HOME » NEWS » Films

ਪੰਜਾਬੀ ਇੰਡਸਟਰੀ ਦੀਆਂ ਇੰਨਾ ਅਦਾਕਾਰਾਂ 'ਚੋਂ ਕਿਹੜੀ ਹੈ ਤੁਹਾਡੀ ਪਸੰਦੀਦਾ ਅਦਾਕਾਰ

News18 Punjab
Updated: December 26, 2018, 3:26 PM IST
share image
ਪੰਜਾਬੀ ਇੰਡਸਟਰੀ ਦੀਆਂ ਇੰਨਾ ਅਦਾਕਾਰਾਂ 'ਚੋਂ ਕਿਹੜੀ ਹੈ ਤੁਹਾਡੀ ਪਸੰਦੀਦਾ ਅਦਾਕਾਰ

  • Share this:
  • Facebook share img
  • Twitter share img
  • Linkedin share img
ਪੰਜਾਬ ਦੀ ਅਦਾਕਾਰਾਂ ਕਿੱਸੇ ਨਾਲੋਂ ਘੱਟ ਨਹੀਂ। ਪੰਜਾਬੀ ਫ਼ਿਲਮਾਂ ਵਿਚ ਸਿਮੀ ਚਾਹਲ ਨੇ ਅਪਣਾ ਚੰਗਾ ਨਾਮ ਕਮਾਇਆ ਹੈ।

ਸਿਮੀ ਚਾਹਲ

ਸਿਮੀ ਚਾਹਲ (ਜਨਮ 9 ਮਈ, 1992) ਦਾ ਜਨਮ ਦਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ। ਉਸ ਨੇ ਅਪਣੇ ਪੰਜਾਬੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ। ਚਾਹਲ ਨੂੰ ਬੰਬੂਕਾਟ ਵਿਚ ਵਧੀਆ ਅਦਾਕਾਰੀ ਲਈ ਬੇਸਟ ਅਦਾਕਾਰਾ ਦਾ ਅਵਾਰਡ ਲਈ ਨਾਮਜ਼ਦ ਕੀਤਾ ਗਿਆ। ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਦੀਆਂ ਖੂਬਸੁਰਤ ਅਦਾਵਾਂ ਦਾ ਹਰ ਕੋਈ ਕਾਇਲ ਹੈ। ਪਾਲੀਵੁੱਡ ਵਿਚ ਉਹਨਾਂ ਦੀ ਇਕ ਤੋਂ ਬਾਅਦ ਇਕ ਫਿਲਮ ਆ ਰਹੀ ਹੈ ਜਿਹੜੀ ਕਿ ਬਾਕਸ ਆਫਿਸ 'ਤੇ ਹਿੱਟ ਰਹਿੰਦੀ ਹੈ। ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਮਈ 1996 ਨੂੰ ਅੰਬਾਲਾ ਕੈਂਟ ਵਿਚ ਹੋਇਆ ਸੀ।
ਸੋਨਮ ਬਾਜਵਾ

ਸੋਨਮ ਬਾਜਵਾ


ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਤੇ ਨਾਲ ਹੀ ਕਿਹਾ ਕਿ “ਉਹ ਉਪਰ ਵਾਲੇ ਅਤੇ ਫੈਨਸ ਦੇ ਕਾਰਨ ਬਖੂਬੀ ਕੰਮ ਰਹੀ ਹੈ ਤੇ ਅੱਜ ਉਹ ਜਿਥੇ ਵੀ ਹਨ ਆਪਣੇ ਫੈਨਸ ਦੇ ਕਰਕੇ ਹਨ।ਉਨ੍ਹਾਂ ਕਿਹਾ ਕਿ “ਮੇਰੇ ਡੈਡ ਪ੍ਰਿਸੀਂਪਲ ਅਤੇ ਮਾਂ ਐਜੂਕੇਸ਼ਨਿਸਟ ਹਨ ਤੇ ਮੇੈਂਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਅਤੇ ਨੌਕਰੀ ਲਈ ਉਹ ਮੁੰਬਈ ਗਈ ਤੇ ਫਿਰ ਮਿਲਿਆ ਆਪਣਾ ਸੁਫਨਾ ਪੂਰਾ ਕਰਨ ਦਾ ਮੌਕਾ।“2012 ਵਿਚ ਮੈਨੇਂ ਫੈਮਿਨਾ ਮਿਸ ਇੰਡੀਆ ਵਿਚ ਹਿੱਸਾ ਲਿਆ ਨਾਲ ਹੀ ਏਅਰਹੌਸਟੈਸ ਅਤੇ ਮਾਡਲਿੰਗ ਵਿਚ ਕਰੀਅਰ ਦੇ ਇਲਾਵਾ ਐਕਟਿੰਗ ਵਿਚ ਹੱਥ ਅਜ਼ਮਾਇਆ ।

