HOME » NEWS » Films

ਭੰਗੜੇ ਨੂੰ ਪ੍ਰਫੁਲਿਤ ਕਰਨਾ ਤੇ ਸਾਫ਼ ਸੁਥਰੀ ਗਾਇਕੀ ਹੈ 'ਸੁਪਨੀਤ' ਦਾ ਸੁਫ਼ਨਾ

News18 Punjab
Updated: June 7, 2019, 7:54 PM IST
ਭੰਗੜੇ ਨੂੰ ਪ੍ਰਫੁਲਿਤ ਕਰਨਾ ਤੇ ਸਾਫ਼ ਸੁਥਰੀ ਗਾਇਕੀ ਹੈ 'ਸੁਪਨੀਤ' ਦਾ ਸੁਫ਼ਨਾ
ਭੰਗੜੇ ਨੂੰ ਪ੍ਰਫੁਲਤ ਕਰਨਾ ਤੇ ਸਾਫ ਸੁਥਰੀ ਗਾਇਕੀ ਹੈ 'ਸੁਪਨੀਤ' ਦਾ ਸੁਪਨਾ
News18 Punjab
Updated: June 7, 2019, 7:54 PM IST
ਪੰਜਾਬੀ ਇੰਡਸਟਰੀ ਅੱਜ ਉਸ ਮੁਕਾਮ 'ਤੇ ਹੈ ਕਿ ਹਰ ਕੋਈ ਇੱਥੇ ਆਪਣਾ ਹੁਨਰ ਅਜ਼ਮਾਉਣਾ ਚਾਹੁੰਦਾ ਹੈ, ਸੰਗੀਤਕਾਰ, ਗੀਤਕਾਰ, ਗਾਇਕ, ਅਦਾਕਾਰ ਆਪਣੇ-ਆਪਣੇ ਵਿਲੱਖਣ ਹੁਨਰ ਨਾਲ ਇੱਥੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਤੇ ਇਸ ਸਭ ਵਿੱਚ ਇੱਕ ਨੌਜਵਾਨ ਹੈ ਸੁਪਨੀਤ ਸਿੰਘ ਜੋ ਹੌਲੀ-ਹੌਲੀ ਆਪਣੀ ਚਾਲ ਚੱਲਦੇ ਹੋਏ ਅੱਜ ਪੰਜਾਬੀ ਇੰਡਸਟਰੀ ਵਿੱਚ ਇੱਕ ਗਾਇਕ ਬਣ ਕੇ ਉਭਰਿਆ ਹੈ ਤੇ ਜਿਸਦੀ ਸੋਚ ਹੈ ਕਿ ਉਹ ਚੰਗੇ ਸ਼ਬਦਾਂ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲੱਤ ਕਰਨ ਵਾਲੇ ਗੀਤ ਗਾਵੇ। ਸੁਪਨੀਤ ਸਿੰਘ ਦਾ ਨਵਾਂ ਤੇ ਪਹਿਲਾ ਗਾਣਾ ਰਿਹਾਨ ਰਿਕਾਰਡ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਗਾਣੇ ਦਾ ਨਾਮ ਹੈ 'ਭੰਗੜਾ'।

ਕਾਲਜ ਦੇ ਦਿਨਾਂ ਤੋਂ ਹੀ ਭੰਗੜੇ ਵਿੱਚ ਨਾਮ ਕਮਾਉਣ ਵਾਲੇ ਸੁਪਨੀਤ ਨੇ ਯੂਨੀਵਰਸਿਟੀ ਪੱਧਰ ਤੇ ਯੂਥ ਫੈਸਟੀਵਲਾਂ ਵਿੱਚ ਭੰਗੜੇ ਦਾ ਹਰ ਮੁਕਾਬਲਾ ਜਿੱਤਿਆ। ਅੱਜ ਕੱਲ ਉਹ ਯੂਨੀਵਰਸਿਟੀ ਵਿੱਚ ਭੰਗੜੇ ਦੀਆਂ ਟੀਮਾਂ ਤਿਆਰ ਕਰਵਾਉਂਦਾ ਹੈ। ਪੰਜਾਬੀ ਗਾਇਕਾਂ ਦੇ ਗੀਤਾਂ ਵਿੱਚ ਅਗਰ ਕੋਈ ਮੁੰਡਾ ਮਾੱਡਲ ਦੇ ਰੂਪ ਵਿੱਚ ਅੱਜ ਦੇ ਟਾਈਮ 'ਚ ਛਾ ਰਿਹਾ ਹੈ ਤਾਂ ਉਹ ਸੁਪਨੀਤ ਸਿੰਘ ਹੀ ਹੈ।

Loading...
ਨਾਮੀ ਗਾਇਕਾਂ ਨਿਮਰਤ ਖਹਿਰਾ, ਗੁਰਨਾਮ ਭੁੱਲਰ ਸਮੇਤ ਉਸਨੇ ਕਈ ਗਾਇਕਾਂ ਦੇ ਗਾਣਿਆਂ ਵਿੱਚ ਮਾੱਡਲ ਦੇ ਤੌਰ ਤੇ ਅਭਿਨੈ ਕੀਤਾ ਹੈ। ਆਪਣੀ ਮਿਹਨਤ ਸਦਕਾ ਪਿਛੇ ਜਿਹੇ ਅਮਰਿੰਦਰ ਗਿੱਲ ਦੀ ਪੰਜਾਬੀ ਫ਼ਿਲਮ 'ਅੱਸ਼ਕੇ' ਵਿੱਚ ਉਸਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲਿਆ ਤੇ ਉਸਨੇ ਇੱਕ ਭੰਗੜਚੀ ਦਾ ਕਿਰਦਾਰ ਨਿਭਾਇਆ। ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਉੱਥੇ ਵੀ ਉਸਦੀ ਪੂਰੀ ਵਾਹ-ਵਾਹੀ ਹੈ।ਸੁਪਨੀਤ ਦਾ ਕਹਿਣਾ ਹੈ ਕਿ ਉਸਦਾ ਕਾਲਜ ਦੇ ਸਮੇਂ ਤੋਂ ਭੰਗੜੇ ਨਾਲ ਪਿਆਰ ਹੈ ਤੇ ਉਸਦੀ ਸ਼ੁਰੂ ਤੋਂ ਹੀ ਸੋਚ ਸੀ ਕਿ ਜੇ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨਾ ਹੈ ਤਾਂ ਭੰਗੜੇ ਨੂੰ ਪ੍ਰਮੋਟ ਜ਼ਰੂਰ ਕਰਨਾ, ਚਾਹੇ ਫਿਰ ਗਾਣਾ ਹੋਵੇ ਜਾਂ ਫਿਰ ਫ਼ਿਲਮ। ਸੁਪਨੀਤ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਗਾਣੇ ਵਿੱਚ ਜਦੋਂ ਮਾੱਡਲਿੰਗ ਕੀਤੀ ਤਾਂ ਉਹ ਵੀ ਉਸਨੂੰ ਭੰਗੜੇ ਕਰਕੇ ਹੀ ਮਿਲਿਆ ਸੀ ਤੇ ਉਹ ਗਾਣਾ ਵੀ ਨਿਮਰਤ ਖਹਿਰਾ ਦਾ 'ਗਿੱਧਾ-ਭੰਗੜਾ' ਸੀ, ਉਸ ਤੋਂ ਬਾਅਦ ਉਸਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਪੰਜਾਬੀ ਫ਼ਿਲਮ 'ਅੱਸ਼ਕੇ' ਵੀ ਭੰਗੜੇ ਕਰਕੇ ਹੀ ਮਿਲੀ ਜੋ ਕਿ ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੁੰਦੇ ਭੰਗੜੇ ਉੱਤੇ ਸੀ। ਤੇ ਹੁਣ ਉਸਦਾ ਬਤੌਰ ਗਾਇਕ ਵੀ ਪਹਿਲਾ ਗਾਣਾ ਭੰਗੜੇ ਉੱਤੇ ਹੀ ਆ ਰਿਹਾ ਹੈ ਜੋ ਕਿ ਗਿੱਲ ਮੱਦੀਪੁਰ ਨੇ ਲਿਖਿਆ ਹੈ ਤੇ ਇਸਨੂੰ ਰਿਲੀਜ਼ ਰਿਹਾਨ ਰਿਕਾਰਡਸ ਵੱਲੋਂ ਕੀਤਾ ਜਾ ਰਿਹਾ ਹੈ।ਉਸਦਾ ਮੰਨਣਾ ਹੈ ਕਿ ਕੋਈ ਵੀ ਕੰਮ ਕਰੋ ਉਹ ਇਸ ਤਰ੍ਹਾਂ ਦਾ ਹੋਵੇ ਕਿ ਹਰ ਕੋਈ ਆਪਣੇ ਪਰਿਵਾਰ ਸਮੇਤ ਉਸਨੂੰ ਦੇਖ ਸਕੇ। ਬੇਸ਼ੱਕ ਇੰਡਸਟਰੀ ਵਿੱਚ ਅੱਜ ਕੱਲ ਜ਼ਿਆਦਾਤਰ ਗੀਤਕਾਰਾਂ ਜਾਂ ਗਾਇਕਾਂ ਵੱਲੋਂ ਗਾਣਿਆਂ ਦੇ ਸ਼ਬਦਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰ ਕੋਈ ਅੱਗੇ ਨਿਕਲਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਪਰ ਸੁਪਨੀਤ ਚਾਹੁੰਦਾ ਸੀ ਕਿ ਉਹ ਜਦੋਂ ਵੀ ਬਤੌਰ ਗਾਇਕ ਲੋਕਾਂ ਸਾਹਮਣੇ ਆਵੇ ਤਾਂ ਚੰਗੀ ਤੇ ਸੁਚੱਜੀ ਚੀਜ਼ ਲੈ ਕੇ ਆਵੇ।

ਸੁਪਨੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਵਕਾਲਤ ਦੀ ਪੜ੍ਹਾਈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੂਮਨ ਰਾਈਟਸ ਦੀ ਐੱਮ.ਏ. ਕੀਤੀ ਹੈ ਤੇ ਉਹ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਵਕਾਲਤ ਦੀ ਪ੍ਰੈਕਟਿਸ ਵੀ ਕਰਦਾ ਹੈ।
First published: June 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...