Diljit Dosanjh - Gurdas Maan song Challa: ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ ਛੱਲਾ ਦੇ ਚੱਲਦੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਦੋਵਾਂ ਕਲਾਕਾਰਾਂ ਕਈ ਸਾਲ ਬਾਅਦ ਦਰਸ਼ਕਾਂ ਵਿੱਚ ਨਵਾਂ ਗੀਤ ਪੇਸ਼ ਕੀਤਾ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਸਪੋਟੀਫਾਈਵ ਤੇ ਰਿਲੀਜ਼ ਕੀਤਾ ਗਿਆ ਹੈ। ਆਪਣੇ ਗੀਤ ਦੀਆਂ ਕੁਝ ਤਸਵੀਰਾਂ ਗੁਰਦਾਸ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਦੋਵਾਂ ਕਲਾਕਾਰਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।
View this post on Instagram
ਪੰਜਾਬੀਆਂ ਦੀ ਸ਼ਾਨ ਗੁਰਦਾਸ ਮਾਨ ਨੇ ਕਈ ਸਾਲ ਬਾਅਦ ਇਕੱਠੇ ਕੰਮ ਕਰਨ ਉੱਪਰ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਮਾਨ ਸਾਬ੍ਹ ਨੇ ਦਲਜੀਤ ਨਾਲ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਛੱਲਾ 40 ਸਾਲਾਂ ਬਾਅਦ ਮੇਰੇ ਪਿਆਰੇ @diljitdosanjh ਨਾਲ... ਹੁਣੇ ਹੀ ਸੁਣੋ @spotifyindia 'ਤੇ ਪੂਰੀ ਟੀਮ ਦਾ ਸ਼ਾਨਦਾਰ ਕੰਮ ਦੇਖੋ...
View this post on Instagram
ਗੁਰਦਾਸ ਮਾਨ ਨੇ ਦੂਜੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਪੁੱਤਰ ਮਿਡਰੇ ਮੇਵੇ ਅੱਲਾ ਸਭ ਨੂੰ ਦੇਵੇ, ਓ ਧੀਆਂ ਸਭ ਨੂੰ ਦੇਵੇ, ਵੇ ਗੱਲ ਸੁਣ ਛੱਲਿਆ... ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰਦੇ ਹੋਏ ਲਿਖਿਆ ਰੱਬੀ ਰੂਹ ਤੁਸੀ ਬਾਬਿਓ...ਇੱਕ ਹੋ ਯੂਜ਼ਰ ਨੇ ਕਮੈਂਟ ਕਰ ਕਿਹਾ ਮਾਨ ਸਾਬ੍ਹ ਹਮੇਸ਼ਾ ਕਯਾ ਬਾਤ ਹੈ...ਅੱਜ ਵੀ ਪੂਰੀ ਖਿੜੀ ਅਵਾਜ਼...ਤੇ ਦਿਲਜੀਤ ਦੋਲਾਂਝ ਪਾਜੀ ਰੌਕਸਟਾਰ ਨੋ ਕਮਪੈਰੀਜ਼ਨ...
ਹੋਰ ਪੜ੍ਹੋ:- ਦਿਲਜੀਤ ਦੋਸਾਂਝ ਬਾਰੇ ਹੋਰ ਵੀ ਖਾਸ
ਹੋਰ ਪੜ੍ਹੋ:- ਗੁਰਦਾਸ ਮਾਨ ਨਾਲ ਜੁੜੀ ਹਰ ਅਪਡੇਟ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diljit Dosanjh, Entertainment, Entertainment news, Gurdas Maan, Pollywood, Punjabi industry