Home /News /entertainment /

Diljit Dosanjh: ਦਿਲਜੀਤ ਦੋਸਾਂਝ ਨੇ ਇੰਝ ਕੀਤੀ ਸੀ ਤੁਨੀਸ਼ਾ ਸ਼ਰਮਾ ਦੀ ਤਾਰੀਫ, ਦੇਖੋ ਪੰਜਾਬੀ 'ਚ ਹੋਈ ਮਜ਼ੇਦਾਰ ਗੱਲਬਾਤ

Diljit Dosanjh: ਦਿਲਜੀਤ ਦੋਸਾਂਝ ਨੇ ਇੰਝ ਕੀਤੀ ਸੀ ਤੁਨੀਸ਼ਾ ਸ਼ਰਮਾ ਦੀ ਤਾਰੀਫ, ਦੇਖੋ ਪੰਜਾਬੀ 'ਚ ਹੋਈ ਮਜ਼ੇਦਾਰ ਗੱਲਬਾਤ

Diljit dosanjh  tunisha sharma

Diljit dosanjh tunisha sharma

Diljit Dosanjh-Tunisha Sharma Viral Video: ਦਾਸਤਾਨ-ਏ-ਕਾਬੁਲ ਫੇਮ ਅਦਾਕਾਰਾ ਤੁਨੀਸ਼ਾ ਸ਼ਰਮਾ (Tunisha Sharma) ਨੇ 24 ਦਸੰਬਰ ਨੂੰ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ 'ਚ ਹੈ। ਤੁਨੀਸ਼ਾ ਦੀ ਮੌਤ ਤੋਂ ਬਾਅਦ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋਏ।

ਹੋਰ ਪੜ੍ਹੋ ...
  • Share this:

Diljit Dosanjh-Tunisha Sharma Viral Video: ਦਾਸਤਾਨ-ਏ-ਕਾਬੁਲ ਫੇਮ ਅਦਾਕਾਰਾ ਤੁਨੀਸ਼ਾ ਸ਼ਰਮਾ (Tunisha Sharma) ਨੇ 24 ਦਸੰਬਰ ਨੂੰ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ 'ਚ ਹੈ। ਤੁਨੀਸ਼ਾ ਦੀ ਮੌਤ ਤੋਂ ਬਾਅਦ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋਏ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਭਾਵੁਕ ਹੋਏ। ਇਸ ਵਿਚਕਾਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਤੁਨੀਸ਼ਾ ਦਾ ਇੱਕ ਵੀਡੀਓ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਤੁਸੀ ਵੀ ਵੇਖੋ ਆਖਿਰ ਇਹ ਵੀਡੀਓ ਕਿਉਂ ਹੈ ਖਾਸ...

View this post on Instagram


A post shared by @varindertchawlaਇਹ ਵੀਡੀਓ ਵਰਿੰਦਰ ਚਾਵਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਇਸ ਵੀਡੀਓ ਵਿੱਚ ਦੇਖੋ ਕਿਵੇਂ ਪੰਜਾਬੀ ਵਿੱਚ ਦੋਵਾਂ ਸਿਤਾਰਿਆਂ ਨੇ ਗੱਲ਼ਬਾਤ ਕੀਤੀ। ਇਸਦੇ ਨਾਲ ਹੀ ਦਿਲਜੀਤ ਨੇ ਤੁਨੀਸ਼ਾ ਦੀ ਕਾਫੀ ਤਾਰੀਫ ਵੀ ਕੀਤੀ।

ਦਿਲਜੀਤ ਨੇ ਇੰਝ ਕੀਤੀ ਤਾਰੀਫ

ਦਰਅਸਲ, ਗਾਇਕ ਦਿਲਜੀਤ ਦੋਸਾਂਝ (Diljit Dosanjh) ਨਾਲ ਉਨ੍ਹਾਂ ਦੀ ਲਾਈਵ ਚੈਟ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਤੁਨੀਸ਼ਾ ਨਾਲ ਗਾਇਕ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਗੱਲਬਾਤ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਵੀਡੀਓ 'ਚ ਦਿਲਜੀਤ ਤੁਨੀਸ਼ਾ ਨੂੰ ਪੁੱਛਦੇ ਹਨ, 'ਤੁਸੀਂ ਪੰਜਾਬ ਤੋਂ ਹੋ ਪਰ ਮੁੰਬਈ 'ਚ ਰਹਿੰਦੇ ਹੋ। ਕੀ ਮੁੰਬਈ 'ਚ ਠੰਡ ਹੈ।''

ਜਿਸ 'ਤੇ ਅਭਿਨੇਤਰੀ ਨੇ ਕਿਹਾ, ''ਨਹੀਂ ਪਰ ਮੈਨੂੰ ਆਰਾਮ ਪਸੰਦ ਹੈ।'' ਇਸ ਤੋਂ ਬਾਅਦ ਅਦਾਕਾਰਾ ਕਹਿੰਦੀ ਹੈ, ''ਮੈਂ ਪੇਸ਼ੇ ਤੋਂ ਅਭਿਨੇਤਰੀ ਹਾਂ।'' ਜਿਸ 'ਤੇ ਦਿਲਜੀਤ ਨੇ ਪੁੱਛਿਆ ਕਿ ਤੁਸੀਂ ਕਿਸ ਦੀ ਸ਼ੂਟਿੰਗ ਕਰ ਰਹੇ ਹੋ। ਤੁਨੀਸ਼ਾ ਕਹਿੰਦੀ ਹੈ, 'ਫਿਲਹਾਲ ਮੈਂ ਇੱਕ ਮਿਊਜ਼ਿਕ ਵੀਡੀਓ ਕਰ ਰਹੀ ਹਾਂ। ਮੈਂ ਹਾਲ ਹੀ ਵਿੱਚ ਇੱਕ ਸ਼ੋਅ ਕੀਤਾ। ਮੈਂ ਸਿਰਫ਼ 12 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੇਰੀ ਪਹਿਲੀ ਫਿਲਮ 'ਫਿਤੂਰ' ਸੀ।' ਦਿਲਜੀਤ ਫਿਰ ਕਹਿੰਦਾ ਹੈ, "ਵਾਹ ਵਾਹ ਤਾਂ ਤੁਸੀਂ 12 ਸਾਲਾਂ ਤੋਂ ਕੰਮ ਕਰ ਰਹੇ ਹੋ। ਉਦੋਂ ਤੋਂ ਹੀ ਤੁਸੀਂ ਬਹੁਤ ਸਰਗਰਮ ਹੋ।" ਉਹ ਅੱਗੇ ਕਹਿੰਦੀ ਹੈ, "ਜਦੋਂ ਮੈਂ 15 ਸਾਲ ਦੀ ਸੀ ਤਾਂ ਮੈਂ ਵਿਦਿਆ ਬਾਲਨ ਨਾਲ ਕਹਾਣੀ 2 ਵੀ ਕੀਤੀ ਸੀ।" ਫਿਰ ਦਿਲਜੀਤ ਉਸ ਨੂੰ ਵੱਡਾ ਐਕਟਰ ਕਹਿੰਦਾ ਹੈ।

Published by:Rupinder Kaur Sabherwal
First published:

Tags: Diljit Dosanjh, Entertainment, Entertainment news, Pollywood, Punjabi singer, Singer, Tunisha sharma