• Home
  • »
  • News
  • »
  • entertainment
  • »
  • PUNJABI BABBU MAAN VANCOUVER SHOW IS SUPER DUPER HIT MAAN CREATES HISTORY FIRST SOUTH ASIAN ARTIST TO SELL OUT THE PACIFIC COLISEUM AP AS

Babbu Maan ਨੇ ਰਚਿਆ ਇਤਿਹਾਸ, ਵੈਨਕੂਵਰ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ, ਬਣਿਆ ਰਿਕਾਰਡ

ਬੱਬੂ ਮਾਨ (Babbu Maan) ਦੀ ਹਾਲ ਹੀ `ਚ ਅੜਬ ਪੰਜਾਬੀ ਨਾਂ ਦੀ ਐਲਬਮ ਰਿਲੀਜ਼ ਹੋਈ ਸੀ, ਜਿਸ ਨੂੰ ਲੈ ਕੇ ਬੱਬੂ ਮਾਨ ਨੇ ਇਹ ਸ਼ੋਅ ਕੀਤਾ। ਇਹ ਸ਼ੋਅ ਹਾਊਸਫੁੱਲ ਰਿਹਾ, ਜਿਸ ਵਿੱਚ ਦਰਸ਼ਕਾਂ ਨੇ ਖ਼ੂਬ ਐਨਜੁਆਏ ਕੀਤਾ। ਦਰਸ਼ਕਾਂ ਨੇ ਇਸ ਸ਼ੋਅ ਨੂੰ ਕਿੰਨਾ ਐਨਜੁਆਏ ਕੀਤਾ, ਇਸ ਗੱਲ ਦਾ ਅੰਦਾਜ਼ਾ ਬੱਬੂ ਮਾਨ ਦੀ ਇੰਸਟਾਗ੍ਰਾਮ ਸਟੋਰੀ ਤੋਂ ਲਗਾਇਆ ਜਾ ਸਕਦਾ ਹੈ।

  • Share this:
ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਬੱਬੂ ਮਾਨ ਦੇ ਨਾਂ ਇੱਕ ਰਿਕਾਰਡ ਬਣਿਆ ਹੈ। ਉਹ ਪਹਿਲੇ ਸਾਊਥ ਏਸ਼ੀਅਨ ਨਾਗਰਿਕ ਹਨ, ਜਿਸ ਦਾ ਕੋਈ ਸ਼ੋਅ ਵੈਨਕੂਵਰ ਦੇ ਪੈਸੀਫ਼ਿਕ ਕਾਲੇਜ਼ਿਅਮ ਆਡੀਟੋਰੀਅਮ `ਚ ਸੁਪਰ-ਡੁਪਰ ਹਿੱਟ ਰਿਹਾ ਹੈ।

ਇਹ ਵੈਨਕੂਵਰ ਦਾ ਸਭ ਤੋਂ ਵੱਡਾ ਪਾਰਕ ਹੈ, ਜੋ ਕਿ ਬੱਬੂ ਮਾਨ ਦੇ ਸ਼ੋਅ ਲਈ ਬੁੱਕ ਕੀਤਾ ਗਿਆ ਸੀ। ਇੱਥੇ ਕੁੱਲ 17,500 ਲੋਕਾਂ ਦੇ ਬੈਠਣ ਲਈ ਵਿਵਸਥਾ ਹੈ। ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸੀ। ਸਟੇਡੀਅਮ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਕੁੱਲ ਮਿਲਾ ਕੇ ਬੱਬੂ ਮਾਨ ਦਾ ਇਹ ਸ਼ੋਅ ਸੁਪਰ-ਡੁਪਰ ਹਿੱਟ ਸਾਬਤ ਹੋਇਆ।

ਸ਼ੋਅ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਬੱਬੂ ਮਾਨ ਨੇ ਇੰਸਟਾਗ੍ਰਾਮ `ਤੇ ਪੋਸਟ ਪਾ ਕੇ ਧੰਨਵਾਦ ਕੀਤਾ।








View this post on Instagram






A post shared by Babbu Maan (@babbumaaninsta)






ਦੂਜੇ ਪਾਸੇ ਵੈਨਕੁਵਰ ਦੇ ਪੀਐਨਈ ਪਲੇਲੈਂਡ ਨੇ ਆਪਣੇ ਇੰਸਟਾ ਹੈਂਡਲ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਬੂ ਮਾਨ ਪਹਿਲੇ ਸਾਊਥ ਏਸ਼ੀਅਨ ਆਰਟਿਸਟ ਹਨ, ਜਿਨ੍ਹਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਦੀ ਵਿੱਕਰੀ ਹੋਈ ਅਤੇ ਸ਼ੋਅ ਸੁਪਰ-ਡੁਪਰ ਹਿੱਟ ਰਿਹਾ।




ਦੱਸ ਦਈਏ ਕਿ ਬੱਬੂ ਮਾਨ ਦੀ ਹਾਲ ਹੀ `ਚ ਅੜਬ ਪੰਜਾਬੀ ਨਾਂ ਦੀ ਐਲਬਮ ਰਿਲੀਜ਼ ਹੋਈ ਸੀ, ਜਿਸ ਨੂੰ ਲੈ ਕੇ ਬੱਬੂ ਮਾਨ ਨੇ ਇਹ ਸ਼ੋਅ ਕੀਤਾ। ਇਹ ਸ਼ੋਅ ਹਾਊਸਫੁੱਲ ਰਿਹਾ, ਜਿਸ ਵਿੱਚ ਦਰਸ਼ਕਾਂ ਨੇ ਖ਼ੂਬ ਐਨਜੁਆਏ ਕੀਤਾ। ਦਰਸ਼ਕਾਂ ਨੇ ਇਸ ਸ਼ੋਅ ਨੂੰ ਕਿੰਨਾ ਐਨਜੁਆਏ ਕੀਤਾ, ਇਸ ਗੱਲ ਦਾ ਅੰਦਾਜ਼ਾ ਬੱਬੂ ਮਾਨ ਦੀ ਇੰਸਟਾਗ੍ਰਾਮ ਸਟੋਰੀ ਤੋਂ ਲਗਾਇਆ ਜਾ ਸਕਦਾ ਹੈ।
Published by:Amelia Punjabi
First published: