ਰਣਵੀਰ ਸਿੰਘ ਨਾਲ 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਬਣਨ ਵਾਲੀ ਫ਼ਿਲਮ 'ਚ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸੰਧੂ ਦਾ ਨਿਭਾਉਣਗੇ ਕਿਰਦਾਰ

ਐਮੀ ਵਿਰਕ ਨੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਸਾਂਝੀ ਕੀਤੀ ਜਾਣਕਾਰੀ।

Damanjeet Kaur
Updated: January 23, 2019, 5:07 PM IST
ਰਣਵੀਰ ਸਿੰਘ ਨਾਲ 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਬਣਨ ਵਾਲੀ ਫ਼ਿਲਮ 'ਚ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸੰਧੂ ਦਾ ਨਿਭਾਉਣਗੇ ਕਿਰਦਾਰ
ਰਣਵੀਰ ਸਿੰਘ ਨਾਲ ਐਮੀ ਵਿਰਕ ਵੀ ਆਉਣਗੇ ਨਜ਼ਰ
Damanjeet Kaur
Updated: January 23, 2019, 5:07 PM IST
ਬਾੱਲੀਵੁੱਡ ਵਿੱਚ ਸੰਨ 1983 ਦੇ ਕ੍ਰਿਕਟ ਵਲਰਡ ਕੱਪ ਉੱਤੇ ਜਲਦ ਫ਼ਿਲਮ ਆ ਰਹੀ ਹੈ ਜਿਸਦਾ ਨਾਮ '83 ਹੈ ਤੇ ਇਸਦੀ ਕਾਸਟ ਬਾਰੇ-ਬਾਰੇ ਹੌਲੀ-ਹੌਲੀ ਖੁਲਾਸੇ ਹੋ ਰਹੇ ਹਨ ਤੇ ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਸ ਬਾੱਲੀਵੁੱਡ ਫ਼ਿਲਮ ਵਿੱਚ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ ਤੇ ਇਸ ਫ਼ਿਲਮ ਦੇ ਨਾਲ ਹੀ ਉਹ ਬਾੱਲੀਵੁਡ ਵਿੱਚ ਆਪਣਾ ਕਦਮ ਰੱਖਣਗੇ।

ਐਮੀ ਵਿਰਕ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਤੇ ਇਸ ਖ਼ਬਰ ਦੀ ਜਾਣਕਾਰੀ ਦਿੱਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਇਸਦਾ ਟੀਸਰ ਵੀ ਸਾਂਝਾ ਕੀਤਾ। ਯਕੀਨਨ ਇਸ ਫ਼ਿਲਮ ਨਾਲ ਐਮੀ ਵਿਰਕ ਨੂੰ ਬਾੱਲੀਵੁੱਡ ਇੰਡਸਟਰੀ ਵਿੱਚ ਵੱਡਾ ਮੁਕਾਮ ਹਾਸਿਲ ਹੋਵੇਗਾ।

ਕੁੱਝ ਦਿਨ ਪਹਿਲਾਂ ਹੀ ਰਣਵੀਰ ਸਿੰਘ ਨੇ ਅਸਲੀ ਬਲਵਿੰਦਰ ਸਿੰਘ ਸੰਧੂ ਨਾਲ ਟਰੇਨਿੰਗ ਸੈਸ਼ਨ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਨਾਲ ਹੀ ਉਨ੍ਹਾਂ ਨੇ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਪਾਈ। ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦਾ ਐਲਾਣ 2017 ਵਿੱਚ ਇੱਕ ਵੱਡੇ ਈਵੈਂਟ ਵਿੱਚ ਕੀਤਾ ਗਿਆ ਸੀ। ਰਣਵੀਰ ਸਿੰਘ ਨੇ ਦੱਸਿਆ ਕਿ, 'ਮੈਨੂੰ ਕ੍ਰਿਕਟ ਨਾਲ ਪਿਆਰ ਹੈ ਤੇ ਜਦੋਂ ਮੇਰੇ ਕੋਲ ਕਬੀਰ ਸਾਹਬ (ਕਬੀਰ ਖਾਨ ਫਿਲਮ ਦੇ ਨਿਰਦੇਸ਼ਕ) ਮੇਰੇ ਕੋਲ ਆਏ ਤੇ ਇਸ ਫ਼ਿਲਮ ਬਾਰੇ ਦੱਸਿਆ ਤਾਂ ਮੈਂ ਉਤਸ਼ਾਹਿਤ ਹੋ ਗਿਆ, ਇਹ ਸਿਰਫ਼ ਇੱਕ ਕ੍ਰਿਕਟ ਦੀ ਕਹਾਣੀ ਨਹੀਂ ਹੈ ਸਗੋਂ ਲੋਕਾਂ ਦੀ ਕਹਾਣੀ ਹੈ।' 
View this post on Instagram
 

And the glorious journey begins........ #83 🏏 #kapildev @83thefilm #balwindersinghsandhu @kabirkhankk


Loading...

ਇਹ ਫ਼ਿਲਮ ਨਿਰਦੇਸ਼ਕ ਕਬੀਰ ਖਾਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਤੇ ਮਧੂ ਮਾਨਤੇਨਾ, ਵਿਸ਼ਨੂ ਇੰਦੂਰੀ ਤੇ ਕਬੀਰ ਖਾਨ ਇਸਨੂੰ ਪ੍ਰੋਡਿਊਸ ਕਰ ਰਹੇ ਹਨ ਤੇ ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।
First published: January 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...