ਦਾ ਚਿਹਰਾ ਪ੍ਰਸ਼ੰਸ਼ਕਾਂ ਨੂੰ ਨਹੀਂ ਦਿਖਾਇਆ ਗਿਆ। ਹਾਲਾਂਕਿ ਫੈਨਜ਼ ਵੀ ਕਿਊਟ ਬੱਚੀ ਦਾ ਚਿਹਰਾ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਪਰਮੀਸ਼ ਵਰਮਾ ਦੀ ਪੋਸਟ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਪਹਿਲਾਂ ਵੀ ਸਦਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸ਼ਕ ਕਮੈਂਟ ਦੀ ਵਰਖਾ ਕਰਦੇ ਰਹਿੰਦੇ ਹਨ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਵੱਲੋਂ ਗੀਤ ਵਿਲ ਫੋਰਗੇਟ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸਨੂੰ ਪਰਮੀਸ਼ ਨੇ ਹੀ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਨਿੱਜੀ ਜ਼ਿੰਦਗੀ ਦੀ ਗੱਲ ਕਰਿਏ ਤਾਂ ਕਲਾਕਾਰ ਸ਼ੈਰੀ ਨਾਲ ਵੀ ਆਪਣੇ ਵਿਵਾਦ ਦੇ ਚੱਲਦੇ ਸੁੁਰਖੀਆਂ ਵਿੱਚ ਰਹੇ। ਹਾਲਾਂਕਿ ਕਲਾਕਾਰ ਵੱਲੋਂ ਸ਼ੈਰੀ ਦੀਆਂ ਗਲਤੀਆਂ ਉੱਪਰ ਖੱਲ੍ਹ ਕੇ ਕੁਝ ਖਾਸ ਟਿੱਪਣੀ ਨਹੀਂ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Parmish Verma, Pollywood, Punjabi singer, Singer