Amrit Maan Shared Picture With mother: ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਨੇ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਦਾ ਮਨ ਮੋਹਿਆ ਹੈ। ਕਲਾਕਾਰ ਹੁਣ ਤੱਕ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕਿਆ ਹੈ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਗੀਤਾਂ ਤੋਂ ਇਲਾਵਾ ਅੰਮ੍ਰਿਤ ਮਾਨ ਸੋਸ਼ਲ ਮੀਡੀਆ ਦੇ ਜਰਿਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੀ ਮਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਇਹ ਅੰਮ੍ਰਿਤ ਦੇ ਬਚਪਨ ਦੀ ਤਸਵੀਰ ਹੈ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ...
View this post on Instagram
ਗਾਇਕ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਓ ਵੀ ਦਿਨ ਹੁੰਦੇ ਸੀ 💔... ਕੋਈ ਵੀ ਇਹੋ ਜਿਹਾ ਦਿਨ ਨੀ ਹੁੰਦਾ ਜੋ ਤੁਹਾਨੂੰ ਯਾਦ ਕੀਤੇ ਬਿਨਾ ਲੱਗ ਜੇ ਮਾਂ 💔... ਮਾਂ ਮੈਨੂੰ ਪੂਰਾ ਤਿਆਰ ਸ਼ਿਆਰ ਕਰਕੇ ਲੈ ਕੇ ਜਾਂਦੇ ਸੀ... ਕਿਤੇ ਵੀ ਜਾਣਾ ਹੁੰਦਾ ਸੀ... ਤਸਵੀਰ ਮੇਰੇ ਦਿਲ ਦੇ ਬਹੁਤ ਨੇੜੇ ਆ... ਇਦਾ ਲੱਗਜਾ ਮਾਂ ਵੀ ਮੇਰੇ ਨੇੜੇ ਤੇੜੇ ਹੀ ਆ...
ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਾਂ ਬਿੰਨ੍ਹਾਂ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ 💔... ਇਕ ਹੋਰ ਫੈਨ ਨੇ ਕਿਹਾ, ਧੁੱਪ ਤਾਂ ਰਹਿੰਦੀ ਏ ਛਾਂ ਨਹੀਂ ਹੁੰਦੀ ਜਿਹਦੇ ਸਿਰ ਤੇ ਮਾਂ ਨਹੀਂ ਹੁੰਦੀ ❣️.... ਅੰਮ੍ਰਿਤ ਮਾਨ ਦੀ ਇਸ ਤਸਵੀਰ ਨੇ ਪ੍ਰਸ਼ੰਸ਼ਕਾਂ ਨੂੰ ਭਾਵੁਕ ਕਰ ਦਿੱਤਾ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਅੰਮ੍ਰਿਤ ਮਾਨ ਦਾ ਗੀਤ Take off ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾਂ ਹੁੰਗਾਰਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amrit Maan, Entertainment, Entertainment news, Pollywood, Punjabi singer, Singer