Home /News /entertainment /

Himanshi Khurana: ਹਿਮਾਂਸ਼ੀ ਖੁਰਾਣਾ ਹੈ ਇਸ ਪੰਜਾਬੀ ਗਾਇਕ ਦੀ Die Hard Fan, ਨਾਮ ਦਾ ਬਣਵਾਇਆ ਹੈ Tattoo

Himanshi Khurana: ਹਿਮਾਂਸ਼ੀ ਖੁਰਾਣਾ ਹੈ ਇਸ ਪੰਜਾਬੀ ਗਾਇਕ ਦੀ Die Hard Fan, ਨਾਮ ਦਾ ਬਣਵਾਇਆ ਹੈ Tattoo

himanshi khurana Tattoo

himanshi khurana Tattoo

himanshi khurana Biggest Fan Of This Punjabi Singer: ਪੰਜਾਬੀ ਮਾੱਡਲ, ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਬਿਗ ਬੌਸ 13 ਵਿੱਚ ਆਉਣ ਤੋਂ ਬਾਅਦ ਉਹ ਹਰ ਕਿਸੇ ਦੀਆਂ ਨਜ਼ਰਾਂ ਵਿੱਚ ਆਈ।

  • Share this:

himanshi khurana Biggest Fan Of This Punjabi Singer: ਪੰਜਾਬੀ ਮਾੱਡਲ, ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਬਿਗ ਬੌਸ 13 ਵਿੱਚ ਆਉਣ ਤੋਂ ਬਾਅਦ ਉਹ ਹਰ ਕਿਸੇ ਦੀਆਂ ਨਜ਼ਰਾਂ ਵਿੱਚ ਆਈ। ਹਿਮਾਸ਼ੀ ਨੂੰ ਪਸੰਦ ਕਰਨ ਵਾਲੇ ਲੱਖਾਂ ਫੈਨਜ਼ ਹਨ। ਪਰ ਕੀ ਤੁਸੀ ਜਾਣਦੇ ਹੋ ਹਿਮਾਸ਼ੀ ਵੀ ਕਿਸੇ ਪੰਜਾਬੀ ਗਾਇਕ ਦੀ ਪ੍ਰਸ਼ੰਸ਼ਕ ਹੈ। ਆਖਿਰ ਕੌਣ ਹੈ ਉਹ ਪੰਜਾਬੀ ਗਾਇਕ, ਜਿਸਦੇ ਨਾਲ ਦਾ ਟੈਟੂ ਹਿਮਾਸ਼ੀ ਨੇ ਬਣਾ ਰੱਖਿਆ। ਜਾਣੋ ਇਸ ਖਬਰ ਰਾਹੀਂ...


ਦਰਅਸਲ, ਹਿਮਾਂਸ਼ੀ ਖੁਰਾਣਾ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੀ ਫੈਨ ਹੈ। ਹਿਮਾਂਸ਼ੀ ਨੇ ਬੱਬੂ  ਮਾਨ ਦੇ ਨਾਮ  ਦਾ ਟੈਟੂ ਵੀ ਬਣਵਾ ਰੱਖਿਆ। ਇਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਸ ਤੋਂ ਇਲਾਵਾ ਤੁਸੀ ਵੇਖਿਆ ਹੋਵੇਗਾ ਕਿ ਅਕਸਰ ਆਪਣੀਆਂ ਤਸਵੀਰਾਂ ਵਿੱਚ ਹਿਮਾਂਸ਼ੀ ਟੈਟੂ ਨੂੰ ਦਿਖਾਉਂਦੇ ਹੋਏ ਨਜ਼ਰ ਆਉਂਦੀ ਹੈ।


ਹਿਮਾਂਸ਼ੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਸਿਮ ਰਿਆਜ਼ ਨਾਲ ਆਪਣੇ ਅਫੇਅਰ ਦੇ ਚੱਲਦੇ ਸੁਰਖੀਆਂ  ਬਟੋਰਦੀ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੁੰਦੀਆਂ ਰਹਿੰਦੀਆਂ ਹਨ।

Published by:Rupinder Kaur Sabherwal
First published:

Tags: Babbu Maan, Entertainment, Entertainment news, Himanshi khurana, Pollywood, Punjabi singer, Singer