Home /News /entertainment /

ਗੁਰਸ਼ਬਦ ਦੀ ਪਹਿਲੀ ਐਲਬਮ ‘Deewana’ ਰਿਲੀਜ਼, ਦੀਵਾਨਾ ਬਣਾ ਦੇਵੇਗਾ ਐਲਬਮ ਦਾ ਟਾਈਟਲ ਟਰੈਕ

ਗੁਰਸ਼ਬਦ ਦੀ ਪਹਿਲੀ ਐਲਬਮ ‘Deewana’ ਰਿਲੀਜ਼, ਦੀਵਾਨਾ ਬਣਾ ਦੇਵੇਗਾ ਐਲਬਮ ਦਾ ਟਾਈਟਲ ਟਰੈਕ

ਪੰਜਾਬੀ ਗਾਇਕ ਗੁਰਸ਼ਬਦ ਦੀ ਪਹਿਲੀ ਐਲਬਮ `ਦੀਵਾਨਾ` ਰਿਲੀਜ਼, ਦੀਵਾਨਾ ਬਣਾ ਦੇਵੇਗਾ ਐਲਬਮ ਦਾ ਟਾਈਟਲ ਟਰੈਕ

ਪੰਜਾਬੀ ਗਾਇਕ ਗੁਰਸ਼ਬਦ ਦੀ ਪਹਿਲੀ ਐਲਬਮ `ਦੀਵਾਨਾ` ਰਿਲੀਜ਼, ਦੀਵਾਨਾ ਬਣਾ ਦੇਵੇਗਾ ਐਲਬਮ ਦਾ ਟਾਈਟਲ ਟਰੈਕ

Punjabi Album Deewana releases on youtube: ਅ੍ਰੰਮਿਤਸਰ ਤੋਂ ਪੜਾਈ ਕਰਕੇ ਪੱਤਰਕਾਰੀ ਦਾ ਕੈਰੀਅਰ ਛੱਡ ਕੇ ਗੁਰਸ਼ਬਦ ਪਾਲੀਵੁੱਡ ਦਾ ਇੱਕ ਖਾਸ ਚਿਹਰਾ ਬਣ ਗਿਆ ਹੈ। ਪਿਛਲੇ ਸਮੇਂ ਤੋਂ ਆਪਣੀ ਦਮਦਾਰ ਅਦਾਕਾਰੀ ਤੇ ਦਿਲਕਸ਼ ਆਵਾਜ਼(Punjabi singer-actor Gurshabad) ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅੱਜ ਉਸਨੇ ਆਪਣੀ ਪਹਿਲੀ ਐਲਬਮ ਨਾਲ ਗਾਇਕੀ ਦੀ ਸੁਫਨੇ ਨੂੰ ਪੂਰਾ ਕਰਨ ਦੀ ਵੀ ਸ਼ੁਰੂਆਤ ਕਰ ਦਿੱਤੀ।

ਹੋਰ ਪੜ੍ਹੋ ...
  • Share this:

ਪੰਜਾਬੀ ਫਿਲਮਾਂ ਵਿੱਚ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਗੁਰਸ਼ਬਦ ਆਪਣੀ ਸ਼ਾਨਦਾਰ ਅਵਾਜ਼ ਲਈ ਵੀ ਜਾਣੇ ਜਾਂਦੇ ਹਨ। ਹੁਣ ਉਹ ਆਪਣੇ ਗਾਇਕੀ ਦੀ ਸੁਫਨੇ ਨੂੰ ਪੂਰਾ ਕਰਨ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਜੀ ਹਾਂ ਉਹ ਹੁਣ ਆਪਣੀ ਡੈਬਿਊ (ਪਹਿਲੀ) ਐਲਬਮ `ਦੀਵਾਨਾ` ਲੈਕੇ ਲੋਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋਏ ਹਨ। ਇਸ ਐਲਬਮ ਦੀ ਇੱਕ ਟਾਈਟਲ ਗੀਤ ਨੂੰ ਅੱਜ ਯਾਨਿ 7 ਮਾਰਚ 2022 ਨੂੰ ਯੂਟਿਊਬ `ਤੇ ਰਿਲੀਜ਼ ਕਰ ਦਿਤਾ ਗਿਆ ਹੈ। ਐਲਬਮ ਵਿੱਚ ਕੁੱਲ 6 ਗੀਤ ਹਨ। ਸਾਰੇ ਹੀ ਗੀਤ ਵੱਖੋ-ਵੱਖ ਸ਼ੈਲੀਆਂ ਦੇ ਗੀਤਾਂ ਦਾ ਮਿਸ਼ਰਣ ਹਨ। ਗੁਰਸ਼ਬਦ ਦੇ ਇਹ ਗੀਤ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਵਿੱਚ ਲੈ ਜਾਣਗੇ।

