Parineeti Chopra- Diljit Dosanjh Movie Chamkila: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕੁਝ ਹਫ਼ਤੇ ਪਹਿਲਾਂ ਹੀ ਕਲਾਕਾਰ ਨੇ ਆਪਣੀ ਫਿਲਮ ਚਮਕੀਲਾ ਦੀ ਸ਼ੂਟਿੰਗ ਖਤਮ ਕੀਤੀ। ਜਿਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪ੍ਰਸ਼ੰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਫਿਲਮ ਨੂੰ ਲੈ ਫੈਨਜ਼ ਬੇਹੱਦ ਉਤਸ਼ਾਹਿਤ ਸਨ। ਕਿਉਂਕਿ ਇਸ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਝਲਕ ਦੇਖਣ ਨੂੰ ਮਿਲਣੀ ਸੀ। ਪਰ ਅਫਸੋਸ ਕੋਰਟ ਵੱਲੋਂ ਇਸ ਫਿਲਮ ਦੀ ਰਿਲੀਜ਼ ਉੱਪਰ ਰੋਕ ਲਗਾ ਦਿੱਤੀ ਗਈ ਹੈ। ਆਖਿਰ ਕੀ ਹੈ ਇਸਦੀ ਵਜ੍ਹਾ ਜਾਣਨ ਲਈ ਪੜ੍ਹੋ ਖਬਰ...
View this post on Instagram
ਦੱਸ ਦੇਈਏ ਕਿ Kiddaan.com ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਪੋਸਟ ਰਾਹੀਂ ਇਹ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ ਚਮਕੀਲਾ ਸਿਨੇਮਾਘਰਾਂ 'ਚ ਨਹੀਂ ਓਟੀਟੀ 'ਤੇ ਰਿਲੀਜ਼ ਹੋਣੀ ਹੈ। ਪਰ ਹੁਣ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ (Chamkila movie) ਦੇ ਪ੍ਰਸਾਰਣ ‘ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਗਈ ਹੈ।
ਦਰਅਸਲ, ਪੰਜਾਬ ਦੇ ਮਰਹੂਮ ਗਾਇਕ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਫ਼ਿਲਮ ਦੇ ਪ੍ਰਸਾਰਣ 'ਤੇ ਰੋਕ ਲਗਾਈ ਹੈ। ਅਦਾਲਤ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਹੁਣ ਨੈੱਟਫਲਿਕਸ 'ਤੇ ਵੀ ਪ੍ਰਸ਼ੰਸ਼ਕ ਇਹ ਫਿਲਮ ਨਹੀਂ ਦੇਖ ਸਕਣਗੇ। ਹਾਲਾਂਕਿ ਅਜੇ ਤੱਕ ਫਿਲਮ ਦੀ ਰਿਲੀਜ਼ ਬਾਰੇ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ। ਪਰ ਹੁਣ ਇਸਦੇ ਪ੍ਰਸਾਰਣ ‘ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Diljit Dosanjh, Entertainment, Entertainment news, Pollywood, Punjabi