Home /News /entertainment /

Nirmal Rishi: ਨਿਰਮਲ ਰਿਸ਼ੀ ਦਾ ਭਰਾ ਰੌਸ਼ਨ ਨਾਲ ਕਿਉਂ ਵੱਧ ਰਿਹਾ ਵਿਵਾਦ, ਜਾਣੋ ਕੀ ਹੈ ਇਸਦੀ ਅਸਲ ਵਜ੍ਹਾ

Nirmal Rishi: ਨਿਰਮਲ ਰਿਸ਼ੀ ਦਾ ਭਰਾ ਰੌਸ਼ਨ ਨਾਲ ਕਿਉਂ ਵੱਧ ਰਿਹਾ ਵਿਵਾਦ, ਜਾਣੋ ਕੀ ਹੈ ਇਸਦੀ ਅਸਲ ਵਜ੍ਹਾ

nirmal rishi brother roshan lal rishi

nirmal rishi brother roshan lal rishi

Nirmal Rishi Controversy With Brother: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਇੰਨ੍ਹੀ ਦਿਨੀਂ ਸੁਰਖੀਆਂ ਵਿੱਚ ਹੈ। ਇਸਦੀ ਵਜ੍ਹਾਂ ਉਨ੍ਹਾਂ ਦੀ ਕੋਈ ਫਿਲਮ ਨਹੀਂ ਸਗੋਂ ਭਰਾ ਰੌਸ਼ਨ ਲਾਲ ਰਿਸ਼ੀ ਨਾਲ ਚੱਲ ਰਿਹਾ ਵਿਵਾਦ ਹੈ।

  • Share this:

Nirmal Rishi Controversy With Brother: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਇੰਨ੍ਹੀ ਦਿਨੀਂ ਸੁਰਖੀਆਂ ਵਿੱਚ ਹੈ। ਇਸਦੀ ਵਜ੍ਹਾਂ ਉਨ੍ਹਾਂ ਦੀ ਕੋਈ ਫਿਲਮ ਨਹੀਂ ਸਗੋਂ ਭਰਾ ਰੌਸ਼ਨ ਲਾਲ ਰਿਸ਼ੀ ਨਾਲ ਚੱਲ ਰਿਹਾ ਵਿਵਾਦ ਹੈ। ਫਿਲਮਾਂ ਵਿੱਚ ਜ਼ਿੱਦੀ ਬੇਬੇ ਦੀ ਭੂਮਿਕਾ ਨਿਭਾਉਣ ਵਾਲੀ ਨਿਰਮਲ ਰਿਸ਼ੀ ਦਾ ਆਪਣੇ ਪਰਿਵਾਰ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਅਦਾਕਾਰਾ ਨੇ ਆਪਣੇ ਭਰਾ ਰੋਸ਼ਨ ਲਾਲ ਰਿਸ਼ੀ ਅਤੇ ਹੋਰਾਂ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।

Ranjit Bawa: ਰਣਜੀਤ ਬਾਵਾ ਨੂੰ ਪੁਰਾਣੇ ਦਿਨ ਆਏ ਯਾਦ, ਸਕੂਲ ਪਰਫਾਰਮੈਨਸ ਦੀ ਤਸਵੀਰ ਕੀਤੀ ਸ਼ੇਅਰ

ਨਿਰਮਲ ਰਿਸ਼ੀ ਨੂੰ ਵਾਈਰਲ ਵੀਡੀਓ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਦਾ ਭਰਾ ਰੋਸ਼ਨ ਲਾਲ ਉਸਨੂੰ ਇੰਨੀਆਂ ਗਾਲ੍ਹਾਂ ਕੱਢਦਾ ਹੈ ਕਿ ਉਹ ਕੈਮਰੇ ਦੇ ਸਾਹਮਣੇ ਦੱਸ ਵੀ ਨਹੀਂ ਸਕਦੀ। ਅੱਗੇ ਅਦਾਕਾਰਾ ਇਹ ਬੋਲਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਹ ਘਰ ਨਾ ਤਾਂ ਉਸਦਾ ਹੈ ਅਤੇ ਨਾ ਹੀ ਉਸਦੇ ਪਿਤਾ ਦਾ ਹੈ। ਸਗੋਂ ਇਹ ਉਸ ਦੇ ਚਾਚੇ ਦਾ ਹੈ ਜਿਸ ਦਾ ਨਾਂ ਉਸ ਨੇ ਰੱਖਿਆ ਹੈ। ਇਸ ਮਾਮਲੇ ਸਬੰਧੀ ਨਿਰਮਲ ਰਿਸ਼ੀ ਨੇ ਆਪਣੇ ਭਰਾ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ। ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਅਤੇ ਅੱਜ ਵੀ ਉਸੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਅਦਾਕਾਰਾ ਨੇ ਰਵਿੰਦਰ ਰਿਸ਼ੀ 'ਤੇ ਵੀ ਦੋਸ਼ ਲਾਏ ਹਨ।

Oscars 2023: RRR ਦੇ ਗੀਤ 'Naatu Naatu' ਨੇ ਆਸਕਰ ਵਿੱਚ ਮਾਰੀ ਵੱਡੀ ਬਾਜ਼ੀ, ਇਸ ਸ਼੍ਰੇਣੀ ਵਿੱਚ ਨਾਮਜ਼ਦ

ਇਸ ਤੋਂ ਇਲਾਵਾ ਨਿਰਮਲ ਦੇ ਭਰਾ ਨੇ ਦੱਸਿਆ ਕਿ ਉਸ ਦਾ ਆਪਣੀ ਵੱਡੀ ਭੈਣ ਨਾਲ ਝਗੜਾ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਮੇਰਾ ਆਪਣੀ ਭੈਣ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਉਹ ਲੁਧਿਆਣਾ ਵਿੱਚ ਰਹਿੰਦੀ ਹੈ। ਉਸ ਨੇ ਕਿਹਾ ਕਿ ਮੈਂ ਗਲੀ ਵਿੱਚੋਂ ਕੁਝ ਜਗ੍ਹਾ ਵੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਸ ਨੇ ਮੇਰੇ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਭੈਣ ਨੇ ਪੁਲਿਸ ਰਾਹੀਂ ਉਸ ਖ਼ਿਲਾਫ਼ ਦੋ ਵਾਰ ਵਾਰੰਟ ਵੀ ਭੇਜੇ ਹਨ। ਹਾਲਾਂਕਿ ਇਸ ਮਾਮਲੇ ਨੂੰ ਲੈ ਹਾਲੇ ਕੋਈ ਹੋਰ ਅਪਡੇਟ ਸਾਹਮਣੇ ਨਹੀਂ ਆਈ ਹੈ।

Mankirt Aulakh: ਮਨਕੀਰਤ ਔਲਖ ਬੇਟੇ ਇਮਤਿਆਜ਼ ਨਾਲ ਬਤੀਤ ਕਰ ਰਹੇ ਖਾਸ ਸਮਾਂ, ਦੇਖੋ ਵੀਡੀਓ

ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਸਿਨੇਮਾ ਜਗਤ ਵਿੱਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਵਿੱਚ ਕੰਮ ਕਰ ਰਹੀ ਹੈ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi industry