ਹਰ ਮਿਡਲ ਕਲਾਸ ਦੀ ਤਰ੍ਹਾਂ ਉਨ੍ਹਾਂ ਦੇ ਪਿਤਾ ਸੇਫ ਕਰੀਅਰ ਤੇ ਚੰਗੇ ਘਰ ਵਿਚ ਰਿਸ਼ਤਾ ਚਾਹੁੰਦੇ ਸੀ ਪਰ ਮੇਰੀ ਦਿਲਚਸਪੀ ਦੇਖਣ ਅਤੇ ਮੇਰੇ ਕਨਵਿੰਸ ਕਰਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਫਿਲਮਾਂ ਲਈ ਹਾਂ ਕਰ ਦਿੱਤੀ।

ਮੈਂਡੀ ਤੱਖੜ

ਯੂਕੇ ਦੀ ਜੰਮ-ਪਲ ਇਹ ਐਕਟਰਸ ਅੱਜ ਪੰਜਾਬੀ ਫ਼ਿਲਮਾਂ ‘ਚ ਆਪਣਾ ਚੰਗਾ ਮੁਕਾਮ ਹਾਸਲ ਕਰ ਚੁੱਕੀ ਹੈ। ਮੈਂਡੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਸਿੰਗਰ-ਐਕਟਰ-ਰਾਈਟਰ-ਪ੍ਰੋਡਿਊਸਰ ਬੱਬੂ ਮਾਨ ਦੀ 2010 ‘ਚ ਆਈ ਫ਼ਿਲਮ ‘ਏਕਮ-ਸਨ ਆਫ ਸੋਲ’ ਨਾਲ ਕੀਤੀ। ਫ਼ਿਲਮ ਬੇਹੱਦ ਚੰਗੀ ਰਹੀ। ਲੋਕਾਂ ਨੇ ਫ਼ਿਲਮ ਦੇ ਨਾਲ-ਨਾਲ ਮੈਂਡੀ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਕੀਤੀ।ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਮੈਂਡੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਾਨ ਦੀ ਇਸ ਫ਼ਿਲਮ ਤੋਂ ਬਾਅਦ ਮੈਂਡੀ ਨਜ਼ਰ ਆਈ ਪਾਲੀਵੁੱਡ ਦੇ ਇੱਕ ਹੋਰ ਸੁਪਰਸਟਾਰ ਗਿੱਪੀ ਗਰੇਵਾਲ ਨਾਲ। ਗਿੱਪੀ ਨਾਲ ਮੈਂਡੀ ਨੇ ‘ਮਿਰਜ਼ਾ: ਦ ਅਨਟੋਲਡ ਸਟੋਰੀ’ ‘ਚ ਕੰਮ ਕੀਤਾ। ਇਸ ਫ਼ਿਲਮ ‘ਚ ਮੈਂਡੀ ਨੇ ਅੱਜ ਦੀ ਸ਼ਾਹਿਬਾ ਦਾ ਰੋਲ ਕੀਤਾ ਤੇ ਆਪਣੀ ਐਕਟਿੰਗ ਲਈ ਮੈਂਡੀ ਨੇ ਆਪਣੇ ਨਾਂ ਬੈਸਟ ਐਕਟਰਸ ਲਈ ਨੌਮੀਨੈਟ ਕਰਨ ਲਈ ਲੋਕਾਂ ਨੂੰ ਮਜਬੂਰ ਕਰ ਦਿੱਤਾ।ਇਸ ਤੋਂ ਬਾਅਦ ਮੈਂਡੀ ਦਾ ਕਰੀਅਰ ਟ੍ਰੈਕ ‘ਤੇ ਤੂਰ ਪਿਆ ਤੇ ਮਿਸ ਤੱਖਰ ਨੇ ‘ਤੂੰ ਮੇਰਾ 22 ਮੈਂ ਤੇਰਾ 22’ ‘ਚ ਆਪਣੇ ਰੋਲ ਨਾਲ ਜਿੱਤੇ ਔਡੀਅੰਸ ਦੇ ਦਿਲ।
First published: December 26, 2018
ਹੋਰ ਪੜ੍ਹੋ
ਅਗਲੀ ਖ਼ਬਰ