Debi Makhsoospuri Shared Fan Video : ਪੰਜਾਬੀ ਗਾਇਕ ਦੇਬੀ ਮਖਸੂਸਪੁਰੀ (Debi Makhsoospuri) ਦੀ ਗਾਇਕੀ ਦਾ ਜਲਵਾ 56 ਸਾਲ ਦੀ ਉਮਰ ਵਿੱਚ ਵੀ ਕਾਇਮ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹਮੇਸ਼ਾ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਵੱਲੋਂ ਇੱਕ ਪ੍ਰਸ਼ੰਸ਼ਕ ਦੀ ਦੀਵਾਨਗੀ ਨਾਲ ਭਰਪੂਰ ਖਾਸ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ।
View this post on Instagram
ਦਰਅਸਲ, ਗਾਇਕ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ‘ਚ ਲਿਖਿਆ, “ਬਹੁਤ ਵਧੀਆ ਲੱਗਾ ਵੀਰ ਨੂੰ ਮਿਲ ਕੇ, ਮੇਲਬੋਰਨ ‘ਚ ਰਹਿੰਦੇ ਵੀਰ ਨੇ 12 ਸਾਲਾਂ ਤੋਂ ਟੈਟੂ ਬਣਾਇਆ ਹੋਇਆ ਹੈ, ਤੁਹਾਡੇ ਪਿਆਰ ਦਾ ਹਮੇਸ਼ਾ ਕਰਜ਼ਈ ਰਹਾਂਗਾ।”
View this post on Instagram
ਵਰਕਫਰੰਟ ਦੀ ਗੱਲ ਕਰੀਏ ਅੱਜ ਯਾਨਿ 23 ਨਵੰਬਰ ਨੂੰ ਗਾਇਕ ਦਾ ਗਾਣਾ ‘ਛੜਾ’ ਰਿਲੀਜ਼ ਹੋਇਆ ਹੈ। ਜਿਸਦੀ ਜਾਣਕਾਰੀ ਦੇਬੀ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ਼੍ਰੀ ਅਕਾਲ ਦੋਸਤੋ ਆਪਣਾ ਨਵਾਂ ਗੀਤ #ਛੜੇ youtube ਤੇ ਆ ਗਿਆ ਹੈ, ਕਰ ਦਿਓ ਵੱਧ ਤੋਂ ਵੱਧ ਸ਼ੇਅਰ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi industry, Punjabi singer, Singer