Afsana Khan Saajz Marriage Anniversary: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਨੇ ਹਾਲ ਹੀ ਵਿੱਚ 19 ਫਰਵਰੀ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ ਸਾਜ਼ ਵੱਲੋਂ ਅਫਸਾਨਾ ਨੂੰ ਖਾਸ ਸਰਪ੍ਰਾਈਜ਼ ਪਾਰਟੀ ਦਿੱਤੀ ਗਈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆ ਹਨ। ਜਿਨ੍ਹਾਂ ਵਿੱਚ ਤੁਸੀ ਗਾਇਕਾ ਦੀ ਖੁਸ਼ੀ ਦੇਖ ਸਕਦੇ ਹੋ। ਇਨ੍ਹਾਂ 'ਤੇ ਪ੍ਰਸ਼ੰਸ਼ਕ ਖੂਬ ਪਿਆਰ ਲੁੱਟਾ ਰਹੇ ਹਨ।
View this post on Instagram
ਗਾਇਕਾ ਅਫਸਾਨਾ ਖਾਨ ਨੇ ਵਿਆਹ ਦੇ ਜਸ਼ਨ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਬਹੁਤ ਹੀ ਰੋਮਾਂਟਿਕ ਲਾਇਨਾ ਲਿਖਿਆ ਹਨ, ਮੇਰੀ ਪਹਿਲੀ ਮੈਰਿਜ ਐਨੀਵਰਸਰੀ ਸਰਪ੍ਰਾਈਜ਼ ਪਾਰਟੀ ਮੇਰੇ ਪਿਆਰ #afsaajz #afsaajzforever ਦੁਆਰਾ ਆਯੋਜਿਤ ਕੀਤੀ ਗਈ...
ਆਪ ਮੇਰੇ ਹਮਸਫਰ ਮੇਰੇ ਦਿਲਦਾਰ ਹੈ,
ਆਪਕੇ ਸਿਵਾ ਕਿਸੀ ਸੇ ਨਾ ਪਿਆਰ ਹੈ
ਜਨਮ-ਜਨਮ ਆਪ ਮੇਰੇ ਹੀ ਬਨੇ,
ਬਸ ਭਗਵਾਨ ਸੇ ਇਹੀ ਦਰਕਾਰ ਹੈ
ਹੈਪੀ ਵੈਡਿੰਗ ਐਨੀਵਰਸਰੀ ਮੇਰੇ ਬੇਟਰ ਹਾਫ @saajzofficial ❤️🧿
View this post on Instagram
ਇਸ ਤੋਂ ਇਲਾਵਾ ਅਫਸਾਨਾ ਨੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜੋ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਤੁਸੀ ਵੀ ਵੇਖੋ ਇਹ ਖੂਬਸੂਰਤ ਤਸਵੀਰਾਂ...
ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਗੀਤ ਦੇ ਰਹੀ ਹੈ। ਗੀਤ 'ਯਾਰ ਮੇਰਾ ਤਿਤਲੀਆ ਵਰਗਾ' ਨੂੰ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਭਰਮਾ ਹੁੰਗਾਰਾ ਮਿਲਿਆ। ਇਸ ਦੇ ਨਾਲ-ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afsana khan, Entertainment, Entertainment news, Pollywood, Punjabi industry, Punjabi singer, Singer