Diljit Dosanjh joins Tabu and Kriti Sanon in The Crew: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਰਹੇ ਹਨ। ਦਿਲਜੀਤ ਗਾਇਕੀ, ਅਦਾਕਾਰੀ ਅਤੇ ਸਟਾਇਲਿਸ਼ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਇਸ ਵਿਚਕਾਰ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਕਲਾਕਾਰ ਬਹੁਤ ਜਲਦ ਬਾਲੀਵੁੱਡ ਫਿਲਮ 'ਦ ਕ੍ਰਿਊ' (The Crew) ਵਿੱਚ ਦਿਖਾਈ ਦੇਣਗੇ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕ੍ਰਿਤੀ ਸੈਨਨ, ਤੱਬੂ ਤੋਂ ਇਲਾਵਾ ਇੱਕ ਹੋਰ ਅਦਾਕਾਰਾ ਧਮਾਲ ਮਚਾਉਂਦੇ ਹੋਏ ਦਿਖਾਈ ਦੇਵੇਗੀ...
‘THE CREW’: DILJIT DOSANJH JOINS TABU - KAREENA - KRITI SANON… #DiljitDosanjh is the latest addition to the cast of #TheCrew, starring #Tabu, #KareenaKapoorKhan and #KritiSanon… Set against the backdrop of airline industry… Starts March-end 2023. pic.twitter.com/1DUSxVdHLi
— taran adarsh (@taran_adarsh) January 31, 2023
ਦਰਅਸਲ, ਇਸ ਫਿਲਮ ਵਿੱਚ ਦਿਲਜੀਤ ਇੱਕ ਵਾਰ ਫਿਰ ਤੋਂ ਕਰੀਨਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਦੱਸ ਦੇਈਏ ਕਿ ਇਸ ਫਿਲਮ ਦਾ ਨਿਰਮਾਣ ਪਾਵਰ ਹਾਊਸ ਨਿਰਮਾਤਾ ਜੋੜੀ ਰੀਆ ਕਪੂਰ ਅਤੇ ਏਕਤਾ ਕਪੂਰ ਕਰਨਗੇ। ਫਿਲਮ 'ਚ ਦਿਲਜੀਤ ਤੋਂ ਇਲਾਵਾ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ।
ਜਾਣੋ ਕੀ ਹੋਵੇਗੀ ਫਿਲਮ ਦੀ ਕਹਾਣੀ
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਤਿੰਨ ਔਰਤਾਂ ਦੀ ਕਹਾਣੀ ਹੈ ਜੋ ਕੰਮ ਕਰਦੀਆਂ ਹਨ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਜਤਨ ਕਰਦੀਆਂ ਹਨ। ਪਰ ਜਿਵੇਂ ਹੀ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦੀ ਕਿਸਮਤ ਅਣਚਾਹੇ ਹਾਲਾਤਾਂ ਵਿੱਚ ਲੈ ਜਾਂਦੀ ਹੈ, ਉਹਨਾਂ ਨੂੰ ਝੂਠ ਦੇ ਜਾਲ ਵਿੱਚ ਫਸਾ ਦਿੰਦੀ ਹੈ। ਇਸ ਵਿਚਕਾਰ ਦਿਲਜੀਤ ਤੁਹਾਨੂੰ ਹਸਾਉਂਦੇ ਹੋਏ ਦਿਖਾਈ ਦੇਣਗੇ।
ਫਿਲਮ ਨੂੰ ਰਾਜੇਸ਼ ਕ੍ਰਿਸ਼ਨਨ ਦੁਆਰਾ ਨਿਰਦੇਸ਼ਿਤ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਲਿਮਿਟੇਡ ਅਤੇ ਅਨਿਲ ਕਪੂਰ ਪ੍ਰੋਡਕਸ਼ਨ ਦੁਆਰਾ ਸਹਿ-ਨਿਰਮਾਤ ਕੀਤਾ ਗਿਆ ਹੈ। ਇਹ ਫਿਲਮ ਮਾਰਚ 2023 ਦੇ ਅੰਤ ਤੱਕ ਸ਼ੁਰੂ ਹੋਣ ਵਾਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।