Home /News /entertainment /

Television: 24 ਜੂਨ ਨੂੰ ਸਿਨੇਮਾਘਰਾਂ 'ਚ ਵਿਖਾਈ ਦੇਵੇਗੀ 'ਟੈਲੀਵਿਜ਼ਨ', ਅਤੀਤ 'ਚ ਲੈ ਜਾਵੇਗੀ ਇਹ ਫ਼ਿਲਮ

Television: 24 ਜੂਨ ਨੂੰ ਸਿਨੇਮਾਘਰਾਂ 'ਚ ਵਿਖਾਈ ਦੇਵੇਗੀ 'ਟੈਲੀਵਿਜ਼ਨ', ਅਤੀਤ 'ਚ ਲੈ ਜਾਵੇਗੀ ਇਹ ਫ਼ਿਲਮ

Television: 24 ਜੂਨ ਨੂੰ ਸਿਨੇਮਾਘਰਾਂ 'ਚ ਵਿਖਾਈ ਦੇਵੇਗੀ 'ਟੈਲੀਵਿਜ਼ਨ', ਅਤੀਤ 'ਚ ਲੈ ਜਾਵੇਗੀ ਇਹ ਫ਼ਿਲਮ

Television: ਜੇਕਰ ਤੁਸੀ ਪੰਜਾਬ ਦੇ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੇ ਹੋ ਜਾਂ ਫਿਰ ਦੁਬਾਰਾ ਉਸ ਅਹਿਸਾਸ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਫਿਲਮ ਜ਼ਰੂਰ ਤੁਹਾਡੇ ਲਈ ਹੈ। ਫਿਲਮ ਪ੍ਰਬੰਧਕਾਂ ਦੇ ਦਾਅਵੇ ਅਨੁਸਾਰ ਇਹ ਫਿਲਮ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕੀ ਵਿਖਾ ਦੇਵੇਗੀ। ਇਹ 'ਟੈਲੀਵਿਜ਼ਨ' ਫਿਲਮ 24 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Television: ਜੇਕਰ ਤੁਸੀ ਪੰਜਾਬ ਦੇ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੇ ਹੋ ਜਾਂ ਫਿਰ ਦੁਬਾਰਾ ਉਸ ਅਹਿਸਾਸ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਫਿਲਮ ਜ਼ਰੂਰ ਤੁਹਾਡੇ ਲਈ ਹੈ। ਫਿਲਮ ਪ੍ਰਬੰਧਕਾਂ ਦੇ ਦਾਅਵੇ ਅਨੁਸਾਰ ਇਹ ਫਿਲਮ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕੀ ਵਿਖਾ ਦੇਵੇਗੀ। ਇਹ 'ਟੈਲੀਵਿਜ਼ਨ' ਫਿਲਮ 24 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਮੌਜੂਦਾ ਪੰਜਾਬੀ ਕਹਾਣੀ ਤੋਂ ਜ਼ਰਾ ਹਟ ਕੇ ਹੈ, ਜਿਸ ਕਾਰਨ ਇਸ ਨੂੰ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ।

  ਜਿਵੇਂ ਕਿ ਫਿਲਮ ਦੇ ਸਿਰਲੇਖ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਫਿਲਮ ਟੈਲੀਵਿਜ਼ਨ ਰਾਹੀਂ ਤੁਹਾਨੂੰ ਅਤੀਤ ਦੇ ਦਰਸ਼ਨ ਕਰਾਵੇਗੀ। ਫਿਲਮ ਦੇ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਬਿੱਲਾ, ਗੁਰਪ੍ਰੀਤ ਸਿੰਘ ਘੁੱਗੀ ਅਤੇ ਠਾਕਰ ਨਜ਼ਰ ਆਉਣਗੇ। ਅਤੀਤ ਵਿਖਾਉਣ ਦੇ ਨਾਲ ਨਾਲ ਇਹ ਫਿਲਮ ਹਾਸਿਆਂ ਦੀ ਪਟਾਰੀ ਵੀ ਸਾਬਤ ਹੁੰਦੀ ਦੱਸੀ ਜਾ ਰਹੀ ਹੈ।

  ਫਿਲਮ ਦੇ ਵਧੀਆ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸਦਾ ਟ੍ਰੇਲਰ 24 ਘੰਟਿਆਂ ਵਿੱਚ ਹੀ 10 ਮਿਲੀਅਨ ਤੋਂ ਪਾਰ ਹੋ ਗਿਆ। ਫਿਲਮ ਵਿੱਚ ਉਸ ਪੁਰਾਣੇ ਵੇਲੇ ਦੀ ਗੱਲ ਕੀਤੀ ਗਈ ਹੈ ਜਦੋਂ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਮਜਬੂਤ ਸੀ। ਲਗਭਗ ਫ਼ਿਲਮ ਵਿੱਚ ਕਾਮੇਡੀ, ਰੋਮਾਂਸ ਅਤੇ ਪੁਰਾਣੇ ਪੰਜਾਬ ਦੀ ਪੂਰੀ ਝਲਕ ਤੁਹਾਨੂੰ ਵਿਖਾਈ ਦੇਵੇਗੀ।

  Published by:Krishan Sharma
  First published:

  Tags: Kulwinder billa, Pollywood, Punjabi film, Punjabi Films, Punjabi industry