ਦੀਵਾਨਾ ਬਣਾ ਦੇਵੇਗਾ ਐਲਬਮ ਦਾ ਟਾਈਟਲ ਟਰੈਕ

ਦੀਵਾਨਾ ਗੁਰਸ਼ਬਦ ਦੀ ਪਹਿਲੀ ਐਲਬਮ ਦਾ ਟਾਈਟਲ ਟਰੈਕ `ਦੀਵਾਨਾ` ਤੁਹਾਨੂੰ ਦੀਵਾਨਾ ਬਣਾ ਦੇਵੇਗਾ। ਐਲਬਮ ਵਿੱਚ ਕੁੱਲ 6 ਗੀਤ ਹਨ। ਪਰ ਇਸ ਮੱਧਮ ਮਿਊਜ਼ਿਕ ਦੇ ਨਾਲ ਦਿਲਕਸ਼ ਅਵਾਜ਼ ਤੇ ਗੀਤ ਦੇ ਬੋਲ ਕਮਾਲ ਹਨ। ਇਸ ਦੇ ਬਾਕੀ ਗੀਤ ਕਰਾਚੀ, ਸੇਮ ਟਾਊਨ, ਝੂਠਾਂ ਦੀ ਪੰਡ, ਕਹਾਣੀਆਂ, ਸਹੁੰ ਰੱਬ ਦੀ, ਤੁਹਾਨੂੰ ਥਿਰਕਣ ਲਈ ਮਜਬੂਰ ਕਰ ਦੇਣਗੇ।

ਦੀਵਾਨਾ ਗੁਰਸ਼ਬਦ ਦੀ ਡ੍ਰੀਮ ਐਲਬਮ

ਪਾਲੀਵੁੱਡ ਕਲਾਕਾਰ ਗੁਰਸ਼ਬਦ ਨੇ ਆਪਣੀ ਸ਼ਾਨਦਾਰ ਆਵਾਜ਼ ਤੇ ਜਾਨਦਾਰ ਐਕਟਿੰਗ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਨ੍ਹਾਂ ਨੇ ਨਿਊਜ਼-18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਨਾ ਐਲਬਮ ਉਨ੍ਹਾਂ ਦਾ ਡ੍ਰੀਮ ਪ੍ਰਾਜੈਕਟ ਹੈ। ਜਿਸ ;ਤੇ ਉਹ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ। ਇਸ ਐਲਬਮ ਦਾ ਇੱਕ ਇਕ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ।

ਇਸ ਦੇ ਨਾਲ ਹੀ ਗੁਰਸ਼ਬਦ ਨੇ ਕਿਹਾ ਕਿ ਆਪਣੇ ਗੀਤਾਂ ਰਾਹੀਂ ਉਨ੍ਹਾਂ ਨੇ ਹਰੇਕ ਇਨਸਾਨੀ ਭਾਵਨਾ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਐਲਬਮ ਦੀ ਰਿਲੀਜ਼ ਮੌਕੇ ਗੁਰਸ਼ਬਦ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਐਲਬਮ ਦਾ ਹਰ ਗੀਤ ਲੋਕਾਂ ਨੂੰ ਪਸੰਦ ਆਵੇਗਾ।

