Afsana Khan s New song MEHNDI: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਦਾ ਨਵਾਂ ਗੀਤ ਮਹਿੰਦੀ (MEHNDI) ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਗਾਇਕਾ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਅਫਸਾਨਾ ਖਾਨ ਸਣੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਝਲਕ ਦੇਖਣ ਨੂੰ ਮਿਲੇਗੀ। ਤੁਸੀ ਵੀ ਵੇਖੋ ਇਹ ਖਾਸ ਗੀਤ...
View this post on Instagram
ਇਸ ਗੀਤ ਦਾ ਵੀਡੀਓ ਕਲਿੱਪ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਅਫਸਾਨਾ ਖਾਨ ਨੇ ਲਿਖਿਆ, ਹੈਲੋ 😀ਆਖ਼ਰਕਾਰ🎉 ,,MEHNDI,,, ਗੀਤ ਆਊਟ ਹੋ ਚੁੱਕਿਆ ਹੈ। ਇਸ ਲਈ ਆਪਣੇ ਵਿਆਹ 'ਤੇ ਇਸ ਰਵਾਇਤੀ ਲੋਕ ਗੀਤ ਦਾ ਆਨੰਦ ਮਾਣੋ. ਸ਼ੇਅਰ ਕਰੋ ਅਤੇ ਕਮੈਂਟ ਕਰੋ ਦੋਸਤੋ... ਇਸ ਗੀਤ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਅਫਸਾਨਾ ਖਾਨ ਦੀਆਂ ਦੇਵੋਂ ਭੈਣਾਂ ਦਾ ਅੰਦਾਜ਼ ਵੀ ਕਾਬਿਲੇ ਤਾਰੀਫ ਹੈ।
View this post on Instagram
ਇਸ ਤੋਂ ਇਲਾਵਾ ਹਾਲ ਹੀ ਵਿੱਚ ਅਫਸਾਨਾ ਖਾਨ ਨੇ ਫਿਲਮ ਅਦਾਕਾਰ ਹੌਬੀ ਧਾਲੀਵਾਲ ਨਾਲ ਵੀ ਮੁਲਾਕਾਤ ਕੀਤੀ। ਜੋ ਕਿ ਦੂਜੀ ਵਾਰ ਪਿਆਰ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਗਾਇਕਾ ਵੱਲੋਂ ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ ਗਿਆ, ਸਾਡੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਵਧੀਆ ਅੰਕਲ @hobby_dhaliwal_official ਜੀ 🙏🙌 ਹਮੇਸ਼ਾ ਅਸੀਸ 🙏ਫਿਲਮ ਸੈੱਟ #ਦੂਜੀ ਵਾਰ ਪਿਆਰ... ਹਾਲਾਂਕਿ ਇਹ ਸਾਹਮਣੇ ਨਹੀਂ ਆਇਆ ਹੈ ਕਿ ਅਫਸਾਨਾ ਖਾਨ ਵੱਲੋਂ ਇਸ ਫਿਲਮ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜਾਵੇਗੀ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afsana khan, Entertainment, Entertainment news, Punjabi singer, Singer