Babbu Maan Live Show In Rohtak: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ (Babbu Maan) ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਇਸਦੀ ਵਜ੍ਹਾ ਕੁਝ ਹੋਰ ਨਹੀਂ ਬਲਕਿ ਉਨ੍ਹਾਂ ਦਾ ਰੋਹਤਕ ਵਾਲਾ ਲਾਈਵ ਸ਼ੋਅ ਹੈ। ਦਰਅਸਲ, ਕਲਾਕਾਰ ਦੇ ਲਾਈਵ ਸ਼ੋਅ ਵਿੱਚ ਭਾਰੀ ਹੰਗਾਮੇ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਬੱਬੂ ਮਾਨ ਦੇ ਬਾਊਂਸਰ ਦੀ ਵੀ ਬੇਵੱਸ ਹੋ ਗਈ। ਆਖਿਰ ਵਿੱਚ ਇਸ ਹੰਗਾਮੇ ਵਿੱਚ ਪੁਲਿਸ ਨੂੰ ਕੁੱਦਣਾ ਪਿਆ। ਇਸ ਹੰਗਾਮੇ ਵਿਚਕਾਰ ਮਾਨ ਨੂੰ ਆਪਣਾ ਸ਼ੋਅ ਅੱਧ ਵਿਚਕਾਰ ਛੱਡਣਾ ਪਿਆ।
ਥਾਣਾ ਇੰਚਾਰਜ ਨੂੰ ਨਹੀਂ ਮਿਲੀ ਕੋਈ ਸ਼ਿਕਾਇਤ...
ਦੱਸ ਦਈਏ ਕਿ ਬੱਬੂ ਮਾਨ ਸ਼ਨੀਵਾਰ ਰਾਤ ਨੇੜਲੇ ਪਿੰਡ ਨਕਸਾਹਪੁਰਾ ਵਿੱਚ ਇੱਕ ਨਿੱਜੀ ਸਕੂਲ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਪਰਫਾਰਮ ਕਰਨ ਲਈ ਪਹੁੰਚੇ ਸੀ। ਦਰਸ਼ਕਾਂ ਦੀ ਭੀੜ ਨੂੰ ਦੇਖਦਿਆਂ ਨਿੱਜੀ ਬਾਊਂਸਰਾਂ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰਾਂ ਵੱਲੋਂ ਪੁਲਿਸ ਫੋਰਸ ਦੀ ਮਦਦ ਵੀ ਲਈ ਗਈ ਸੀ। ਦਰਅਸਲ, ਮਾਨ ਨੂੰ ਦੇਖਦੇ ਹੀ ਬਹੁਤ ਸਾਰੇ ਦਰਸ਼ਕ ਸਟੇਜ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਦਰਸ਼ਕਾਂ ਨੇ ਕੁਰਸੀਆਂ ਦੇ ਕਵਰ ਲਾਹ ਕੇ ਬੱਬੂ ਮਾਨ ’ਤੇ ਸੁੱਟ ਦਿੱਤੇ। ਇਸ ਦੌਰਾਨ ਸਟੇਜ ਦੇ ਨੇੜੇ ਖੜ੍ਹੇ ਦਰਸ਼ਕਾਂ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਹੰਗਾਮਾ ਹੋ ਗਿਆ, ਜਿਸਦੇ ਚੱਲਦੇ ਇੱਕ ਸੁਰੱਖਿਆ ਮੁਲਾਜ਼ਮ ਨੂੰ ਸੱਟ ਲੱਗ ਗਈ।
ਮੀਡੀਆ ਰਿਪਰੋਟ ਮੁਤਾਬਿਕ ਇਸ ਸਬੰਧੀ ਜਦੋਂ ਥਾਣਾ ਬਹੁ ਅਕਬਰਪੁਰ ਦੇ ਇੰਚਾਰਜ ਜਤਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਇਸ ਘਟਨਾ ਸਬੰਧੀ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਹਾਲਾਂਕਿ ਕਲਾਕਾਰ ਵੱਲੋਂ ਸ਼ੋਅ ਦਾ ਕੋਈ ਵੀਡੀਓ ਕਲਿੱਪ ਵੀ ਸਾਂਝਾ ਨਹੀਂ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Babbu Maan, Entertainment, Entertainment news, Pollywood, Punjabi singer, Singer