Home /News /entertainment /

Ammy Virk: ਐਮੀ ਵਿਰਕ ਦਾ ਫੈਨਜ਼ ਲਈ ਵੱਡਾ ਐਲਾਨ, ਇੱਕੋ ਦਿਨ 'ਚ ਦਿੱਤੋ ਦੋ ਸਰਪ੍ਰਾਈਜ਼

Ammy Virk: ਐਮੀ ਵਿਰਕ ਦਾ ਫੈਨਜ਼ ਲਈ ਵੱਡਾ ਐਲਾਨ, ਇੱਕੋ ਦਿਨ 'ਚ ਦਿੱਤੋ ਦੋ ਸਰਪ੍ਰਾਈਜ਼

ammy virk New movie

ammy virk New movie

Ammy Virk's big announcement for fans: ਪੰਜਾਬੀ ਗਾਇਕ ਐਮੀ ਵਿਰਕ (Ammy Virk) ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਐਮੀ ਵਿਰਕ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ।

  • Share this:

Ammy Virk's big announcement for fans: ਪੰਜਾਬੀ ਗਾਇਕ ਐਮੀ ਵਿਰਕ (Ammy Virk) ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਐਮੀ ਵਿਰਕ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਪ੍ਰਸ਼ੰਸ਼ਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਐਮੀ ਨੇ ਆਪਣੀ ਨਵੀਂ ਫਿਲਮ ਦੇ ਨਾਲ-ਨਾਲ ਐਲਬਮ ਲੇਅਰਜ਼ ਦੇ ਦੂਜੇ ਗੀਤ ਬਾਰੇ ਪ੍ਰਸ਼ੰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ।

View this post on Instagram


A post shared by Ammy virk (@ammyvirk)ਦਰਅਸਲ ਐਮੀ ਵਿਰਕ ਵੱਲੋਂ ਆਪਣੀ ਨਵੀਂ ਐਲਬਮ ਲੇਅਰਜ਼ ਦੀ ਦੂਜੇ ਗੀਤ ਦਾ ਐਲਾਨ ਕੀਤਾ ਗਿਆ ਹੈ। ਗੀਤ ਦਾ ਪੋਸਟਰ ਸ਼ੇਅਰ ਕਰ ਐਮੀ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, ਐਲਬਮ ਲੇਅਰਸ ਦਾ ਦੂਸਰਾ ਗੀਤ...

ਤੁਸੀ ਸੁਪਨੇ ਦੇ ਅੋਡੀਓ ਨੂੰ ਬਹੁਤ ਪਿਆਰ ਦਿੱਤਾ... ਵੀਡੀਓ ਕੱਲ ਆਊਟ ਹੋਵੇਗੀ... ਤੁਹਾਡਾ ਸਾਰੀਆ ਦਾ ਧੰਨਵਾਦ.... ਗੀਤ ਦੇ ਪੋਸਟਰ ਨੂੰ ਦੇਖ ਪ੍ਰਸ਼ੰਸ਼ਕ ਬੇਹੱਦ ਉਤਸ਼ਾਹਿਤ ਹਨ।

View this post on Instagram


A post shared by Ammy virk (@ammyvirk)ਖਾਸ ਗੱਲ ਇਹ ਹੈ ਕਿ ਨਵੇਂ ਗੀਤ ਦੇ ਨਾਲ-ਨਾਲ ਹੀ ਐਮੀ ਵਿਰਕ ਵੱਲੋਂ ਆਪਣੀ ਅਪਕਮਿੰਗ ਫਿਲਮ 'ਜੁਗਨੀ 1907' ਦਾ ਵੀ ਐਲਾਨ ਕੀਤਾ ਗਿਆ ਹੈ। ਐਮੀ ਨੇ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕਰਦਿਆਂਕੈਪਸ਼ਨ ਵਿੱਚ ਲਿਖਿਆ, 'ਥਿੰਦ ਮੋਸ਼ਨ ਫਿਲਮਜ਼ ਤੇ ਪੰਜ ਪਾਣੀ ਫਿਲਮਜ਼ ਪ੍ਰੋਡਕਸ਼ਨ ਪੇਸ਼ ਕਰਦੇ ਹਨ 'ਜੁਗਨੀ 1907'। ਇਸ ਫਿਲਮ ਵਿੱਚ ਐਮੀ ਵਿਰਕ ਤੋਂ ਇਲਾਵਾ ਕਰਮਜੀਤ ਅਨਮੋਲ ਵੀ ਦਿਖਾਈ ਦੇਣਗੇ। ਫਿਲਮ ਨੂੰ ਅਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 10 ਮਈ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

Published by:Rupinder Kaur Sabherwal
First published:

Tags: Ammy Virk, Entertainment, Entertainment news, Pollywood, Punjabi singer, Singer