ਦੇ ਐਕਟਿੰਗ ਦੇ ਹੁਨਰ ਦੀ ਖ਼ੂਬ ਸ਼ਲਾਘਾ

32 ਸਾਲਾ ਕਲਾਕਾਰ ਨੇ ਪਾਲੀਵੁੱਡ `ਚ ਆਪਣਾ ਸਫ਼ਰ ਗਾਇਕੀ ਤੋਂ ਸ਼ੁਰੂ ਕੀਤਾ ਸੀ। ਉਹ ਐਮੀ ਵਿਰਕ ਨਾਲ ਵਰ ਭਗਤ ਸਿੰਘ ਗੀਤ `ਚ ਨਜ਼ਰ ਆਏ ਸੀ। ਇਸ ਗੀਤ `ਚ ਗੁਰਸ਼ਬਦ ਦੀ ਗਾਇਕੀ ਤੇ ਉਨ੍ਹਾਂ ਦੇ ਐਕਟਿੰਗ ਦੇ ਹੁਨਰ ਦੀ ਖ਼ੂਬ ਸ਼ਲਾਘਾ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕਈ ਸਿੰਗਲਜ਼ ਰਿਲੀਜ਼ ਹੋਏ। ਮਿਲਣੇ ਦੀ ਰੁੱਤ, ਜੱਟਾ ਜਾਗ, ਚੰਨਾ ਵੇ, ਗੀਤਕਾਰੀਆਂ ਉਨ੍ਹਾਂ ਦੇ ਬੇਹਤਰੀਨ ਗੀਤਾਂ ਵਿੱਚੋਂ ਇੱਕ ਹਨ। ਗੁਰਸ਼ਬਦ ਅੰਮ੍ਰਿਤਸਰ ਦੇ ਪਿੰਡ ਭੂਤਵਿੰਡ ਰਾਮਪੁਰ ਦਾ ਰਹਿਣ ਵਾਲਾ ਹੈ। ਪੰਜਾਬ ਦੇ ਅੰਦਰੂਨੀ ਹਿੱਸਿਆਂ ਤੋਂ ਆ ਕੇ ਉਸ ਦੀ ਰੁਚੀ ਹਮੇਸ਼ਾ ਪੰਜਾਬੀ ਲੋਕ ਗੀਤਾਂ ਵੱਲ ਰਹੀ ਹੈ ਅਤੇ ਇਹ ਗੱਲ ਉਸ ਦੀ ਸ਼ੈਲੀ ਅਤੇ ਆਵਾਜ਼ ਵਿੱਚੋਂ ਝਲਕਦੀ ਹੈ।

ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਚੱਲਿਆ ਕਿਸਾਨ ਅੰਦੋਲਨ ਵੇਲੇ ਗੁਰਸ਼ਬਦ ਵੱਲੋ ਗਾਇਆ 'ਉੱਠ ਕਿਰਤੀਆ ਉੱਠ ਵੇ' ਕਾਫੀ ਚਰਚਾ ਵਿੱਚ ਸੀ। ਇਹ ਗੀਤ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੀ ਸੰਤ ਰਾਮ ਉਦਾਸੀ ਦੁਆਰਾ ਲਿਖਿਆ ਗਿਆ ਹੈ।

ਇਸਦੇ ਨਾਲ ਹੀ ਅਮਰਿੰਦਰ ਗਿੱਲ ਫਿਲਮ "ਲਹੌਰੀਏ" ਦਾ 'ਮਿੱਟੀ ਦਾ ਪੁਤਲਾ' ਕਵਰ ਗੀਤ ਗੁਰਸ਼ਬਦ ਦੁਆਰਾ ਗਾਇਆ ਗਿਆ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੀਤ 1947 ਦੇ ਪਾਕਿਸਾਨ ਤੇ ਭਾਰਤ ਦੀ ਵੰਡ ਵਿੱਚ ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਹੈ। ਇਹ ਗੀਤ ਵਿੱਚ ਗੁਰਸ਼ਬਦ ਦੀ ਆਵਾਜ਼ ਦੀ ਖਾਫੀ ਸਰਾਹਨਾ ਹੋਈ ਸੀ।

ਗੁਰਸ਼ਬਦ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ਚੱਲ ਮੇਰਾ ਪੁੱਤ 3 ਵਿੱਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼, ਗੋਲਕ ਬੁਗਨੀ ਬੈਂਕ ਤੇ ਬਟੂਆ, ਅਸ਼ਕੇ ਤੇ ਚੱਲ ਮੇਰਾ ਪੁੱਤ ਟ੍ਰਾਇਲੋਜੀ ਵਿੱਚ ਕੰਮ ਕੀਤਾ ਹੈ।

Published by:Sukhwinder Singh
First published:

Tags: Punjabi film, Punjabi singer, Youtube