ਬਿੱਗ ਬੌਸ ਦੇ ਘਰ 'ਚ ਨਜ਼ਰ ਆਵੇਗੀ ਪੰਜਾਬੀ ਗਾਇਕਾ ਅਫਸਾਨਾ ਖਾਨ

ਅਫਸਾਨਾ ਖ਼ਾਨ ਨੇ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਆਗਾਮੀ ਸੀਜ਼ਨ 'ਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਅਫਸਾਨਾ ਖ਼ਾਨ 'ਬਿੱਗ ਬੌਸ' ਦੇ ਘਰ 'ਚ ਪਹਿਲੀ ਕੰਟੈਸਟੇਂਟ ਹੋਵੇਗੀ। ਪਹਿਲਾਂ ਵੀ ਸ਼ੋਅ 'ਚ ਉਸ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਬਿੱਗ ਬੌਸ ਦੇ ਘਰ 'ਚ ਨਜ਼ਰ ਆਵੇਗੀ ਪੰਜਾਬੀ ਗਾਇਕਾ ਅਫਸਾਨਾ ਖਾਨ

ਬਿੱਗ ਬੌਸ ਦੇ ਘਰ 'ਚ ਨਜ਼ਰ ਆਵੇਗੀ ਪੰਜਾਬੀ ਗਾਇਕਾ ਅਫਸਾਨਾ ਖਾਨ

  • Share this:
ਮੁੰਬਈ : ਬਿੱਗ ਬੌਸ 15 ਜਲਦ ਸ਼ੁਰੂ ਹੋਣ ਵਾਲਾ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਜਲਦ ਉਸ ਸ਼ੋਅ ਵਿੱਚ ਨਜ਼ਰ ਆ ਸਕਦੀ ਹੈ। ਇਸ ਸਚਾਈ ਨਾਲ ਜੁੜੀਆਂ ਅਫਸਾਨਾ ਦੀਆਂ ਤਸਵੀਰਾਂ  ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਫੈਨਜ਼ ਲਈ ਚੰਗੀ ਖ਼ਬਰ ਹੈ।

ਅਫਸਾਨਾ ਖ਼ਾਨ ਨੇ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਆਗਾਮੀ ਸੀਜ਼ਨ 'ਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਅਫਸਾਨਾ ਖ਼ਾਨ 'ਬਿੱਗ ਬੌਸ' ਦੇ ਘਰ 'ਚ ਪਹਿਲੀ ਕੰਟੈਸਟੇਂਟ ਹੋਵੇਗੀ। ਪਹਿਲਾਂ ਵੀ ਸ਼ੋਅ 'ਚ ਉਸ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਗਿਆ ਸੀ। ਬਿੱਗ ਬੌਸ' ਇੱਕ ਵਿਵਾਦਪੂਰਨ ਸ਼ੋਅ ਹੈ, ਜਿਸ 'ਚ ਮਸ਼ਹੂਰ ਹਸਤੀਆਂ ਦਾ ਅਸਲ ਪੱਖ ਲੋਕਾਂ ਨੂੰ ਦਿਖਾਇਆ ਜਾਂਦਾ ਹੈ।

ਅਫਸਾਨਾ ਖ਼ਾਨ ਪਹਿਲਾਂ ਹੀ ਇੱਕ ਵੱਡਾ ਨਾਮ ਹੈ, ਇਸ ਲਈ ਪੰਜਾਬੀ ਪ੍ਰਸ਼ੰਸਕਾਂ ਲਈ 'ਬਿੱਗ ਬੌਸ 15' ਵੇਖਣਾ ਅਤੇ ਉਨ੍ਹਾਂ ਦੇ ਪਸੰਦੀਦਾ ਗਾਇਕ ਅਫਸਾਨਾ ਖ਼ਾਨ ਬਾਰੇ ਹੋਰ ਵੇਰਵੇ ਜਾਣਨਾ ਮਜ਼ੇਦਾਰ ਹੋਵੇਗਾ। ਫਿਲਹਾਲ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹਪਹਿਲੀ ਕੰਟੈਸਟੇਂਟ ਹੈ ਪਰ ਵੱਖ-ਵੱਖ ਅਫਵਾਹਾਂ ਵਾਲੇ ਨਾਵਾਂ ਦੀਆਂ ਸੂਚੀਆਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਹੁਣ ਤੱਕ ਕਿਸੇ ਵੀ ਮਸ਼ਹੂਰ ਹਸਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। 'ਬਿੱਗ ਬੌਸ' ਦੇ ਆਗਾਮੀ ਸੀਜ਼ਨ 'ਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਹੋਵੇਗੀ।

ਇਸ ਤੋਂ ਇਲਾਵਾ ਚੱਲ ਰਹੇ 'ਬਿੱਗ ਬੌਸ ਓਟੀਟੀ' ਦਾ ਬੀਤੇ ਦਿਨ ਸ਼ਾਨਦਾਰ ਫਿਨਾਲੇ ਹੋਇਆ। ਦਿਵਿਆ ਅਗਰਵਾਲ 'ਬਿੱਗ ਬੌਸ ਓਟੀਟੀ' ਦੀ ਜੇਤੂ ਬਣੀ। ਬਾਅਦ 'ਚ ਜੇਤੂ ਅਤੇ ਕੁਝ ਹੋਰ ਪ੍ਰਤੀਯੋਗੀ 'ਬਿੱਗ ਬੌਸ 15' ਦੇ ਘਰ ਦੇ ਸਾਥੀਆਂ 'ਚ ਸ਼ਾਮਲ ਹੋਣਗੇ। 'ਬਿੱਗ ਬੌਸ 15' 3 ਅਕਤੂਬਰ ਤੋਂ ਓਨ ਏਅਰ ਹੋਵੇਗਾ ਅਤੇ ਪ੍ਰਸ਼ੰਸਕ ਇਸ ਦੇ ਲਈ ਬਹੁਤ ਉਤਸ਼ਾਹਿਤ ਹਨ ਤੇ ਹੁਣ ਦੇਖਣਾ ਇਹ ਹੋਵੇਗਾ ਕੇ ਅਫਸਾਨਾ ਉਸ ਸ਼ੋਅ ਚ ਜਾਂਦੀ ਹੈ ਜਾਂ  ਨਹੀਂ ।
Published by:Sukhwinder Singh
First published: