Home /News /entertainment /

Babbu Maan: ਬੱਬੂ ਮਾਨ ਦੇ ਨਵੇਂ ਗਾਣੇ 'ਦੋ ਟੁਕੜੇ' ਨੂੰ ਲੈ ਟ੍ਰੋਲਰਸ ਬੋਲੇ- 'ਪੰਜਾਬੀ ਗੀਤ ਚੱਲੇ ਨੀ, ਹੁਣ ਹਿੰਦੀ ਤੇ ਆ ਗਿਆ'

Babbu Maan: ਬੱਬੂ ਮਾਨ ਦੇ ਨਵੇਂ ਗਾਣੇ 'ਦੋ ਟੁਕੜੇ' ਨੂੰ ਲੈ ਟ੍ਰੋਲਰਸ ਬੋਲੇ- 'ਪੰਜਾਬੀ ਗੀਤ ਚੱਲੇ ਨੀ, ਹੁਣ ਹਿੰਦੀ ਤੇ ਆ ਗਿਆ'

Babbu Maan do tukde song

Babbu Maan do tukde song

Punjabi Singer Babbu Maan new song Do Tukde Gets Trolled: ਪੰਜਾਬੀ ਗਾਇਕ ਬੱਬੂ ਮਾਨ (Babbu Maan) ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। ਦਰਅਸਲ, 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ''ਦੋ ਟੁਕੜੇ'' ਰਿਲੀਜ਼ ਹੋਇਆ ਹੈ।

  • Share this:

Punjabi Singer Babbu Maan new song Do Tukde Gets Trolled: ਪੰਜਾਬੀ ਗਾਇਕ ਬੱਬੂ ਮਾਨ (Babbu Maan) ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। ਦਰਅਸਲ, 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ''ਦੋ ਟੁਕੜੇ'' ਰਿਲੀਜ਼ ਹੋਇਆ ਹੈ। ਜੋ ਕਿ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਹ ਗਾਣਾ ਕਲਾਕਾਰ ਵੱਲੋਂ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪਰ ਜਿੱਥੇ ਇਸ ਗੀਤ ਨੂੰ ਕੁਝ ਪ੍ਰਸ਼ੰਸ਼ਕਾਂ ਵੱਲ਼ੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਬਹੁਤ ਸਾਰੇ ਇਸਦਾ ਮਜ਼ਾਕ ਵੀ ਬਣਾ ਰਹੇ ਹਨ। ਜਾਣੋ ਆਖਿਰ ਕੀ ਹੈ ਇਸਦੀ ਵਜ੍ਹਾ...









View this post on Instagram






A post shared by Babbu Maan (@babbumaaninsta)



ਦਰਅਸਲ, ਇਸ ਗੀਤ ਨੂੰ ਨਾ ਪਸੰਦ ਕਰਨ ਦੀਆਂ ਦੋ ਕਾਰਨ ਹਨ। ਇੱਕ ਤਾਂ ਲੋਕ ਗੀਤ 'ਚ ਬੱਬੂ ਮਾਨ ਦੀ ਲੁੱਕ ਨੂੰ ਨਾਪਸੰਦ ਕਰ ਰਹੇ ਹਨ ਤੇ ਦੂਜਾ ਉਨ੍ਹਾਂ ਨੇ ਗੀਤ ਹਿੰਦੀ ਵਿੱਚ ਗਾਇਆ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਪੰਜਾਬ 'ਚ ਬੱਬੂ ਮਾਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਗੀਤਾਂ ਦੀ ਲੋਕ ਬੇਸਵਰੀ ਨਾਲ ਉਡੀਕ ਕਰਦੇ ਹਨ। ਪਰ ਇਸ ਵਾਰ ਲੱਗਦਾ ਹੈ ਕਿ ਲੋਕਾਂ ਨੂੰ ਨਿਰਾਸ਼ਾ ਹੋਈ ਹੈ। ਤੁਸੀ ਵੀ ਵੇਖੋ ਇਹ ਪੋਸਟ...

Babbu Maan

ਅਸਲ ਵਿੱਚ ਬੱਬੂ ਮਾਨ ਨਵੇ ਗੀਤ ਰਾਹੀਂ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਇੱਕ ਯੂਜ਼ਰ ਨੇ ਮਾਨ ਦੀ ਲੁੱਕ 'ਤੇ ਸਵਾਲ ਚੁੱਕੇ। ਇੱਕ ਹੋਰ ਯੂਜ਼ਰ ਨੇ ਕਿਹਾ ਕਿ 'ਮਾਨ ਸਾਬ ਸਾਨੂੰ ਹਿੰਦੀ ਨਹੀਂ ਪੰਜਾਬੀ ਗਾਣੇ ਚਾਹੀਦੇ।' ਇਸ ਪੋਸਟ ;ਤੇ ਲੋਕ ਇਹੀ ਕਮੈਂਟ ਕਰ ਰਹੇ ਹਨ ਕਿ ਉਨ੍ਹਾਂ ਨੂੰ ਮਾਨ ਤੋਂ ਪੰਜਾਬੀ ਗਾਣੇ ਚਾਹੀਦੇ ਨਾ ਕਿ ਹਿੰਦੀ।

Published by:Rupinder Kaur Sabherwal
First published:

Tags: Babbu Maan, Entertainment, Entertainment news, Pollywood, Punjabi singer, Singer