Home /News /entertainment /

Afsana Khan: ਅਫਸਾਨਾ ਖਾਨ ਦਾ ਪਤੀ ਸਾਜ਼ ਲਈ ਝਲਕਿਆ ਪਿਆਰ, ਸ਼ਾਇਰੀ ਰਾਹੀਂ ਕੀਤਾ ਬਿਆਨ

Afsana Khan: ਅਫਸਾਨਾ ਖਾਨ ਦਾ ਪਤੀ ਸਾਜ਼ ਲਈ ਝਲਕਿਆ ਪਿਆਰ, ਸ਼ਾਇਰੀ ਰਾਹੀਂ ਕੀਤਾ ਬਿਆਨ

Afsana Khan  Saajz

Afsana Khan Saajz

Afsana Khan Written Romantic lines for Saajz: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕਾ ਅਫਸਾਨਾ ਖਾਨ (Afsana Khan) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਲਈ ਮਸ਼ਹੂਰ ਹੈ। ਅਫਸਾਨਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਇਸਦੇ ਨਾਲ ਹੀ ਉਹ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਪ੍ਰਸ਼ੰਸ਼ਕਾਂ ਨਾਲ ਵੀ ਜੁੜੀ ਰਹਿੰਦੀ ਹੈ।

ਹੋਰ ਪੜ੍ਹੋ ...
  • Share this:

Afsana Khan Written Romantic lines for Saajz: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕਾ ਅਫਸਾਨਾ ਖਾਨ (Afsana Khan) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਲਈ ਮਸ਼ਹੂਰ ਹੈ। ਅਫਸਾਨਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਇਸਦੇ ਨਾਲ ਹੀ ਉਹ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਪ੍ਰਸ਼ੰਸ਼ਕਾਂ ਨਾਲ ਵੀ ਜੁੜੀ ਰਹਿੰਦੀ ਹੈ। ਉਹ ਆਪਣੇ ਪਰਿਵਾਰ ਅਤੇ ਪਤੀ ਸਾਜ਼ (Saajz) ਨਾਲ ਸ਼ਾਨਦਾਰ ਵੀਡੀਓਜ਼ ਅਤੇ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਨੇ ਪਤੀ ਸਾਜ਼ ਨਾਲ ਪਿਆਰ ਭਰੀ ਵੀਡੀਓ ਸ਼ੇਅਰ ਕਰ ਰੋਮਾਂਟਿਕ ਲਾਈਨਾ ਲਿਖੀਆਂ ਹਨ। ਦੋਵਾਂ ਦੀ ਪਿਆਰ ਭਰੀ ਕੈਮਿਸਟਰੀ ਨੂੰ ਦਰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ।


ਗਾਇਕਾ ਅਫਸਾਨਾ ਖਾਨ ਵੱਲੋਂ ਸ਼ੇਅਰ ਕੀਤੀ ਵੀਡੀਓ ਦੇ ਬੈਕਗਰਾਊਂਡ 'ਚ ਬਾਲੀਵੁੱਡ ਫਿਲਮ ਸਾਜਨ ਦਾ ਰੋਮਾਂਟਿਕ ਗੀਤ 'ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ' ਚੱਲ ਰਿਹਾ ਹੈ। ਵੀਡੀਓ ਸ਼ੇਅਰ ਕਰ ਅਫਸਾਨਾ ਨੇ ਕੈਪਸ਼ਨ ਵਿੱਚ ਲਿਖਿਆ, 'ਮੇਰੇ ਬੀਮਾਰ ਦਿਲ ਦਾ ਇਲਾਜ ਹੋ ਤੁਮ, ਮੇਰੀ ਹਰ ਖੁਸ਼ੀ ਕਾ ਅਹਿਸਾਸ ਹੋ ਤੁਮ। ਦਿਲ ਨੇ ਤੇਰੇ ਇਸ਼ਕ ਕਾ ਪੈਗਾਮ ਸੁਨ ਲੀਆ ਹੈ। ਤੇਰੀ ਮੁਹੱਬਤ ਮੇ ਮੈਨੇਂ ਖੁਦ ਕੋ ਤੁਜੇ ਸੌਂਪ ਦੀਆ ਹੈ।'

ਅਫਸਾਨਾ ਖਾਨ ਅਤੇ ਸਾਜ਼ ਦਾ 18 ਫਰਵਰੀ ਨੂੰ ਵਿਆਹ ਹੋਇਆ ਸੀ। ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ। ਅਫਸਾਨਾ ਦੇ ਵਿਆਹ ਵਿੱਚ ਕਈ ਗਾਇਕ ਅਤੇ ਸੰਗੀਤਕਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਰਾਖੀ ਸਾਵੰਤ, ਡੋਨਾਲ ਬਿਸ਼ਟ, ਅਕਸ਼ਰਾ ਸਿੰਘ ਅਤੇ ਉਮਰ ਰਿਆਜ਼ ਵਰਗੇ 'ਬਿੱਗ ਬੌਸ' ਦੇ ਕਈ ਮਸ਼ਹੂਰ ਕੰਟੈਸਟੈਂਟ ਇਸਦਾ ਹਿੱਸਾ ਬਣੇ ਸੀ। ਫਿਲਹਾਲ ਆਪਣੇ ਗੀਤਾਂ ਰਾਹੀ ਗਾਇਕਾ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।

Published by:Rupinder Kaur Sabherwal
First published:

Tags: Afsana khan, Entertainment, Entertainment news, Pollywood, Punjabi industry, Punjabi singer, Singer