HOME » NEWS » Films

ਖੇਤੀ ਬਿੱਲਾਂ 'ਤੇ ਕਿਸਾਨਾਂ ਦੇ ਸਮਰਥਨ 'ਚ ਉਤਰੇ ਪੰਜਾਬੀ ਫਿਲਮ ਅਦਾਕਾਰ ਗੱਗੂ ਗਿੱਲ, Live ਹੋ ਕੇ ਕੀਤਾ ਇਹ ਐਲਾਨ

News18 Punjabi | News18 Punjab
Updated: September 17, 2020, 3:02 PM IST
share image
ਖੇਤੀ ਬਿੱਲਾਂ 'ਤੇ ਕਿਸਾਨਾਂ ਦੇ ਸਮਰਥਨ 'ਚ ਉਤਰੇ ਪੰਜਾਬੀ ਫਿਲਮ ਅਦਾਕਾਰ ਗੱਗੂ ਗਿੱਲ, Live ਹੋ ਕੇ ਕੀਤਾ ਇਹ ਐਲਾਨ
ਵੀਡੀਉ ਵਿਚ ਪੰਜਾਬੀ ਅਦਾਕਾਰ ਗੱਗੂ ਗਿੱਲ ਕਹਿੰਦੇ ਹਨ ਕਿ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ।

ਵੀਡੀਉ ਵਿਚ ਪੰਜਾਬੀ ਅਦਾਕਾਰ ਗੱਗੂ ਗਿੱਲ ਕਹਿੰਦੇ ਹਨ ਕਿ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬੀ ਅਦਾਕਾਰ ਗੱਗੂ ਗਿੱਲ ਵੀ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਸਮਰਥਨ ਦੇ ਰਹੇ ਹਨ।ਉਨ੍ਹਾਂ ਨੇ ਫੇਸ ਬੁੱਕ ਉੱਤੇ ਵੀਡੀਉ ਪਾ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਇਹ ਵੀਡੀਉ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀ ਹੈ। ਵੀਡੀਉ ਵਿਚ ਪੰਜਾਬੀ ਅਦਾਕਾਰ ਗੱਗੂ ਗਿੱਲ ਕਹਿੰਦੇ ਹਨ ਕਿ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ। ਇਸ ਲਈ ਮੈਂ ਕਿਸਾਨਾਂ ਦੇ ਹੱਕ ਵਿਚ ਸਮਰਥਨ ਕਰਦਾ ਹਾਂ। ਮੈਂ ਐਕਟਰ ਬਾਅਦ ਵਿੱਚ ਹਾਂ ਅਤੇ ਕਿਸਾਨ ਪਹਿਲਾਂ ਹਾਂ। ਜਿਹੜਾ ਕਿਸਾਨ ਵਿਰੋਧੀ ਬਿੱਲ ਸਰਕਾਰ ਲੈ ਕੇ ਆ ਰਹੀ ਹੈ,ਮੈ ਉਸ ਦਾ ਵਿਰੋਧ ਕਰਦਾ ਹਾਂ ਤੇ ਇਸ ਸੰਕਟ ਦੀ ਘੜੀ ਵਿੱਚ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹਾ ਹੈਂ।ਗੱਗੂ ਗਿੱਲ ਨੇ ਕਿਹਾ ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇਕਰ ਕਿਸਾਨ ਖ਼ੁਸ਼ ਹੋਵੇਗਾ ਤਾਂ ਹੀ ਦੇਸ਼ ਖ਼ੁਸ਼ਹਾਲ ਹੋ ਸਕਦਾ ਹੈ।


ਗੱਗੂ ਗਿੱਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਾਨੂੰਨ ਬਣਾਉਣਾ ਹੈ ਉਸ ਲਈ ਕਿਸਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਕਿਸਾਨ ਦਾ ਹੱਕ ਨਾ ਮਾਰਿਆ ਜਾਵੇ ਅਤੇ ਅੰਤ ਵਿਚ ਕਿਹਾ ਹੈ ਕਿ ਮੈਂ ਕਿਸਾਨ ਦਾ ਸਮਰਥਨ ਕਰਦਾ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾ ਪੰਜਾਬੀ ਅਦਾਕਾਰ ਅਤੇ ਗਾਇਕ ਦਲਜੀਤ ਦੋਸਾਂਝ, ਰਣਜੀਤ ਬਾਵਾ ਅਤੇ ਬੱਬੂ ਮਾਨ ਕਿਸਾਨਾਂ ਦੇ ਹੱਕ ਵਿਚ ਉੱਤਰੇ ਸਨ।ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਅਪੀਲ ਕੀਤੀ।
Published by: Sukhwinder Singh
First published: September 17, 2020, 2:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading