HOME » NEWS » Films

ਪੁਰਾਤਨ ਸੱਭਿਆਚਾਰ ਨੂੰ ਸਾਂਭਣ ਦਾ ਇੱਕ ਵਧੀਆ ਯਤਨ ਹੋਵੇਗੀ ਫ਼ਿਲਮ 'ਲਾਟੂ'

Damanjeet Kaur | News18 Punjab
Updated: November 10, 2018, 5:08 PM IST
share image
ਪੁਰਾਤਨ ਸੱਭਿਆਚਾਰ ਨੂੰ ਸਾਂਭਣ ਦਾ ਇੱਕ ਵਧੀਆ ਯਤਨ ਹੋਵੇਗੀ ਫ਼ਿਲਮ 'ਲਾਟੂ'
ਪੁਰਾਤਨ ਸੱਭਿਆਚਾਰ ਨੂੰ ਸਾਂਭਣ ਦਾ ਇੱਕ ਵਧੀਆ ਯਤਨ ਹੋਵੇਗੀ ਫ਼ਿਲਮ 'ਲਾਟੂ'

  • Share this:
  • Facebook share img
  • Twitter share img
  • Linkedin share img
16 ਨਵੰਬਰ ਨੂੰ ਪੰਜਾਬੀ ਫ਼ਿਲਮ 'ਲਾਟੂ' ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫ਼ਿਲਮ ਵਿੱਚ ਗਗਨ ਕੋਕਰੀ ਤੇ ਅਦੀਤੀ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ।

ਇਸ ਤੋਂ ਇਲਾਵਾ ਨਿਸ਼ਾ ਬਾਨੋ, ਸਰਦਾਰ ਸੋਹੀ ਵੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਨਿਰਦੇਸ਼ਿਤ ਮਾਨਵ ਸ਼ਾਹ ਨੇ ਕੀਤਾ ਹੈ ਤੇ ਇਸਦੇ ਨਿਰਮਾਤਾ ਜਗਮੀਤ ਸਿੰਘ ਹਨ। ਇਸ ਮੌਕੇ ਗਗਨ ਕੋਕਰੀ ਨੇ ਕਿਹਾ ਕਿ ਉਹ ਇਸ ਫ਼ਿਮਲ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਤੇ ਉਨ੍ਹਾਂ ਨੂੰ ਇਸ ਫ਼ਿਲਮ ਤੋਂ ਖਾਸਾ ਉਮੀਦਾਂ ਹਨ। ਉਨ੍ਹਾਂ ਦੱਸਿਆ ਕਿ ਇਹ ਇੱਕ ਚੰਗੇ ਵਿਸ਼ੇ ਉੱਤੇ ਬਣੀ ਹੈ ਜਿਸ ਵਿੱਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਰੋਮਾਂਸ, ਕਾੱਮੇਡੀ ਵੀ ਹੈ।

ਇਸ ਦੌਰਾਨ ਫ਼ਿਲਮ ਦੇ ਡਾਇਰੈਕਟਰ ਮਾਨਵ ਸ਼ਾਹ ਨੇ ਕਿਹਾ ਕਿ ਲੇਖਕ ਧੀਰਜ ਰਤਨ ਵਲੋਂ ਲਿਖੀ ਇਹ ਫ਼ਿਲਮ  ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਅਜਿਹੀ ਫ਼ਿਲਮ ਹੈ ਜੋ  ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਚਾਹ ਰੱਖਦੀ ਹੈ। ਫ਼ਿਲਮ ਨਿਰਮਾਤਾ ਜਗਮੀਤ ਰਾਣਾ ਨੇ ਦੱਸਿਆ ਕਿ ਫਿਲਮ  ਵਿੱਚ ਗਗਨ ਕੋਕਰੀ  ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਨ,ਸਰਦਾਰ ਸੋਹੀ, ਹਾਰਬੀ ਸੰਘਾ, ਹਰਦੀਪ ਗਿੱਲ, ਰਾਹੁਲ ਜੁਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਮਲਕੀਤ ਰੌਣੀ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਸੁਖਦੇਵ ਬਰਨਾਲਾ,ਹਰਿੰਦਰ ਭੁੱਲਰ, ਜਤਿੰਦਰ ਕੌਰ ਅਤੇ ਦੀਪ ਮਨਦੀਪ ਆਦਿ ਨਾਮੀ ਸਿਤਾਰੇ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ। ਉਨਾਂ ਅੱਗੇ ਦੱਸਿਆ ਕਿ ਫ਼ਿਲਮ ਦੇ ਡਾੱਇਲਾਗ ਸੁਰਮੀਤ ਮਾਵੀਂ ਨੇ ਲਿਖੇ ਹਨ ।
First published: November 10, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading