These Punjabi stars have postponed releases: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਦਾ ਸਦਮਾ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਬਲਕਿ ਪ੍ਰਸ਼ੰਸ਼ਕਾਂ ਨੂੰ ਵੀ ਲੱਗਾ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਹਾਲੇ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਆਏ ਹਨ। ਪ੍ਰਸ਼ੰਸਕ ਅਤੇ ਕਰੀਬੀ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਾਲੀਵੁੱਡ ਸਿਤਾਰੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਸ਼ੇਅਰ ਕਰ ਰਹੇ ਹਨ। ਇਸ ਵਿਚਕਾਰ ਕਈ ਪੰਜਾਬੀ ਸਿਤਾਰਿਆਂ ਨੇ ਆਪਣੇ ਪ੍ਰੋਗਰਾਮ ਅਤੇ ਰਿਲੀਜ਼ ਵੀ ਮੁਲਤਵੀ ਕਰ ਦਿੱਤੀਆਂ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦੇਵ ਖਰੌੜ ਸਮੇਤ ਪਰਮੀਸ਼ ਵਰਮਾ (Parmish Verma) ਅਤੇ ਕਰਨ ਔਜਲਾ ਵੱਲੋਂ ਆਪਣੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਦੇਵ ਖਰੌੜ (Dev Kharoud) ਵੱਲੋਂ ਆਪਣੀ ਆਉਣ ਵਾਲੀ ਫਿਲਮ ਸ਼ਰੀਕ 2 ਦੇ ਟ੍ਰੇਲਰ ਦੀ ਰਿਲੀਜ਼ ਤਰੀਕ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 'ਪਿਛਲੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਕਾਰਨ ਨਾ ਸਿਰਫ ਕਲਾ ਜਗਤ ਬਲਕਿ ਪੂਰਾ ਪੰਜਾਬ ਅਤੇ ਪੰਜਾਬੀਅਤ ਗਹਿਰੇ ਸਦਮੇ 'ਚ ਹੈ। ਅਸੀ ਤਹਿ ਦਿਲੋਂ ਪੰਜਾਬ ਦੇ ਪੁੱਤ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ) ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ। ਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਹਾਰਦਿਕ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਾਂ। ਮੌਜੂਦਾ ਹਾਲਾਤਾਂ ਦੀ ਸੰਜ਼ੀਦਗੀ ਸਦਕਾ ਅਸੀ ਕੱਲ 02.06.2022 ਨੂੰ ਜ਼ਾਰੀ ਹੋਣ ਵਾਲੇ ਸਾਡੀ ਫ਼ਿਲਮ ਸ਼ਰੀਕ -2 ਦੇ ਟ੍ਰੇਲਰ ਨੂੰ ਫਿਲਹਾਲ ਮੁਲਤਵੀ ਕਰਦੇ ਹਾਂ 'ਬਾਕੀ ਜਾਣਕਾਰੀ ਜਲਦ ਸਾਂਝੀ ਕਰਾਂਗੇ॥
ਇਸ ਤੋਂ ਇਲਾਵਾ ਅਦਾਕਾਰ, ਗਾਇਕ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਨੇ ਵੀ ਆਪਣੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਵਿੱਚ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ- ਮੇਰੀ ਸਾਰੇ ਕਲੱਬ ਮਾਲਕਾਂ ਅਤੇ ਸ਼ੋਅ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਉਹ ਇਸ ਦੌਰਾਨ ਸਾਡਾ ਸਾਥ ਦੇਣ। ਮੈਂ ਸਮਝਦਾ ਹਾਂ ਕਿ ਤੁਹਾਡਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਸੀਂ ਇਸਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਪਰ ਇਸ ਸਮੇਂ ਸਾਡੇ ਲਈ ਸਟੇਜ 'ਤੇ ਵਾਪਸ ਆਉਣਾ ਅਤੇ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੈ। ਹਾਂ ਸਮਾਂ ਨਹੀਂ ਰੁਕਦਾ ਅਤੇ ਜ਼ਿੰਦਗੀ ਚਲਦੀ ਰਹਿੰਦੀ ਹੈ। ਪਰ ਸਾਡੇ ਕੋਲ ਸਾਡੇ ਭਰਾ ਲਈ ਘੱਟੋ-ਘੱਟ ਸੋਗ ਕਰਨ ਦਾ ਹੱਕ, ਸਾਰੇ ਸ਼ੋਅ ਅਤੇ ਸਮਾਗਮ 8 ਤਰੀਕ ਤੱਕ ਮੁਲਤਵੀ ਕਰ ਦਿੱਤੇ ਗਏ ਹਨ।
ਗਾਇਕ ਕਰਨ ਔਜਲਾ (Karan Aujla) ਵੱਲੋਂ ਵੀ ਆਪਣੇ ਗੀਤ GAMEOVER ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਇਸਦੀ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ ਉੱਪਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਤੇ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।