Nisha Bano unfollowed many pollywood stars: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ (Nisha Bano) ਦੇ ਨਾਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਨਿਸ਼ਾ ਨੂੰ ਕੰਮ ਕਰਦੇ ਹੋਏ ਦੇਖਿਆ ਗਿਆ ਹੈ। ਫਿਲਮਾਂ ਦੀ ਗੱਲ ਕਰਿਏ ਤਾਂ ਨਿਸ਼ਾ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਪਰ ਅਦਾਕਾਰਾ ਆਪਣੀ ਇੱਕ ਪੋਸਟ ਨੂੰ ਲੈ ਸੁਰਖੀਆਂ ਵਿੱਚ ਆ ਗਈ ਹੈ। ਜਿਸ ਨੂੰ ਦੇਖ ਤੁਹਾਨੂੰ ਵੀ ਹੈਰਾਨੀ ਹੋਵੇਗੀ। ਦਰਅਸਲ, ਆਪਣੀ ਇੰਸਟਾਗ੍ਰਾਮ ਸਟੋਰੀ ਦੀ ਪੋਸਟ ਵਿੱਚ ਨਿਸ਼ਾ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਉੱਪਰ ਗੁੱਸਾ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਆਖਿਰ ਕੀ ਹੈ ਇਸਦੀ ਵਜ੍ਹਾ ਤੁਸੀ ਵੀ ਵੇਖੋ ਇਹ ਪੋਸਟ...
ਦਰਅਸਲ, ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਅੱਜ ਟਾਈਮ ਕੱਢ ਆਪਣੇ ਅਕਾਊਂਟ ਤੋਂ ਉਹ ਲੋਕ ਅਨਫੋਲੋ ਕੀਤੇ ਜਿਨ੍ਹਾਂ ਨੂੰ ਮੈਂ ਤਾਂ ਫੋਲੋ ਕੀਤਾ ਪਰ ਉਹ ਸ਼ਾਇਦ ਜ਼ਿਆਦਾ ਹੀ ਵੱਡੇ ਸਟਾਰ ਨੇ... ਦੂਜੇ ਉਹ ਕੀਤੇ ਜਿਨ੍ਹਾਂ ਨੇ ਫੋਲੋ ਕੀਤਾ ਸੀ ਪਰ ਕਦੇ ਕਿਸੇ ਤਸਵੀਰ ਜਾਂ ਵੀਡੀਓ ਨੂੰ ਲਾਈਕ ਨਹੀਂ ਕੀਤਾ... ਕਿਸੇ ਵੀ ਅਕਾਊਂਟ ਤੋਂ ਫ੍ਰੇਂਡ ਬਣਾਉਣ ਦਾ ਮਤਲਬ ਮੇਰੇ ਲਈ ਸਿਰਫ ਦੇਖਣਾ ਨਹੀਂ ਕਿ ਕੌਣ ਕੀ ਕਰਦਾ ਬਲਕਿ ਟੱਚ 'ਚ ਰਹਿਣਾ ਹੁੰਦਾ। ਗੱਲਬਾਤ ਕਰਦੇ ਰਹਿਣਾ ਹੁੰਦਾ। ਜੇਕਰ ਕਿਸੇ ਦਾ ਕੋਈ ਕੰਮ ਪਸੰਦ ਆਇਆ ਉਸਨੂੰ ਪ੍ਰੋਤਸਾਹਿਤ ਕਰਨਾ ਆ...ਜੇਕਰ ਤੁਹਾਡੇ ਕੋਲ ਕਿਸੇ ਲਈ ਟਾਈਮ ਨਹੀਂ ਫਿਰ ਉਹ 0/ ਫੋਲੋ ਵਾਲਾ ਆਇਡੀਆ ਵਧੀਆ....
View this post on Instagram
ਇਸ ਤੋਂ ਬਾਅਦ ਅਦਾਕਾਰਾ ਵੱਲੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ। ਜਿਸ ਵਿੱਚ ਆਪਣੀਆਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਭਲੇ ਹੀ ਮੈਂ ਪਰਫੈਕਟ ਨਹੀਂ ਹੋ ਸਕਦੀ ਪਰ ਮੈਂ ਅਸਲੀ ਹਾਂ... ਵਰਕਫਰੰਟ ਦੀ ਗੱਲ ਕਰਿਏ ਤਾਂ ਨਿਸ਼ਾ ਕਈ ਫਿਲਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਜਿਸ ਵਿੱਚ ਸੋਨਮ ਬਾਜਵਾ, ਐਮੀ ਵਿਰਕ, ਰੌਸ਼ਨ ਪ੍ਰਿੰਸ ਸਣੇ ਹੋਰ ਵੀ ਕਈ ਸਿਤਾਰੇ ਲਿਸਟ ਵਿੱਚ ਸ਼ਾਮਿਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi industry