Nimrat Khaira Song SHIKAYATAN: ਪੰਜਾਬੀ ਸਿਨੇਮਾ ਜਗਤ ਵਿੱਚ ਨਿਮਰਤ ਖਹਿਰਾ (Nimrat Khaira) ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅੱਜ ਗਾਇਕਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਸਿਤਾਰਿਆਂ ਵਿੱਚ ਕੀਤੀ ਜਾਂਦੀ ਹੈ। ਨਿਮਰਤ ਫਿਲਮਾਂ ਦੇ ਨਾਲ-ਨਾਲ ਗੀਤਾਂ ਰਾਹੀਂ ਦਰਸ਼ਕਾਂ ਨਾਲ ਜੁੜੀ ਰਹਿੰਦੀ ਹੈ। ਨਿਮਰਤ ਆਪਣੇ ਨਵੇਂ ਗੀਤ ਸ਼ਿਕਾਇਤਾਂ ਨੂੰ ਲੈ ਸੁਰਖੀਆਂ ਵਿੱਚ ਹੈ। ਇਸ ਗੀਤ ਵਿੱਚ ਗਾਇਕਾ ਦਾ ਪੰਜਾਬੀ ਅੰਦਾਜ਼ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਵੇਖੋ ਇਹ ਗੀਤ...
View this post on Instagram
ਜੀ ਹਾਂ, ਨਿਮਰਤ ਖਹਿਰਾ ਦਾ ਅੰਦਾਜ਼ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੱਸ ਦਈਏ ਕਿ 27 ਜਨਵਰੀ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 6.4 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਨਿਮਰਤ ਨੇ ਇਸ ਤੋਂ ਪਹਿਲਾਂ ਪੋਸਟ ਸ਼ੇਅਰ ਕਰ ਕਿਹਾ ਸੀ ਕਿ, 'ਇਸ ਸਾਲ ਦਾ ਮੇਰਾ ਪਹਿਲਾ ਗਾਣਾ, ਪੂਰੀ ਪੰਜਾਬੀ ਵਾਈਬ।' ਗੀਤ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਦੇਸੀ ਕਰੂ ਨੇ ਮਿਉਜ਼ਿਕ ਦਿੱਤਾ ਹੈ, ਜਦਕਿ ਗੀਤ ਦੇ ਬੋਲ ਰੋਨੀ ਅੰਜਲੀ ਗਿੱਲ ਨੇ ਲਿਖੇ ਹਨ। ਇਸ ਗੀਤ ਨੂੰ 'ਬਰਾਊਨ ਸਟੂਡੀਓਜ਼' ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਗੀਤ ਦੀ ਦਰਸ਼ਕਾਂ ਦੇ ਨਾਲ-ਨਾਲ ਬਾਲੀਵੁੱਡ ਸਟਾਰ ਅਪਾਰਸ਼ਕਤੀ ਖੁਰਾਣਾ ਨੇ ਵੀ ਤਾਰੀਫ ਕੀਤੀ ਹੈ। ਉਨ੍ਹਾਂ ਕਮੈਂਟ ਕਰ ਲਿਖਿਆ, ਹਾਏ ਰੱਬਾ... ਗਾਇਕਾ ਬਾਰਬੀ ਮਾਨ ਨੇ ਕਿਹਾ ਇਹੋ ਜਿਹੇ ਸੂਟ ਮੇਰੇ ਭੁਆ ਪਾਉਂਦੇ ਹੁੰਦੇ ਸੀ। ਦੱਸ ਦੇਈਏ ਕਿ ਗਾਇਕਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਸਮੇਂ ਸਮੇਂ 'ਤੇ ਆਪਣੇ ਫੈਨਜ਼ ਨੂੰ ਅਪਡੇਟ ਦਿੰਦੀ ਰਹਿੰਦੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
Jasmine Sandlas: ਜੈਸਮੀਨ ਸੈਂਡਲਾਸ- ਗਿੱਪੀ ਗਰੇਵਾਲ ਦਾ ਗੀਤ ਜ਼ਹਿਰੀ ਵੇ ਰਿਲੀਜ਼, ਦੇਖੋ ਕਿਵੇਂ ਲਗਾਈ ਅੱਗ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Nimrat Khaira, Pollywood, Punjabi singer, Singer