Home /News /entertainment /

Karan Aujla-Diljit Dosanjh: ਦਿਲਜੀਤ ਦੋਸਾਂਝ-ਕਰਨ ਔਜਲਾ ਸਣੇ ਤਰਸੇਮ ਜੱਸੜ ਨੇ ਪੰਜਾਬ ਦੇ ਹਾਲਾਤਾਂ 'ਤੇ ਜਤਾਈ ਚਿੰਤਾ, ਸਾਂਝੀ ਕੀਤੀ ਪੋਸਟ

Karan Aujla-Diljit Dosanjh: ਦਿਲਜੀਤ ਦੋਸਾਂਝ-ਕਰਨ ਔਜਲਾ ਸਣੇ ਤਰਸੇਮ ਜੱਸੜ ਨੇ ਪੰਜਾਬ ਦੇ ਹਾਲਾਤਾਂ 'ਤੇ ਜਤਾਈ ਚਿੰਤਾ, ਸਾਂਝੀ ਕੀਤੀ ਪੋਸਟ


Karan Aujla-Diljit Dosanjh Tarsem Jassar Post On Punjab

Karan Aujla-Diljit Dosanjh Tarsem Jassar Post On Punjab

Karan Aujla-Diljit Dosanjh Tarsem Jassar Post On Punjab: ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹੋ ਰਹੀ ਕਾਰਵਾਈ ਦੇ ਚੱਲਦੇ ਪੰਜਾਬ ਦੇ ਹਾਲਾਤ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਸਮੇਂ ਪੰਜਾਬ ਵਿੱਚ ਚੱਲ ਰਹੀ ਕਾਰਵਾਈ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਪੁਹੰਚ ਚੁੱਕੀ ਹੈ।

ਹੋਰ ਪੜ੍ਹੋ ...
  • Share this:

Karan Aujla-Diljit Dosanjh Tarsem Jassar Post On Punjab: ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹੋ ਰਹੀ ਕਾਰਵਾਈ ਦੇ ਚੱਲਦੇ ਪੰਜਾਬ ਦੇ ਹਾਲਾਤ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਸਮੇਂ ਪੰਜਾਬ ਵਿੱਚ ਚੱਲ ਰਹੀ ਕਾਰਵਾਈ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਪੁਹੰਚ ਚੁੱਕੀ ਹੈ। ਦੱਸ ਦੇਈਏ ਕਿ ਪੁਲਿਸ ਹਾਲੇ ਤੱਕ ਅੰਮ੍ਰਿਤਪਾਲ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ। ਇਸ ਵਿਚਕਾਰ ਪੰਜਾਬੀ ਸਿਤਾਰੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਨੂੰ ਦੇਖ ਚਿੰਤਾ ਜ਼ਾਹਿਰ ਕੀਤੀ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ ਅਤੇ ਤਰਸੇਮ ਜੱਸੜ ਵੱਲੋਂ ਇਸ ਤੇ ਖਾਸ ਪੋਸਟ ਸਾਂਝੀ ਕੀਤੀ ਗਈ ਹੈ।

Diljit Dosanjh Post
Diljit Dosanjh Post

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪੰਜਾਬ ਮੇਰਾ ਰਹੇ ਵੱਸਦਾ...

karan aujla post
karan aujla post

ਇਸ ਤੋਂ ਕਰਨ ਔਜਲਾ ਵੱਲੋਂ ਵੀ ਪੰਜਾਬ ਦੇ ਹਾਲਾਤਾਂ ਉੱਪਰ ਚਿੰਤਾ ਜਤਾਉਂਦੇ ਹੋਏ ਪੋਸਟ ਸਾਂਝੀ ਕੀਤੀ ਗਈ। ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਲਿਖਿਆ, ਬਿਨਾਂ ਸੋਚੇ ਤੁਰੀਆ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨੀ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ ?

Tarsem Jassar
Tarsem Jassar post

ਪੰਜਾਬੀ ਗਾਇਕ ਤਰਸੇਮ ਜੱਸੜ ਵੱਲੋਂ ਵੀ ਇਸ ਪੰਜਾਬ ਦੇ ਹਾਲਾਤਾਂ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਮਾਲਕ ਮੇਹਰ ਕਰੇ, ਕ੍ਰਿਪਾ ਰੱਖੇ ਪੰਜਾਬ ਤੇ...

ਕਾਬਿਲੇਗੌਰ ਹੈ ਕਿ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਕਰ ਰਹੀ ਹੈ। ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ। ਇਸ ਵਿਚਕਾਰ ਪੰਜਾਬੀ ਸਿਤਾਰਿਆਂ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।


Kangana Ranaut-Diljit Dosanjh

ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਦਿਲਜੀਤ ਦੋਸਾਂਝ ਨੂੰ ਖਾਲਿਸਤਾਨੀਆ ਦਾ ਸਮਰਥਕ ਕਿਹਾ। ਜਿਸ ਤੋਂ ਬਾਅਦ ਦੋਵਾਂ ਦੀ ਟਵਿੱਟਰ ਵਾਰ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੀਆਂ ਅੱਖਾਂ ਮੁਹਰੇ ਘੁੰਮ ਰਹੀ ਹੈ। ਫਿਲਹਾਲ ਕੰਗਨਾ ਰਣੌਤ ਨੂੰ ਅਣਦੇਖਿਆ ਕਰ ਦਿਲਜੀਤ ਨੇ ਪੰਜਾਬ ਦੀ ਸੁਰਖੀਆਂ ਲਈ ਅਰਦਾਸ ਕੀਤੀ ਹੈ।

Published by:Rupinder Kaur Sabherwal
First published:

Tags: Diljit Dosanjh, Entertainment, Entertainment news, Karan Aujla, Pollywood, Punjabi singer, Singer