B Praak On Chaitra Navratri: ਅੱਜ ਯਾਨੀ 22 ਮਾਰਚ ਤੋਂ ਚੈਤਰ ਨਵਰਾਤਰੀ ਦਾ ਪਵਿੱਤਰ ਹਫਤਾ ਸ਼ੁਰੂ ਹੋ ਗਿਆ ਹੈ। ਇਸ ਖਾਸ ਮੌਕੇ ਮਾਤਾ ਰਾਣੀ ਦੇ ਸਵਾਗਤ ਲਈ ਦੇਸ਼ ਭਰ ਵਿੱਚ ਤਿਆਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਸ਼ਰਧਾਲੂ ਪੂਰੀ ਤਰ੍ਹਾਂ ਤਿਆਰ ਹਨ। ਸਵੇਰ ਤੋਂ ਹੀ ਮੰਦਰਾਂ ਵਿੱਚ ਪੂਜਾ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਸਭ ਦੇ ਵਿਚਕਾਰ ਫਿਲਮੀ ਸਿਤਾਰੇ ਵੀ ਪ੍ਰਸ਼ੰਸ਼ਕਾਂ ਨੂੰ ਇਸ ਖਾਸ ਮੌਕੇ ਵਧਾਈ ਦੇ ਰਹੇ ਹਨ। ਪੰਜਾਬੀ ਸੰਗੀਤਕਾਰ ਬੀ ਪ੍ਰਾਕ (B Praak) ਨੇ ਇਸ ਪਵਿੱਤਰ ਹਫਤੇ ਦੀਆਂ ਪ੍ਰਸ਼ੰਸ਼ਕਾਂ ਨੂੰ ਵਧਾਈਆਂ ਦਿੱਤੀ ਹਨ।
ਚੈਤਰ ਨਵਰਾਤਰੀ ਦੀ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵਧਾਈ ਦਿੰਦੇ ਹੋਏ ਕਲਾਕਾਰ ਨੇ ਲਿਖਿਆ, ਜੈ ਮਾਤਾ ਦੀ...
Odisha | Bhubaneswar's Lingaraj Temple witnesses heavy rush of devotees on #Mahashivratri pic.twitter.com/nlMlP5uO0q
— ANI (@ANI) March 1, 2022
ਦੱਸ ਦੇਈਏ ਕਿ ਇਸ ਖਾਸ ਮੌਕੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਦੇਸ਼ ਭਰ ਵਿੱਚ ਇਨ੍ਹਾਂ ਖਾਸ ਦਿਨਾਂ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖ ਸਕਦੇ ਹੋ...
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬੀ ਪ੍ਰਾਕ ਦਾ ਗੀਤ ਆਧਾ ਮੈਂ ਆਧੀ ਵੋ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਨੇ ਬਾਲੀਵੁੱਡ ਸਿੰਘਮ ਅਜੇ ਦੇਵਗਨ ਦੀ ਫਿਲਮ ਭੋਲਾ ਵਿੱਚ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਬੀ ਪ੍ਰਾਕ ਪ੍ਰਸ਼ੰਸ਼ਕਾਂ ਲਈ ਬਹੁਤ ਜਲਦ ਇੱਕ ਖਾਸ ਤੋਹਫ਼ਾ ਲੈ ਕੇ ਪੇਸ਼ ਹੋਣਗੇ।
ਹੋਰ ਪੜ੍ਹੋ:- ਜਾਣੋ ਬੀ ਪ੍ਰਾਕ ਨਾਲ ਜੁੜੀ ਹਰ ਅਪਡੇਟ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: B Praak, Chaitra Navratri, Chaitra Navratri 2023, Entertainment, Entertainment news, Pollywood, Punjabi singer, Singer