Diljit Dosanjh s response to Kangana Ranaut: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵਿਵਾਦ ਕਿਸੇ ਤੋਂ ਲੁੱਕਿਆ ਨਹੀਂ ਹੈ। ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਇੱਕ ਵਾਰ ਫਿਰ ਤੋਂ ਕੰਗਨਾ ਨੇ ਦੋਸਾਂਝਾ ਵਾਲੇ ਨਾਲ ਪੰਗਾ ਲਿਆ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ਵਿੱਚ ਹਾਲ ਹੀ ਵਿੱਚ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਕੰਗਨਾ ਨੇ ਗਾਇਕ-ਅਦਾਕਾਰ ਦਿਲਜੀਤ ਨੂੰ ਇਕ ਪੋਸਟ ਰਾਹੀਂ ਚੇਤਾਵਨੀ ਦਿੱਤੀ। ਉਸਨੇ ਫੂਡ ਡਿਲੀਵਰੀ ਪਾਰਟਨਰ Swiggy India ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਸਿੱਧੇ ਤੌਰ 'ਤੇ ਦਿਲਜੀਤ ਦੀ ਗ੍ਰਿਫਤਾਰੀ ਬਾਰੇ ਗੱਲ ਕੀਤੀ। ਉਸ ਦਾ ਕਹਿਣਾ ਹੈ ਕਿ ਹੁਣ ਦੇਸ਼ ਨੂੰ ਧੋਖਾ ਦੇਣ ਜਾਂ ਤੋੜਨ ਦੀ ਕੋਸ਼ਿਸ਼ ਕਰਨੀ ਮਹਿੰਗੀ ਪਵੇਗੀ। ਹੁਣ ਕਲਾਕਾਰ ਨੇ ਕੰਗਨਾ ਨੂੰ ਇਸਦਾ ਜਵਾਬ ਦਿੱਤਾ ਹੈ।
ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਸ਼ੇਅਰ ਕਰ ਲਿਖਿਆ, ਪੰਜਾਬ ਮੇਰਾ ਰਹੇ ਵੱਸਦਾ...
ਹੋਰ ਪੜ੍ਹੋ:- Kangana Ranaut-Diljit Dosanjh: ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਦਾ ਤਿੱਖਾ ਤੰਜ, ਬੋਲੀ- ਖਾਲਿਸਤਾਨੀਆਂ ਦਾ ਸਮਰਥਨ...
ਦੱਸ ਦੇਈਏ ਕਿ ਅਦਾਕਾਰਾ ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਖਾਲਿਸਤਾਨੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵਿੱਚ ਉਹ ਦਿਲਜੀਤ ਨੂੰ ਘਸੀਟ ਰਹੀ ਹੈ। Swiggy Instamart ਨੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਹਰ ਤਰ੍ਹਾਂ ਦੀਆਂ ਦਾਲਾਂ ਨਜ਼ਰ ਆ ਰਹੀਆਂ ਹਨ। ਇਸ 'ਤੇ ਕੈਪਸ਼ਨ ਲਿਖਿਆ ਹੈ- ਪੋਲਸ ਆ ਗਈ ਪੋਲਸ। ਹੁਣ ਇਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਗਾਇਕ ਨੂੰ ਟੈਗ ਕੀਤਾ ਹੈ। ਲਿਖਿਆ- ਦਿਲਜੀਤ ਦੋਸਾਂਝ ਪੋਲਸ ਆਗੈ ਪੋਲਸ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਖੂਬ ਟਵਿੱਟਰ ਵਾਰ ਹੋਈ ਸੀ। ਜਿਸ ਨੂੰ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਦੇਖਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diljit Dosanjh, Entertainment, Entertainment news, Kangana Ranaut, Pollywood, Punjabi industry